ਚੰਗੇ ਅਦਾਕਾਰ ਹੀ ਨਹੀਂ ਸਗੋਂ ਚੰਗੇ ਬੇਟੇ ਵੀ ਨੇ ਸਲਮਾਨ ਖਾਨ, ਅਦਾਕਾਰ ਦੀ ਮਾਂ ਸਲਮਾ ਖਾਨ ਨਾਲ ਕਿਊਟ ਵੀਡੀਓ ਹੋਈ ਵਾਇਰਲ
ਚੰਗੇ ਅਦਾਕਾਰ ਹੀ ਨਹੀਂ ਸਗੋਂ ਚੰਗੇ ਬੇਟੇ ਵੀ ਨੇ ਸਲਮਾਨ ਖਾਨ, ਅਦਾਕਾਰ ਦੀ ਮਾਂ ਸਲਮਾ ਖਾਨ ਨਾਲ ਕਿਊਟ ਵੀਡੀਓ ਹੋਈ ਵਾਇਰਲ
Salman Khan with Mother: ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਤੇ ਉਨ੍ਹਾਂ ਦੀ ਸਲਮਾ ਖਾਨ ਦੀ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਮਾਂ ਤੇ ਪੁੱਤ ਦੀ ਬਾਂਡਿੰਗ ਸਾਫ ਨਜ਼ਰ ਆ ਰਹੀ ਹੈ।
ਬਾਲੀਵੁੱਡ ਵਿੱਚ ਇੱਕ ਸੁਪਰਸਟਾਰ ਹੋਣ ਦੇ ਬਾਵਜੂਦ ਸਲਮਾਨ ਖਾਨ ਹਮੇਸ਼ਾਂ ਫੈਮਿਲੀ ਮੈਨ ਰਹੇ ਹਨ। ਉਨ੍ਹਾਂ ਨੂੰ ਅਕਸਰ ਹੀ ਖਾਸ ਮੌਕੇ ਤੇ ਤਿਉਹਾਰਾਂ ਦੇ ਸਮੇਂ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਸਲਮਾਨ ਖਾਨ ਆਪਣੀ ਮਾਂ ਸਲਮਾ ਖਾਨ ਦੇ ਸਭ ਤੋਂ ਲਾਡਲੇ ਬੇਟੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਦੀ ਉਨ੍ਹਾਂ ਦੀ ਮਾਂ ਨਾਲ ਇੱਕ ਬੇਹੱਦ ਪਿਆਰੀ ਵੀਡੀਓ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਹ ਵੀਡੀਓ ਇੱਕ ਪੈਪਰਾਜ਼ੀ ਦੇ ਅਕਾਊਂਟ ਉੱਤੇ ਸ਼ੇਅਰ ਕੀਤੀ ਗਈ ਹੈ। ਹਾਲ ਹੀ ਵਿੱਚ ਸਲਮਾਨ ਖਾਨ ਤੇ ਉਨ੍ਹਾਂ ਦੀ ਮਾਂ ਸਲਮਾ ਖਾਨ, ਸੋਹੇਲ ਖਾਨ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਿਲ ਹੋਏ। ਮਾਂ-ਪੁੱਤ ਦੀ ਪਾਰਟੀ 'ਚ ਪਹੁੰਚੀ ਅਤੇ ਇੱਕ ਆਦਰਸ਼ ਬੇਟੇ ਵਾਂਗ ਸਲਮਾਨ ਖਾਨ ਆਪਣੀ ਮਾਂ ਨੂੰ ਕਾਰ ਤੱਕ ਲੈ ਕੇ ਜਾਂਦੇ ਹੋਏ ਨਜ਼ਰ ਆਏ।
ਫੈਨਜ਼ ਆਪਣੇ ਪਿਆਰੇ ਭਾਈਜਾਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਾਂ-ਬੇਟੇ ਦੀ ਇਹ ਕਿਊਟ ਜੋੜੀ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਦੱਸ ਦਈਏ ਕਿ ਇਸ ਸਾਲ ਸਲਮਾਨ ਖਾਨ ਦੀਆਂ 2 ਫਿਲਮਾਂ ਕਿਸੀ ਕਾ ਭਾਈ ਕਿਸੀ ਕੀ ਜਾਨ ਅਤੇ ਟਾਈਗਰ 3 ਰਿਲੀਜ਼ ਹੋਇਆਂ। ਫਿਲਮ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ-ਨਾਲ ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਵੀ ਨਜ਼ਰ ਆਏ। ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਵਿੱਚ ਕਾਮਯਾਬ ਰਹੀ।
ਸਲਮਾਨ ਖਾਨ ਨੇ 1988 ਵਿੱਚ 'ਬੀਵੀ ਹੋ ਤੋ ਐਸੀ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਲਮਾਨ ਖਾਨ ਹੁਣ ਤੱਕ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਕਰ ਚੁੱਕੇ ਹਨ। ਸਲਮਾਨ ਖਾਨ ਦੇ ਕੋਲ ਅੱਗੇ ਕੁਝ ਚੰਗੇ ਪ੍ਰੋਜੈਕਟ ਹਨ। ਉਹ ਵਿਸ਼ਨੂੰ ਵਰਧਨ ਵੱਲੋਂ ਨਿਰਦੇਸ਼ਿਤ ਇੱਕ ਐਕਸ਼ਨ ਫਿਲਮ ਵਿੱਚ ਕੰਮ ਕਰਨਗੇ। ਸਲਮਾਨ ਖਾਨ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਟਾਈਗਰ vs ਪਠਾਨ ਵਿੱਚ ਵੀ ਨਜ਼ਰ ਆਉਣਗੇ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
