Advertisment

Box Office collection: ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਬਾਕਸ ਆਫਿਸ 'ਤੇ ਨਹੀਂ ਕਰ ਸਕੀ ਚੰਗੀ ਕਮਾਈ, ਜਾਣੋ ਹੁਣ ਤੱਕ ਦਾ ਕਲੈਕਸ਼ਨ

ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਇਸ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣ 'ਚ ਨਾਕਾਮਯਾਬ ਹੋ ਸਾਬਿਤ ਹੋ ਰਹੀ ਹੈ। ਕਿਉਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ 'ਚ ਨਾਕਾਮਯਾਬ ਰਹੀ ਹੈ।

author-image
By Pushp Raj
New Update
Box Office collection: ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਬਾਕਸ ਆਫਿਸ 'ਤੇ ਨਹੀਂ ਕਰ ਸਕੀ ਚੰਗੀ ਕਮਾਈ, ਜਾਣੋ ਹੁਣ ਤੱਕ ਦਾ ਕਲੈਕਸ਼ਨ
Advertisment

film 'Kisi Ka Bhai Kissi Ki Jaan' Box Office collection: ਸਲਮਾਨ ਖ਼ਾਨ ਦੀ ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੁਰੂਆਤ ਉਸ ਦੀ ਪਿਛਲੀ ਈਦ ਰਿਲੀਜ਼ ਦੇ ਮੁਕਾਬਲੇ ਖਾਸ ਨਹੀਂ ਸੀ। ਹਾਲਾਂਕਿ ਫ਼ਿਲਮ ਨੇ ਵੀਕੈਂਡ 'ਤੇ ਵੀ ਚੰਗੀ ਕਮਾਈ ਕੀਤੀ, ਪਰ ਇਸ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਹਰ ਰੋਜ਼ ਘੱਟਦਾ ਨਜ਼ਰ ਆ ਰਿਹਾ ਸੀ।

Advertisment


ਜੇਕਰ ਫ਼ਿਲਮ ਦੀ ਹੁਣ ਤੱਕ ਦੀ ਕਮਾਈ ਦੀ ਗੱਲ ਕਰੀਏ ਤਾਂ  ਸੱਤਵੇਂ ਦਿਨ, ਸਲਮਾਨ ਖਾਨ ਦੀ ਪਰਿਵਾਰਕ ਮਨੋਰੰਜਨ ਫ਼ਿਲਮ ਨੂੰ ਬਾਕਸ ਆਫਿਸ 'ਤੇ ਵੱਡਾ ਝਟਕਾ ਲੱਗਾ ਅਤੇ ਇਹ ਫ਼ਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਪਿਟਦੀ ਹੋਈ ਨਜ਼ਰ ਆ ਰਹੀ ਹੈ। ਫ਼ਿਲਮ ਦਾ ਕਲੈਕਸ਼ਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੇ ਸੱਤ ਦਿਨਾਂ 'ਚ ਕਿੰਨੀ ਕਮਾਈ ਕੀਤੀ ਹੈ।

1 ਹਫ਼ਤੇ 'ਚ ਫ਼ਿਲਮ ਦੀ ਕਮਾਈ 

Advertisment

ਸਲਮਾਨ ਖ਼ਾਨ ਸਟਾਰਰ ਇਹ ਫ਼ਿਲਮ ਸਾਊਥ ਸਟਾਰਰ ਫਿਲਮ 'ਵੀਰਮ' ਦਾ ਰੀਮੇਕ ਹੈ। ਸਾਊਥ ਦੀ ਫ਼ਿਲਮ ਆਪਣੇ ਸਮੇਂ 'ਚ ਬਾਕਸ ਆਫਿਸ 'ਤੇ ਸਫਲ ਰਹੀ ਸੀ, ਜਦੋਂ ਕਿ 21 ਅਪ੍ਰੈਲ ਨੂੰ ਰਿਲੀਜ਼ ਹੋਈ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਕਮਾਈ ਕੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਈਦ ਵਾਲੇ ਦਿਨ ਵੀ ਉਮੀਦ ਨਾਲੋਂ ਘੱਟ ਬਿਜ਼ਨਸ ਕੀਤਾ ਸੀ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਮੁਤਾਬਕ, ਇੱਥੇ ਫ਼ਿਲਮ ਦੀ ਕਮਾਈ ਦੇ ਅੰਕੜੇ ਇੰਝ ਰਹੇ।  

21 ਅਪ੍ਰੈਲ – 15.81 ਕਰੋੜ ਰੁਪਏ

22 ਅਪ੍ਰੈਲ - 25.75 ਕਰੋੜ ਰੁਪਏ

Advertisment

23 ਅਪ੍ਰੈਲ - 26.61 ਕਰੋੜ ਰੁਪਏ

24 ਅਪ੍ਰੈਲ - 10.17 ਕਰੋੜ ਰੁਪਏ

25 ਅਪ੍ਰੈਲ - 6.12 ਕਰੋੜ ਰੁਪਏ

Advertisment

26 ਅਪ੍ਰੈਲ - 4.25 ਕਰੋੜ ਰੁਪਏ

27 ਅਪ੍ਰੈਲ - 3.50 ਕਰੋੜ ਰੁਪਏ


Advertisment

ਹੋਰ ਪੜ੍ਹੋ: Viral Video: ਕਈ ਸਾਲਾਂ ਬਾਅਦ ਮੁੜ ਇੱਕਠੇ ਨਜ਼ਰ ਆਏ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ, ਜਾਣੋ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ  

ਕੀ ਹੈ ਫ਼ਿਲਮ ਦੀ ਕਹਾਣੀ 

'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਲਮਾਨ ਖ਼ਾਨ ਦੇ ਨਾਲ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਰਾਘਵ ਜੁਆਲ, ਸਿਧਾਰਥ ਨਿਗਮ, ਵੈਂਕਟੇਸ਼ ਅਤੇ ਹੋਰ ਹਨ। ਯੇਤੰਮਾ ਗੀਤ ਵਿੱਚ ਰਾਮ ਚਰਨ ਦਾ ਇੱਕ ਖਾਸ ਕੈਮਿਓ ਵੀ ਹੈ। ਫ਼ਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ ਅਤੇ ਸਲਮਾਨ ਖਾਨ ਫਿਲਮਸ ਦੁਆਰਾ ਨਿਰਮਿਤ ਹੈ। ਫ਼ਿਲਮ ਦੀ ਕਹਾਣੀ ਭਾਈਜਾਨ ਦੀ ਹੈ ਜੋ ਇਕ ਇਮਾਨਦਾਰ ਆਦਮੀ ਹੈ। ਉਹ ਆਪਣੇ ਭਰਾਵਾਂ ਨਾਲ ਖ਼ੁਸ਼ੀ-ਖ਼ੁਸ਼ੀ ਰਹਿੰਦਾ ਹੈ ਅਤੇ ਕਿਸੇ ਝਗੜੇ ਨੂੰ ਸੁਲਝਾਉਣ ਲਈ ਹੀ ਲੜਾਈ ਝਗੜਾ ਕਰਦਾ ਹੈ। ਜਦੋਂ ਭਾਈਜਾਨ ਨੂੰ ਪਤਾ ਲੱਗਦਾ ਹੈ ਕਿ ਉਸਦੀ ਪ੍ਰੇਮਿਕਾ ਦਾ ਪਰਿਵਾਰ ਮੁਸੀਬਤ ਵਿੱਚ ਹੈ, ਤਾਂ ਉਹ ਉਹਨਾਂ ਦੀ ਰੱਖਿਆ ਕਰਨ ਲਈ ਤਿਆਰ ਹੋ ਜਾਂਦਾ ਹੈ।


Advertisment

Stay updated with the latest news headlines.

Follow us:
Advertisment
Advertisment
Latest Stories
Advertisment