ਗਾਇਕਾ ਪ੍ਰਭਾ ਅੱਤਰੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਗਾਇਕਾ ਪ੍ਰਭਾ ਅੱਤਰੇ (prabha atre) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਬਾਨਵੇ ਸਾਲ ਦੀ ਸੀ ਅਤੇ ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਅਤੇ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪਰ ਹਸਪਤਾਲ ‘ਚ ਪਹੁੰਚਣ ਤੋਂ ਪਹਿਲਾਂ ਹੀ ਗਾਇਕਾ ਦਾ ਦਿਹਾਂਤ ਹੋ ਗਿਆ ਸੀ ।ਉਨ੍ਹਾਂ ਦੇ ਮੁੰਬਈ ‘ਚ ਇੱਕ ਪ੍ਰੋਗਰਾਮ ਵੀ ਹੋਣ ਵਾਲਾ ਸੀ । ਇਸ ਤੋਂ ਪਹਿਲਾਂ ਕਿ ਉਹ ਪ੍ਰੋਗਰਾਮ ‘ਚ ਹਿੱਸਾ ਲੈਂਦੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕਾ ਪਰਵੀਨ ਭਾਰਟਾ ਨੇ ਦਿੱਤੀ ਲੋਹੜੀ ਦੀ ਵਧਾਈ
ਪ੍ਰਭਾ ਅੱਤਰੇ ਦਾ ਜਨਮ ਪੁਣੇ ‘ਚ 13 ਸਤੰਬਰ 1932 ‘ਚ ਹੋਇਆ ਸੀ । ਜਦੋਂ ਉਹ ਅੱਠ ਸਾਲ ਦੇ ਸਨ ਤਾਂ ਉਹਨਾਂ ਦੀ ਮਾਂ ਦੀ ਤਬੀਅਤ ਖਰਾਬ ਹੋਣ ਲੱਗ ਪਈ ਸੀ ।ਇਸੇ ਦੌਰਾਨ ਪ੍ਰਭਾ ਦੇ ਕਿਸੇ ਦੋਸਤ ਨੇ ਉਨ੍ਹਾਂ ਨੂੰ ਕਲਾਸੀਕਲ ਮਿਊਜ਼ਿਕ ਸੁਣਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਵੇਗਾ।ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਕਲਾਸੀਕਲ ਸੰਗੀਤ ਸੁਣਨ ਦੀ ਚੇਟਕ ਲੱਗੀ ਅਤੇ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਸਿੱਖਿਆ।ਉਨ੍ਹਾਂ ਨੇ ਕਿਰਾਨਾ ਘਰਾਣੇ ਦੇ ਸੁਰੇਸ਼ ਬਾਬੂ ਮਾਨੇ ਅਤੇ ਹੀਰਾਬਾਈ ਤੋਂ ਕਲਾਸੀਕਲ ਮਿਊਜ਼ਿਕ ਦੀ ਟ੍ਰੇਨਿੰਗ ਲਈ ।
ਪ੍ਰਭਾ ਅੱਤਰੇ ਨੂੰ ਸੰਗੀਤ ਦੇ ਖੇਤਰ ‘ਚ ਯੋਗਦਾਨ ਦੇ ਲਈ ਕਈ ਪੁਰਸਕਾਰ ਵੀ ਮਿਲੇ । ਉਨ੍ਹਾਂ ਨੁੰ 1990 ‘ਚ ਪਦਮ ਸ਼੍ਰੀ ਅਤੇ ਸਾਲ 2002 ‘ਚ ਪਦਮ ਭੂਸ਼ਣ ਅਤੇ 2022‘ਚ ਪਦਮ ਵਿਭੂਸ਼ਣ ਦੇ ਨਾਲ ਨਵਾਜ਼ਿਆ ਗਿਆ ਸੀ।ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੁਆਤੀ ਦੌਰ ‘ਚ ਇੱਕ ਸਿਗਿੰਗ ਸਟੇਜ ਅਦਾਕਾਰਾ ਦੇ ਤੌਰ ‘ਤੇ ਵੀ ਕੰਮ ਕੀਤਾ ਸੀ । ਇਸ ਤੋਂ ਇਲਾਵਾ ਮਰਾਠੀ ਥਿਏਟਰ ਕਲਾਸਿਕ ‘ਚ ਵੀ ਭੂਮਿਕਾਵਾਂ ਨਿਭਾਈਆਂ ਸਨ । ਜਿਸ ‘ਚ ਸੰਸ਼ਿਆ ਕੱਲੋਲ, ਮਾਨਾਪਮਾਨ, ਸੌਭੱਦਰਾ ਅਤੇ ਵਿਦਿਆਹਰਣ ਵਰਗੇ ਸੰਗੀਤ ਨਾਟਕ ਸ਼ਾਮਿਲ ਸਨ । ਸੰਗੀਤ ਜਗਤ ਦੀ ਇਸ ਨਾਮੀ ਹਸਤੀ ਦੇ ਇਸ ਦੁਨੀਆ ਤੋਂ ਰੁਖਸਤ ਹੋ ਜਾਣ ਦੇ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਅਤੇ ਪੂਰੀ ਇੰਡਸਟਰੀ ਗਮਗੀਨ ਹੈ।
-