ਏਪੀ ਢਿੱਲੋਂ ਦੇ ਨਵੇਂ ਗੀਤ 'ਚ ਨਜ਼ਰ ਆਉਣਗੇ ਸਲਮਾਨ ਖਾਨ, ਟੀਜ਼ਰ 'ਚ ਨਜ਼ਰ ਆਏ ਭਾਈਜਾਨ ਦਾ ਸਵੈਗ
AP Dhillon Song Old Money Teaser: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਹਮੇਸ਼ਾ ਸੁਰਖੀਆਂ 'ਚ ਬਣੇ ਰਹਿੰਦੇ ਹਨ। ਅਦਾਕਾਰ ਜਲਦ ਹੀ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਹਨ। ਹੁਣ ਪ੍ਰਸ਼ੰਸਕ ਜਲਦ ਹੀ ਸਲਮਾਨ ਖਾਨ ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਆਉਣ ਵਾਲੇ ਮਿਊਜ਼ਿਕ ਵੀਡੀਓ 'ਚ ਦੇਖ ਸਕਣਗੇ। ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਸਲਮਾਨ ਖਾਨ ਨੇ ਖੁਦ ਏਪੀ ਢਿੱਲੋਂ ਦੇ ਇਸ ਮਿਊਜ਼ਿਕ ਵੀਡੀਓ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ। ਗੀਤ ਦਾ ਨਾਂ ਓਲਡ ਮਨੀ ਹੈ ਜਿਸ ਦਾ ਇਕ ਹੋਰ ਸਰਪ੍ਰਾਈਜ਼ ਹੈ। ਇਸ ਗੀਤ 'ਚ ਸਲਮਾਨ ਖਾਨ ਤੋਂ ਇਲਾਵਾ ਦਿੱਗਜ ਅਭਿਨੇਤਾ ਸੰਜੇ ਦੱਤ ਵੀ ਹੋਣਗੇ। 'ਓਲਡ ਮਨੀ' ਦਾ ਅਧਿਕਾਰਤ ਟੀਜ਼ਰ ਅੱਜ 6 ਅਗਸਤ ਨੂੰ ਰਿਲੀਜ਼ ਕੀਤਾ ਗਿਆ।
ਗੀਤ ਦਾ ਟੀਜ਼ਰ ਹੋਇਆ ਰਿਲੀਜ਼
ਸਲਮਾਨ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ 'ਓਲਡ ਮਨੀ' ਦਾ ਅਧਿਕਾਰਤ ਟੀਜ਼ਰ ਸ਼ੇਅਰ ਕੀਤਾ ਹੈ। ਇਸ ਵਿੱਚ ਗਾਇਕ-ਰੈਪਰ ਏਪੀ ਢਿੱਲੋਂ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਗੀਤ 'ਚ ਅਭਿਨੇਤਾ ਸੰਜੇ ਦੱਤ ਵੀ ਹਨ ਪਰ ਟੀਜ਼ਰ 'ਚ ਉਹ ਨਜ਼ਰ ਨਹੀਂ ਆ ਰਹੇ ਹਨ। ਪੂਰਾ ਟਰੈਕ 9 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਟੀਜ਼ਰ 'ਚ ਭਾਈਜਾਨ ਸਲਮਾਨ ਖਾਨ ਦਾ ਜ਼ਬਰਦਸਤ ਸਵੈਗ ਦੇਖਣ ਨੂੰ ਮਿਲ ਰਿਹਾ ਹੈ। ਏਪੀ ਢਿੱਲੋਂ ਅਤੇ ਸਲਮਾਨ ਨੂੰ ਇਕੱਠੇ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ।
ਸੰਜੇ ਦੱਤ ਅਤੇ ਸਲਮਾਨ ਖਾਨ ਇਕੱਠੇ ਆਉਣਗੇ ਨਜ਼ਰ
ਏਪੀ ਢਿੱਲੋਂ, ਸਲਮਾਨ ਖਾਨ ਅਤੇ ਸੰਜੇ ਦੱਤ ਦਾ ਓਲਡ ਮਨੀ ਸਿਰਫ਼ ਇੱਕ ਗੀਤ ਨਹੀਂ ਹੈ। ਪ੍ਰੋਜੈਕਟ ਨਾਲ ਜੁੜੇ ਇੱਕ ਸੂਤਰ ਨੇ ਕਿਹਾ, "ਟਰੈਕ ਇੱਕ ਸ਼ਾਨਦਾਰ ਵਿਜ਼ੂਅਲ ਸ਼ੋਅ ਹੋਣ ਜਾ ਰਿਹਾ ਹੈ। ਇਹ ਇੱਕ ਹਾਈ-ਓਕਟੇਨ ਮਿਊਜ਼ਿਕ ਵੀਡੀਓ ਹੋਵੇਗਾ ਜਿਸ ਵਿੱਚ ਇੱਕ ਦਹਾਕੇ ਬਾਅਦ ਵੱਡੇ ਪਰਦੇ 'ਤੇ ਬਾਲੀਵੁੱਡ ਦੇ ਦੋ ਸਭ ਤੋਂ ਵੱਡੇ ਅਦਾਕਾਰ ਨਜ਼ਰ ਆਉਣਗੇ।"
ਹੋਰ ਪੜ੍ਹੋ : ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ, ਪਹਿਲਾਂ ਹੀ ਦੋ ਸ਼ੋਅ ਹੋ ਚੁੱਕੇ ਸੋਲਡ ਆਊਟ
2 ਅਗਸਤ ਨੂੰ, ਏ.ਪੀ. ਢਿੱਲੋਂ ਨੇ ਇੱਕ ਦਿਲਚਸਪ ਮੋਸ਼ਨ ਪੋਸਟਰ ਦੇ ਨਾਲ ਅਧਿਕਾਰਤ ਤੌਰ 'ਤੇ 'ਓਲਡ ਮਨੀ' ਦਾ ਐਲਾਨ ਕੀਤਾ। ਇਸ ਸਹਿਯੋਗ ਨਾਲ ਸੰਗੀਤ ਅਤੇ ਫਿਲਮ ਪ੍ਰਸ਼ੰਸਕਾਂ ਵਿੱਚ ਕਾਫੀ ਰੌਣਕ ਪੈਦਾ ਹੋਣ ਦੀ ਉਮੀਦ ਹੈ।
- PTC PUNJABI