Sara Ali Khan: ਅਚਾਨਕ ਪੈਪਰਾਜ਼ੀਸ 'ਤੇ ਭੜਕੀ ਸਾਰਾ ਅਲੀ ਖ਼ਾਨ, ਟ੍ਰੋਲਜ਼ ਦੇ ਨਿਸ਼ਾਨੇ 'ਤੇ ਆਈ ਅਦਾਕਾਰਾ
ਬਾਲੀਵੁੱਡ ਅਦਾਕਾਰਾ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖ਼ਾਨ ਨੇ ਅੱਜ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਸਾਰਾ ਆਪਣੇ ਚੁਲਬੁਲੇ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ, ਪਰ ਹਾਲ ਹੀ 'ਚ ਸਾਰਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਕਾਰਨ ਉਹ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ।
Sara Ali Khan: ਅਚਾਨਕ ਪੈਪਰਾਜ਼ੀਸ 'ਤੇ ਭੜਕੀ ਸਾਰਾ ਅਲੀ ਖ਼ਾਨ, ਟ੍ਰੋਲਜ਼ ਦੇ ਨਿਸ਼ਾਨੇ 'ਤੇ ਆਈ ਅਦਾਕਾਰਾ
Sara Ali Khan Video: ਬਾਲੀਵੁੱਡ ਅਦਾਕਾਰਾ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖ਼ਾਨ ਨੇ ਅੱਜ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਸਾਰਾ ਆਪਣੇ ਚੁਲਬੁਲੇ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ, ਪਰ ਹਾਲ ਹੀ 'ਚ ਸਾਰਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਕਾਰਨ ਉਹ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ।
ਦਰਅਸਲ ਸਾਰਾ ਇਸ ਵੀਡੀਓ 'ਚ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸਾਰਾ, ਜੋ ਅਕਸਰ ਪੈਪਰਾਜ਼ੀਸ ਨਾਲ ਮਸਤੀ ਕਰਦੀ ਸੀ, ਅਚਾਨਕ ਉਨ੍ਹਾਂ 'ਤੇ ਭੜਕ ਗਈ । ਸਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਯੂਜ਼ਰਜ਼ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਹਨ।

ਆਖਿਰ ਸਾਰਾ ਨੂੰ ਪੈਪਰਾਜ਼ੀਸ 'ਤੇ ਕਿਉਂ ਆਇਆ ਗੁੱਸਾ
ਦੱਸ ਦਈਏ ਕਿ ਸਾਰਾ ਅਲੀ ਖ਼ਾਨ ਹਰ ਵਾਰ ਪੈਪਰਾਜ਼ੀ ਨੂੰ ਸਪੋਰਟ ਕਰਦੇ ਹੋਏ ਉਨ੍ਹਾਂ ਨਾਲ ਬਹੁਤ ਵਧੀਆ ਵਿਵਹਾਰ ਕਰਦੀ ਹੈ। ਉਨ੍ਹਾਂ ਦੇ ਇਸ ਵਤੀਰੇ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ, ਪਰ ਬੀਤੀ ਰਾਤ ਅਭਿਨੇਤਰੀ ਅਚਾਨਕ ਪੈਪਰਾਜ਼ੀ 'ਤੇ ਭੜਕ ਗਈ।
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਅਲੀ ਖ਼ਾਨ ਇੱਕ ਫਿਲਮ ਲਈ ਸਿਨੇਮਾਘਰ ਪਹੁੰਚੀ ਹੋਈ ਹੈ। ਇਸ ਦੌਰਾਨ ਉਸ ਦੇ ਨਾਲ ਕਈ ਪੈਪਰਾਜ਼ੀ ਵੀ ਉਸ ਨੂੰ ਫਾਲੋ ਕਰਦੇ ਹਨ।ਕਾਫੀ ਸਮੇਂ ਬਾਅਦ ਸਾਰਾ ਉਨ੍ਹਾਂ ਤੋਂ ਨਾਰਾਜ਼ ਨਜ਼ਰ ਆ ਰਹੀ ਹੈ। ਅਦਾਕਾਰਾ ਉਨ੍ਹਾਂ ਨੂੰ ਕਹਿੰਦੀ ਹੈ, ਸਰ ਹੁਣ ਇਸ ਨੂੰ ਰੋਕੋ, ਬਹੁਤ ਹੋ ਗਿਆ ਅਤੇ ਹੁਣ ਇੱਥੋਂ ਚਲੇ ਜਾਓ।ਇਹ ਕਹਿ ਕੇ ਸਾਰਾ ਉਥੋਂ ਚਲੀ ਗਈ।
ਹੋਰ ਪੜ੍ਹੋ: Corn Benefits: ਕੋਲੈਸਟ੍ਰੋਲ ਘਟਾਉਣ ਤੋਂ ਲੈ ਕੇ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਤਕ, ਜਾਣੋ ਮੱਕੀ ਦੇ ਹੋਰ ਫਾਇਦੇ
ਸਾਰਾ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ
ਇਹ ਪਹਿਲੀ ਵਾਰ ਹੋਵੇਗਾ ਜਦੋਂ ਸਾਰਾ ਨੇ ਪੈਪਰਾਜ਼ੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ। ਉਸ ਦੇ ਇਸ ਰਵੱਈਏ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖਰੀ ਵਾਰ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਵਿੱਚ ਦੇਖਿਆ ਗਿਆ ਸੀ।ਇਸ ਫਿਲਮ 'ਚ ਵਿੱਕੀ ਕੌਸ਼ਲ ਨਾਲ ਸਾਰਾ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਹ ਫਿਲਮ ਹਿੱਟ ਸਾਬਤ ਹੋਈ। ਇਸ ਦੇ ਨਾਲ ਹੀ ਸਾਰਾ ਜਲਦ ਹੀ ਮੈਟਰੋ ਇਨ ਦੀਨ, ਮਰਡਰ ਮੁਬਾਰਕ ਅਤੇ ਏ ਵਤਨ ਮੇਰੇ ਵਤਨ ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
