‘ਅੱਜ ਕੱਲ੍ਹ ਬੱਚੇ ਇਜਾਜ਼ਤ ਨਹੀਂ ਲੈਂਦੇ’ ਸੋਨਾਕਸ਼ੀ ਸਿਨ੍ਹਾ ਦੇ ਵੱਲੋਂ ਜ਼ਹੀਰ ਇਕਬਾਲ ਦੇ ਨਾਲ ਵਿਆਹ ‘ਤੇ ਬੋਲੇ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨ੍ਹਾ

ਸੋਨਾਕਸ਼ੀ ਸਿਨ੍ਹਾ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆ ਹਨ ।ਖਬਰਾਂ ਮੁਤਾਬਕ ਸੋਨਾਕਸ਼ੀ ਸਿਨ੍ਹਾ ਜਲਦ ਹੀ ਜ਼ਹੀਰ ਇਕਬਾਲ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ।ਦੋਨੇਂ ਕਥਿਤ ਤੌਰ ‘ਤੇ 23 ਜੂਨ ਨੂੰ ਵਿਆਹ ਕਰਵਾਉਣ ਵਾਲੇ ਹਨ । ਪਰ ਇਸੇ ਦੌਰਾਨ ਨਾ ਤਾਂ ਸੋਨਾਕਸ਼ੀ ਨੇ ਵਿਆਹ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੈ ਤੇ ਨਾ ਹੀ ਜ਼ਹੀਰ ਇਕਬਾਲ ਦੇ ਵੱਲੋਂ ਇਸ ਮਾਮਲੇ ‘ਚ ਕੋਈ ਪ੍ਰਤੀਕਰਮ ਆਇਆ ਹੈ।

Written by  Shaminder   |  June 11th 2024 12:00 PM  |  Updated: June 11th 2024 12:00 PM

‘ਅੱਜ ਕੱਲ੍ਹ ਬੱਚੇ ਇਜਾਜ਼ਤ ਨਹੀਂ ਲੈਂਦੇ’ ਸੋਨਾਕਸ਼ੀ ਸਿਨ੍ਹਾ ਦੇ ਵੱਲੋਂ ਜ਼ਹੀਰ ਇਕਬਾਲ ਦੇ ਨਾਲ ਵਿਆਹ ‘ਤੇ ਬੋਲੇ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨ੍ਹਾ

ਸੋਨਾਕਸ਼ੀ ਸਿਨ੍ਹਾ (Sonakashi Sinha) ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆ ਹਨ ।ਖਬਰਾਂ ਮੁਤਾਬਕ ਸੋਨਾਕਸ਼ੀ ਸਿਨ੍ਹਾ ਜਲਦ ਹੀ ਜ਼ਹੀਰ ਇਕਬਾਲ (Zaheer Iqbal) ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ।ਦੋਨੇਂ ਕਥਿਤ ਤੌਰ ‘ਤੇ 23 ਜੂਨ ਨੂੰ ਵਿਆਹ ਕਰਵਾਉਣ ਵਾਲੇ ਹਨ । ਪਰ ਇਸੇ ਦੌਰਾਨ ਨਾ ਤਾਂ ਸੋਨਾਕਸ਼ੀ ਨੇ ਵਿਆਹ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੈ ਤੇ ਨਾ ਹੀ ਜ਼ਹੀਰ ਇਕਬਾਲ ਦੇ ਵੱਲੋਂ ਇਸ ਮਾਮਲੇ ‘ਚ ਕੋਈ ਪ੍ਰਤੀਕਰਮ ਆਇਆ ਹੈ। ਪਰ ਇਸੇ ਦੌਰਾਨ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦੇ ਪਿਤਾ ਸ਼ਤਰੂਘਨ ਸਿਨ੍ਹਾ ਦਾ ਬਿਆਨ ਸਾਹਮਣੇ ਆਇਆ ਹੈ ।ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਨੁੰ ਵਿਆਹ ਦੇ ਲਈ ਪਿਤਾ ਦੇ ਵੱਲੋਂ ਪਰਮਿਸ਼ਨ ਮਿਲ ਗਈ ਹੈ।ਪਰ ਸ਼ਤਰੂਘਨ ਸਿਨ੍ਹਾ  ਨੇ ਸੋਨਾਕਸ਼ੀ ਦੇ ਵਿਆਹ ‘ਤੇ ਆਪਣੀ ਚੁੱਪ ਤੋੜੀ ਹੈ।

ਹੋਰ ਪੜ੍ਹੋ  : ਕਰਣ ਔਜਲਾ ਦੀਆਂ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ , ਫੈਨਸ ਨੂੰ ਆ ਰਹੀਆਂ ਪਸੰਦ

ਉਨ੍ਹਾਂ ਨੇ ਕਿਹਾ ਕਿ ਸੋਨਾਕਸ਼ੀ ਨੇ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸਿਆ ।ਅੱਜ ਕੱਲ੍ਹ ਦੇ ਬੱਚੇ ਵਿਆਹ ਲਈ ਪਰਮਿਸ਼ਨ ਨਹੀਂ ਮੰਗਦੇ । ਇਸ ਦੀ ਬਜਾਏ ੳੇਗ ਆਪਣੇ ਫੈਸਲੇ ਦੇ ਬਾਰੇ ਆਪਣੇ ਮਾਪਿਆਂ ਨੂੰ ਦੱਸ ਦਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ‘ਮੈਂ ਹਾਲੇ ਦਿੱਲੀ ‘ਚ ਹਾਂ।ਚੋਣ ਨਤੀਜਿਆਂ ਤੋਂ ਬਾਅਦ ਮੈਂ ਇੱਥੇ ਆਇਆ । ਮੈਂ ਆਪਣੀ ਧੀ ਦੀ ਪਲਾਨਿੰਗ ਦੇ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ, ਤਾਂ ਤੁਹਾਡਾ ਸਵਾਲ ਹੈ ਕਿ ਉਹ ਵਿਆਹ ਕਰ ਰਹੀ ਹੈ ? ਇਸ ਦਾ ਜਵਾਬ ਇਹ ਹੈ ਕਿ ਉਸ ਨੇ ਇਸ ਬਾਰੇ ਮੈਨੂੰ ਕੁਝ ਵੀ ਨਹੀਂ ਦੱਸਿਆ’। 

ਸੋਨਾਕਸ਼ੀ ਜ਼ਹੀਰ ਇਕਬਾਲ ਦੀ ਲਵ ਸਟੋਰੀ 

ਦੱਸ ਦਈਏ ਕਿ ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਅਫੇਅਰ ਦੀਆਂ ਖਬਰਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ । ਦੋਵਾਂ ਦੇ ਵਿਆਹ ਦੀਆਂ ਖਬਰਾਂ ਵੀ ਕਈ ਵਾਰ ਸਾਹਮਣੇ ਆਈਆਂ ਹਨ ।ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਕਈ ਵਾਰ ਵਾਇਰਲ ਹੋ ਚੁੱਕੀਆਂ ਹਨ । ਬੀਤੇ ਦਿਨੀਂ ਵੀ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਜ਼ਹੀਰ ਇਕਬਾਲ ਪੇਸ਼ੇ ਤੋਂ ਅਦਾਕਾਰ ਹਨ ਅਤੇ ਉਨ੍ਹਾਂ ਦਾ ਪਰਿਵਾਰ ਜਵੈਲਰ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network