ਫ਼ਿਲਮ ‘ਡੰਕੀ’ ‘ਚ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ ਸ਼ਾਹਰੁਖ, ਵੇਖੋ ਵੀਡੀਓ

ਫ਼ਿਲਮ ‘ਡੰਕੀ’ ‘ਚ ਸ਼ਾਹਰੁਖ ਖ਼ਾਨ ਸਰਦਾਰ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ । ਜਿਸ ‘ਚ ਅਦਾਕਾਰ ਇੱਕ ਸ਼ਖਸ ਦੇ ਨਾਲ ਨਜ਼ਰ ਆ ਰਿਹਾ ਹੈ ।

Written by  Shaminder   |  April 28th 2023 10:37 AM  |  Updated: April 28th 2023 10:37 AM

ਫ਼ਿਲਮ ‘ਡੰਕੀ’ ‘ਚ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ ਸ਼ਾਹਰੁਖ, ਵੇਖੋ ਵੀਡੀਓ

ਸ਼ਾਹਰੁਖ ਖ਼ਾਨ (Shahrukh khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਡੰਕੀ’ (Dunki)ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੁਣ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਸ਼ਾਹਰੁਖ ਖ਼ਾਨ ਫ਼ਿਲਮ ਦੇ ਹੋਰ ਸਟਾਰਸ ਦੇ ਨਾਲ ਸ਼ੂਟਿੰਗ ‘ਚ ਰੁੱਝੇ ਹੋਏ ਦਿਖਾਈ ਦੇ ਰਹੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ : ਜਸਵਿੰਦਰ ਭੱਲਾ ਦੀ ਪਤਨੀ ਨੇ ਜਦੋਂ ਅਦਾਕਾਰ ਦੇ ਨਾਲ ਜਾਣ ਦੀ ਕੀਤੀ ਜ਼ਿੱਦ, ਅਦਾਕਾਰ ਨੇ ਕਿਹਾ ਆਪਾਂ ਨਜ਼ਰਾਂ ਲਵਾਉਣੀਆਂ

ਸ਼ਾਹਰੁਖ ਫ਼ਿਲਮ ‘ਡੰਕੀ’ ‘ਚ ਸਰਦਾਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਫ਼ਿਲਮ ‘ਡੰਕੀ’ ‘ਚ ਸ਼ਾਹਰੁਖ ਖ਼ਾਨ ਸਰਦਾਰ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ । ਜਿਸ ‘ਚ ਅਦਾਕਾਰ ਇੱਕ ਸ਼ਖਸ ਦੇ ਨਾਲ ਨਜ਼ਰ ਆ ਰਿਹਾ ਹੈ । ਕਸ਼ਮੀਰ ‘ਚ ਇਨ੍ਹੀਂ ਦਿਨੀਂ ਸ਼ੂਟਿੰਗ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਤਾਪਸੀ ਪੰਨੂ ਵੀ ਮੌਜੂਦ ਹੈ । ਜੋ ਵੀਡੀਓ ਵਾਇਰਲ ਹੋਇਆ ਹੈ ।

ਉਸ ਨੂੰ ਸ਼ਾਹਰੁਖ ਖ਼ਾਨ ਦੇ ਫੈਨ ਪੇਜ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਵਿਦੇਸ਼ ਜਾਣ ਲਈ ਅਪਣਾਏ ਜਾਂਦੇ ਤਰੀਕਿਆਂ ਨੂੰ ਇਸ ਫ਼ਿਲਮ ‘ਚ ਦਰਸਾਇਆ ਜਾਵੇਗਾ । ਕਿਉਂਕਿ ਡਾਲਰ ਕਮਾਉਣ ਦੀ ਚਾਹਤ ਕਾਰਨ ਲੋਕ ਗਲਤ ਅਤੇ ਨਜਾਇਜ਼ ਤਰੀਕੇ ਅਪਣਾ ਕੇ ਵੀ ਵਿਦੇਸ਼ਾਂ ਦਾ ਰੁਖ ਕਰਦੇ ਹਨ । 

ਲੰਮੇ ਸਮੇਂ ਬਾਅਦ ਸ਼ਾਹਰੁਖ ਵੱਡੇ ਪਰਦੇ ‘ਤੇ ਧਮਾਕਾ ਕਰਨ ਲਈ ਤਿਆਰ ਹਨ ।ਇਸ ਫ਼ਿਲਮ ‘ਚ ਵੀ ਸ਼ਾਹਰੁਖ ਖਾਨ ਦਾ ਕਿਰਦਾਰ ਵੱਖਰੀ ਤਰ੍ਹਾਂ ਦਾ ਹੋਣ ਵਾਲਾ ਹੈ ਅਤੇ ਫੈਨਸ ਵੀ ਉਨ੍ਹਾਂ ਨੂੰ ਵੱਡੇ ਪਰਦੇ ‘ਤੇ ਵੇਖਣ ਦੇ ਲਈ ਉਤਸ਼ਾਹਿਤ ਹਨ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network