ਸ਼ਹਿਨਾਜ਼ ਗਿੱਲ ਮਾਰਸ਼ੀਅਸ 'ਚ ਪਹਿਲੀ ਵਾਰ ਕੁਆਈਡ ਬਾਈਕਿੰਗ ਦਾ ਮਜ਼ਾ ਲੈਂਦੀ ਆਈ ਨਜ਼ਰ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਅਦਾਕਾਰਾ ਤੇ ਬਿੱਗ ਬੌਸ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਮਾਰਸ਼ੀਅਸ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਸ਼ਹਿਨਾਜ਼ ਗਿੱਲ ਨੂੰ ਕੁਆਈਡ ਬਾਈਕਿੰਗ ਚਲਾਉਂਦੇ ਹੋਏ ਵੇਖ ਸਕਦੇ ਹੋ।

Reported by: PTC Punjabi Desk | Edited by: Pushp Raj  |  May 28th 2024 06:37 PM |  Updated: May 28th 2024 06:38 PM

ਸ਼ਹਿਨਾਜ਼ ਗਿੱਲ ਮਾਰਸ਼ੀਅਸ 'ਚ ਪਹਿਲੀ ਵਾਰ ਕੁਆਈਡ ਬਾਈਕਿੰਗ ਦਾ ਮਜ਼ਾ ਲੈਂਦੀ ਆਈ ਨਜ਼ਰ, ਵੇਖੋ ਵੀਡੀਓ

Shehnaaz Gill Enjoying Time quad Biking : ਮਸ਼ਹੂਰ ਪੰਜਾਬੀ ਅਦਾਕਾਰਾ ਤੇ ਬਿੱਗ ਬੌਸ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ  ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਮਾਰਸ਼ੀਅਸ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਮਾਰਸ਼ੀਅਸ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ। 

ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ' my first time…… quad biking🏍️ at Casela …. 🏍️🏔️.'

ਇਸ ਵੀਡੀਓ ਦੇ ਵਿੱਚ ਤੁਸੀਂ ਸ਼ਹਿਨਾਜ਼ ਗਿੱਲ ਨੂੰ ਕੁਆਈਡ ਬਾਈਕਿੰਗ  ਨੂੰ ਪਹਾੜਾਂ ਤੇ ਉਬੜ ਖਾਬੜ ਸੜਕਾਂ ਤੇ ਪਾਣੀ ਵਿੱਚ ਚਲਾਉਂਦੀ ਹੋਈ ਵਿਖਾਈ ਦੇ ਰਹੀ ਹੈ। ਸ਼ਹਿਨਾਜ਼ ਗਿੱਲ ਇਸ  ਕੁਆਈਡ ਬਾਈਕ ਦੀ ਰਾਈਡ ਦਾ ਆਨੰਦ ਮਾਣਦੀ ਹੋਈ ਤੇ ਜੰਗਲੀ ਜਾਨਵਰਾਂ ਨੂੰ ਵੇਖਦੀ ਤੇ ਕੁਦਰਤੀ ਨਜ਼ਾਰੀਆਂ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੀ ਹੈ। 

ਹੋਰ ਪੜ੍ਹੋ : ਕਰਨ ਔਜਲਾ ਆਪਣੀ ਮਾਂ ਨਾਲ ਬਤੀਤ ਕੀਤੇ ਖੂਬਸੂਰਤ ਪਲਾਂ ਨੂੰ ਯਾਦ ਕਰ ਹੋਏ ਭਾਵੁਕ, ਵੇਖੋ ਵੀਡੀਓ 

ਦੱਸ ਦਈਏ ਕਿ ਬਿੱਗ ਬੌਸ 13 ਵਿੱਚ ਹਿੱਸਾ ਲੈਣ ਮਗਰੋਂ ਅਦਾਕਾਰਾ ਨੇ ਪਾਲੀਵੁੱਡ ਤੋਂ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ਵਿੱਚ ਵੀ ਮਰਹੂਮ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੇ ਨਾਲ ਆਪਣੀ ਦੋਸਤੀ ਤੇ ਆਪਣੇ ਚੁੱਲਬੁਲੇ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਆਈ। ਵੱਡੀ ਗਿਣਤੀ ਵਿੱਚ ਫੈਨਜ਼ ਸ਼ਹਿਨਾਜ਼ ਨੂੰ ਕਾਫੀ ਪਸੰਦ ਕਰਦੇ ਹਨ ਤੇ ਉਸ ਦੀ ਵੀਡੀਓ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network