ਸ਼ਾਹਰੁਖ ਖ਼ਾਨ ਨੇ ਕ੍ਰਿਕੇਟ ਮੈਚ ਦੇ ਦੌਰਾਨ ਆਸ਼ਾ ਭੌਂਸਲੇ ਦੇ ਨਾਲ ਕੀਤਾ ਕੁਝ ਅਜਿਹਾ, ਹਰ ਪਾਸੇ ਹੋ ਰਹੇ ਚਰਚੇ

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਗਏ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਦੇ ਦੌਰਾਨ ਸਿਨੇਮਾ ਜਗਤ ਤੋਂ ਲੈ ਕੇ ਸਿਆਸਤ ਦੀਆਂ ਕਈ ਹਸਤੀਆਂ ਮੌਜੂਦ ਰਹੀਆਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਖੁਦ ਭਾਰਤੀ ਟੀਮ ਦੀ ਹੌਸਲਾ ਅਫਜ਼ਾਈ ਦੇ ਲਈ ਸਟੇਡੀਅਮ ‘ਚ ਮੌਜੂਦ ਸਨ ।

Written by  Shaminder   |  November 20th 2023 11:07 AM  |  Updated: November 20th 2023 04:14 PM

ਸ਼ਾਹਰੁਖ ਖ਼ਾਨ ਨੇ ਕ੍ਰਿਕੇਟ ਮੈਚ ਦੇ ਦੌਰਾਨ ਆਸ਼ਾ ਭੌਂਸਲੇ ਦੇ ਨਾਲ ਕੀਤਾ ਕੁਝ ਅਜਿਹਾ, ਹਰ ਪਾਸੇ ਹੋ ਰਹੇ ਚਰਚੇ

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਗਏ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਦੇ ਦੌਰਾਨ ਸਿਨੇਮਾ ਜਗਤ ਤੋਂ ਲੈ ਕੇ ਸਿਆਸਤ ਦੀਆਂ ਕਈ ਹਸਤੀਆਂ ਮੌਜੂਦ ਰਹੀਆਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਖੁਦ ਭਾਰਤੀ ਟੀਮ ਦੀ ਹੌਸਲਾ ਅਫਜ਼ਾਈ ਦੇ ਲਈ ਸਟੇਡੀਅਮ ‘ਚ ਮੌਜੂਦ ਸਨ । ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ (Shahrukh khan) ਵੀ ਆਪਣੀ ਪਤਨੀ ਗੌਰੀ ਅਤੇ ਤਿੰਨਾਂ ਬੱਚਿਆਂ ਦੇ ਨਾਲ ਮੈਚ ਵੇਖਣ ਲਈ ਸਟੇਡੀਅਮ ‘ਚ ਮੌਜੂਦ ਸਨ ।

 ਹੋਰ ਪੜ੍ਹੋ : ਅਦਾਕਾਰ ਸਰਦਾਰ ਸੋਹੀ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਅਦਾਕਾਰ ਨੂੰ ਦੇ ਰਹੇ ਵਧਾਈ

ਇਸ ਦੌਰਾਨ ਸ਼ਾਹਰੁਖ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਸ਼ਾਹਰੁਖ ਖ਼ਾਨ ਆਸ਼ਾ ਭੌਂਸਲੇ ਦੇ ਨਾਲ ਨਜ਼ਰ ਆ ਰਹੇ ਹਨ। 

ਸ਼ਾਹਰੁਖ ਅਤੇ ਆਸ਼ਾ ਭੌਂਸਲੇ ਦਾ ਵੀਡੀਓ ਵਾਇਰਲ 

ਸ਼ਾਹਰੁਖ ਖ਼ਾਨ ਅਤੇ ਆਸ਼ਾ ਭੌਂਸਲੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਸ਼ਾਹਰੁਖ ਖ਼ਾਨ ਸਟੇਡੀਅਮ ‘ਚ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਨਾਲ ਵਾਲੀ ਕੁਰਸੀ ‘ਤੇ ਆਸ਼ਾ ਭੌਂਸਲੇ ਵੀ ਮੌਜੂਦ ਹਨ । ਇਸੇ ਦੌਰਾਨ ਆਸ਼ਾ ਭੌਂਸਲੇ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ ।

ਉਹ ਚਾਹ ਪੀਣ ਤੋਂ ਬਾਅਦ ਕੱਪ ਰੱਖਣ ਦੇ ਲਈ ਜਗ੍ਹਾ ਦੀ ਭਾਲ ਕਰ ਰਹੇ ਸਨ ਕਿ ਇਸੇ ਦੌਰਾਨ ਸ਼ਾਹੁਰਖ ਖ਼ਾਨ ਨੇ ਉਨ੍ਹਾਂ ਤੋਂ ਖਾਲੀ ਕੱਪ ਫੜ ਲਿਆ ਅਤੇ ਖਾਲੀ ਕੱਪ ਨੂੰ ਰੱਖਣ ਦੇ ਲਈ ਚਲੇ ਗਏ । ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਖ਼ਾਨ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਸ਼ਾਹਰੁਖ ਖ਼ਾਨ ਦੇ ਇਸ ਤਰ੍ਹਾਂ ਦੇ ਵਰਤਾਉ ਦੀ ਸ਼ਲਾਘਾ ਕਰ ਰਹੇ ਹਨ ।ਸ਼ਾਹੁਰਖ ਖ਼ਾਨ ਦੇ ਇਸ ਵਾਇਰਲ ਵੀਡੀਓ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network