ਸਾਰਾ ਅਲੀ ਖਾਨ ਨਾਲ ਵਾਪਰਿਆ ਹਾਦਸਾ, ਤਿਆਰ ਹੁੰਦੇ ਹੋਏ ਸੜ ਗਿਆ ਢਿੱਡ

Written by  Pushp Raj   |  March 06th 2024 06:00 PM  |  Updated: March 06th 2024 06:00 PM

ਸਾਰਾ ਅਲੀ ਖਾਨ ਨਾਲ ਵਾਪਰਿਆ ਹਾਦਸਾ, ਤਿਆਰ ਹੁੰਦੇ ਹੋਏ ਸੜ ਗਿਆ ਢਿੱਡ

Sara Ali Khan gets burns on her stomach: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ (Sara Ali Khan) ਆਪਣੇ ਬੇਬਾਕ ਤੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਸਾਰਾ ਅਲੀ ਖਾਨ ਦੇ ਨਾਲ ਫਿਲਮ ਪ੍ਰਮੋਸ਼ਨ ਦੇ ਦੌਰਾਨ ਤਿਆਰ ਹੁੰਦੇ ਹੋਏ ਇੱਕ ਹਾਦਸਾ ਹੋ ਗਿਆ, ਜਿਸ ਦੀ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਸਾਰਾ ਅਲੀ ਖਾਨ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। 

 

ਸਾਰਾ ਅਲੀ ਖਾਨ ਨਾਲ ਤਿਆਰ ਹੁੰਦੇ ਹੋਏ ਵਾਪਰਿਆ ਹਾਦਸਾ 

ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਫੈਨਜ਼ ਨੂੰ ਦੱਸਿਆ ਕਿ ਤਿਆਰ ਹੁੰਦੇ ਸਮੇਂ ਉਸ ਦੇ ਢਿੱਡ ਸੜ ਗਿਆ। ਜਿਸ ਕਾਰਨ ਉਸ ਨੂੰ ਤਕਲੀਫ ਹੋ ਰਹੀ ਹੈ।

ਸਾਰਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'Welcome to Sara ka Sara Radio ???? Aaj ki taaza khabbar I got burnt ???? Kya Kare lesson is learned ????????What can we say- bad bad luck ???? But kamsekam it’s not Murder Mubarak ???????? Murder Mubarak out on 15th March ❤️‍???? only on @netflix_in Ae Watan Mere Watan out on 21st March ???????? only on @primevideoin.'ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਅਲੀ ਖਾਨ ਆਪਣੇ ਮੇਅਕਪ ਰੂਮ ਵਿੱਚ ਕੁਰਸੀ ਉੱਤੇ ਬੈਠੀ ਹੋਈ ਹੈ। ਸਾਰਾ ਦੇ ਨਾਲ ਇੱਕ ਹੇਅਰ ਸਟਾਈਲਿਸਟ ਅਤੇ ਇੱਕ ਹੈਲਪਰ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਸਾਰਾ ਪਹਿਲਾਂ ਆਪਣੇ ਹੁੰਝੂ ਸਾਫ ਕਰਦੀ ਅਤੇ ਬਾਅਦ ਵਿੱਚ ਹੈਲਪਰ ਨਾਲ ਮਿਲ ਕੇ ਫੈਨਜ਼ ਨੂੰ ਦੱਸਦੀ ਹੈ ਕਿ ਉਹ ਫਿਲਮ ਦੀ ਪ੍ਰਮੋਸ਼ਨ ਦੇ ਲਈ ਤਿਆਰ ਹੋ ਰਹੀ ਸੀ। ਇਸ ਦੌਰਾਨ ਸਟੀਮਰ ਨਾਲ ਉਸ ਦਾ ਢਿੱਡ ਸੜ ਗਿਆ ਹੈ। ਹਾਲਾਂਕਿ ਸਾਰਾ ਇਹ ਸਾਰਾ ਕਿੱਸਾ ਆਪਣੇ ਪਹਿਲਾਂ ਵਾਲੇ ਹੀ ਸ਼ਾਇਰਾਨਾ ਅੰਦਾਜ਼ ਵਿੱਚ ਦੱਸ ਰਹੀ ਹੈ। ਫੈਨਜ਼ ਸਾਰਾ ਦੀ ਇਸ ਵੀਡੀਓ ਨੂੰ ਵੇਖ ਕੇ ਪਰੇਸ਼ਾਨ ਹੋਏ ਤੇ ਕਮੈਂਟ ਕਰਕੇ ਉਸ ਦੇ ਜਲਦ ਠੀਕ ਹੋਣ ਲਈ ਦੁਆ ਕਰ ਰਹੇ ਹਨ। ਕਈ ਲੋਕ ਸਾਰਾ ਨੂੰ ਦਿਲਾਸਾ ਦਿੰਦੇ ਤੇ ਉਸ ਦੀ ਹੌਸਲਾਅਫਜ਼ਾਈ ਕਰਦੇ ਹੋਏ ਨਜ਼ਰ ਆਏ। ਹਾਲਾਂਕਿ ਕਿ ਕੁਝ ਫੈਨਜ਼ ਅਦਾਕਾਰਾ ਦੀ ਤਾਰੀਫ ਕਰਦੇ ਵੀ ਨਜ਼ਰ ਆਏ ਕਿ ਉਸ ਨੂੰ ਸੱਟ ਲੱਗਣ ਦੇ ਬਾਵਜੂਦ ਉਹ ਮੁਸਕੁਰਾਉਂਦੀ ਹੋਈ ਆਪਣੇ ਕੰਮ ਉੱਤੇ ਧਿਆਨ ਦੇ ਰਹੀ ਹੈ ਤੇ ਫੈਨਜ਼ ਦਾ ਮਨੋਰੰਜ਼ਨ ਵੀ ਕਰ ਰਹੀ ਹੈ। 

 

ਹੋਰ ਪੜ੍ਹੋ: ਅੰਬਾਨੀਆਂ ਦੇ ਫੰਕਸ਼ਨ 'ਚ ਰਜਨੀਕਾਂਤ ਦੀ ਇਸ ਹਰਕਤ ਨੇ ਤੋੜਿਆ ਫੈਨਜ਼ ਦਾ ਦਿਲ, ਸੋਸ਼ਲ ਮੀਡੀਆ 'ਤੇ ਟ੍ਰੋਲ ਹੋਏ ਸੁਪਰਸਟਾਰ

ਸਾਰਾ ਅਲੀ ਖਾਨ ਦਾ ਵਰਕ ਫਰੰਟ 

ਸਾਰਾ ਦੇ ਵਕਰ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਸਾਰਾ ਅਲੀ ਖਾਨ ਆਪਣੀ ਨਵੀਂ ਫਿਲਮ 'ਏ ਵਤਨ ਮੇਰੇ ਵਤਨ' ਅਤੇ 'ਮਰਡਰ ਮੁਬਾਰਕ' ਵਿੱਚ ਨਜ਼ਰ ਆਵੇਗੀ। ਸਾਰਾ ਇਨ੍ਹੀਂ ਦਿਨੀਂ ਦੋਹਾਂ ਫਿਲਮਾਂ ਦਾ ਇੱਕਠੇ ਪ੍ਰਮੋਸ਼ਨ ਕਰ ਰਹੀ ਹੈ। ਇਹ ਦੋਵੇਂ ਫਿਲਮਾਂ ਜਲਦ ਹੀ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀਆਂ ਹਨ ਤੇ ਦਰਸ਼ਕ ਇਨ੍ਹਾਂ ਫਿਲਮਾਂ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਸਾਰਾ ਅਲੀ ਖ਼ਾਨ 'ਸਿੰਬਾ', 'ਕੁਲੀ ਨੰਬਰ 1' ਅਤੇ 'ਅਤਰੰਗੀ ਰੇ' ਵਰਗੀਆਂ ਕਮਰਸ਼ੀਅਲ ਫਿਲਮਾਂ 'ਚ ਕੰਮ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network