ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਕੀਤਾ ਆਫੀਸ਼ੀਅਲ, ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਕਿਊਟ ਤਸਵੀਰ

ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰਨ ਵਾਲੀ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉਹ ਜਲਦ ਹੀ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ।

Reported by: PTC Punjabi Desk | Edited by: Pushp Raj  |  June 19th 2024 07:02 PM |  Updated: June 19th 2024 07:02 PM

ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਕੀਤਾ ਆਫੀਸ਼ੀਅਲ, ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਕਿਊਟ ਤਸਵੀਰ

Shraddha Kapoor and Rahul Mody Relationship : ਇਨ੍ਹੀਂ ਦਿਨੀਂ ਬਾਲੀਵੁੱਡ ਇੰਡਸਟਰੀ 'ਚ ਹਰ ਕੋਈ ਵਿਆਹ ਕਰ ਰਿਹਾ ਹੈ। ਅਦਾਕਾਰਾ ਸੋਨਾਕਸ਼ੀ ਸਿਨਹਾ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਾਹੀਰ ਇਕਬਾਲ ਨਾਲ  ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇਸ ਦੌਰਾਨ ਸ਼ਰਧਾ ਕਪੂਰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲਵ-ਰਿਲੇਸ਼ਨਸ਼ਿਪ ਬਾਰੇ ਖੁਲਾਸਾ ਕੀਤਾ ਹੈ। 

ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰਨ ਵਾਲੀ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉਹ ਜਲਦ ਹੀ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ।

ਸ਼ਰਧਾ ਕਪੂਰ ਨੇ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰਾਹੁਲ ਮੋਦੀ ਨਾਲ ਇੱਕ ਖੂਬਸੂਰਤ ਸੈਲਫੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਪੋਸਟ 'ਚ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਹੈ। 

ਤਸਵੀਰ ਦੇ ਨਾਲ ਹੀ ਸ਼ਰਧਾ ਨੇ ਲਿਖਿਆ, 'ਦਿਲ ਰੱਖ ਲਵੋ...ਪਰ ਮੇਰੀ ਨੀਂਦ ਵਾਪਸ ਦੇ ਦਿਓ ਦੋਸਤ।' ਇਸ ਦੇ ਨਾਲ ਹੀ ਸ਼ਰਧਾ ਨੇ ਹਾਰਟ ਈਮੋਜੀ ਵੀ ਬਣਾਇਆ ਹੈ। ਜਿਸ ਮਗਰੋਂ ਦੋਹਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। 

ਦੱਸ ਦੇਈਏ ਕਿ ਰਾਹੁਲ ਅਤੇ ਸ਼ਰਧਾ ਕਪੂਰ ਦੇ ਅਫੇਅਰ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਹਾਲਾਂਕਿ ਦੋਵਾਂ ਨੇ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹੁਣ ਪਹਿਲੀ ਵਾਰ ਅਭਿਨੇਤਰੀ ਨੇ ਰਾਹੁਲ ਲਈ ਜਨਤਕ ਤੌਰ 'ਤੇ ਅਜਿਹਾ ਕੁਝ ਪੋਸਟ ਕਰਕੇ ਇਸ ਰਿਸ਼ਤੇ 'ਤੇ ਮੋਹਰ ਲਾ ਦਿੱਤੀ ਹੈ। ਦੱਸ ਦੇਈਏ ਕਿ ਰਾਹੁਲ ਮੋਦੀ ਸ਼ਰਧਾ ਕਪੂਰ ਤੋਂ 3 ਸਾਲ ਛੋਟੇ ਹਨ।

ਹੋਰ ਪੜ੍ਹੋ : Bigg Boss OTT 3 'ਚ ਹੋਈ ਦਿੱਲੀ ਦੀ ਵਾਇਰਲ ਵੜਾ ਪਾਵ ਗਰਲ ਦੀ ਐਂਟਰੀ, ਜਾਣੋ ਚੰਦਰਿਕਾ ਬਾਰੇ ਸਭ ਕੁਝ

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸ਼ਰਧਾ ਅਤੇ ਰਾਹੁਲ ਦੀ ਮੁਲਾਕਾਤ ਫਿਲਮ 'ਤੂੰ ਝੂਠੀ ਮੈਂ ਮੱਕਾਰ' ਦੇ ਦੌਰਾਨ  ਹੋਈ ਸੀ। ਫਿਰ ਉਹ ਇਸ ਫ਼ਿਲਮ ਨਾਲ ਲੇਖਕ ਵਜੋਂ ਜੁੜ ਗਏ। ਖਬਰਾਂ ਮੁਤਾਬਕ, ਇਕੱਠੇ ਕੰਮ ਕਰਦੇ ਹੋਏ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਦੋਹਾਂ ਨੂੰ ਪਿਆਰ ਹੋ ਗਿਆ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਹਨ। ਦੋਵੇਂ ਆਪਣੇ ਰਿਸ਼ਤੇ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ। ਇੰਨਾ ਹੀ ਨਹੀਂ, ਹਾਲ ਹੀ 'ਚ ਸ਼ਰਧਾ ਨੂੰ ਵੀ ਗਲੇ 'ਚ 'ਆਰ' ਪੈਂਡੈਂਟ ਪਾਇਆ ਹੋਇਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network