ਵਿਆਹ ਤੋਂ ਬਾਅਦ ਸੋਨਾਸ਼ਕੀ ਸਿਨ੍ਹਾਂ ਨੂੰ ਯਾਦ ਆਏ ਮਾਪੇ, ਤਸਵੀਰਾਂ ਕੀਤੀਆਂ ਸਾਂਝੀਆਂ
ਸੋਨਾਕਸ਼ੀ ਸਿਨ੍ਹਾ (Sonakashi Sinha) ‘ਤੇ ਜ਼ਹੀਰ ਇਕਬਾਲ ਦਾ ਵਿਆਹ ਨੂੰ ਪੰਦਰਾਂ ਦਿਨ ਹੋ ਚੁੱਕੇ ਹਨ । ਜਿਸ ਤੋਂ ਬਾਅਦ ਦੋਵਾਂ ਦੇ ਹਨੀਮੂਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹੁਣ ਸੋਨਾਕਸ਼ੀ ਸਿਨ੍ਹਾ ਨੇ ਆਪਣੇ ਮਾਪਿਆਂ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ।ਇਨ੍ਹਾਂ ਅਣਵੇਖੀਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਾਕਸ਼ੀ ਦੇ ਪਿਤਾ ਅਤੇ ਮਾਂ ਉਸ ਨੂੰ ਡੋਲੀ ਵੇਲੇ ਵਿਦਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇੱਕ ਹੋਰ ਤਸਵੀਰ ‘ਚ ਸੋਨਾਕਸ਼ੀ ਆਪਣੇ ਪਿਤਾ ਦੇ ਗਲ ਲੱਗਦੀ ਹੋਈ ਦਿਖਾਈ ਦੇ ਰਹੀ ਹੈ।
ਹੋਰ ਪੜ੍ਹੋ : ਰਾਣਾ ਰਣਬੀਰ ਪਤਨੀ ਸਮੇਤ ਪਹੁੰਚੇ ਸਤਿੰਦਰ ਸਰਤਾਜ ਦੇ ਕੋਲ, ਗਾਇਕ ਬਾਰੇ ਆਖੀ ਇਹ ਗੱਲ
ਇੱਕ ਤਸਵੀਰ ‘ਚ ਅਦਾਕਾਰਾ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨਾਕਸ਼ੀ ਨੇ ਇੱਕ ਭਾਵੁਕ ਪੋਸਟ ਵੀ ਲਿਖੀ ਹੈ। ਅਦਾਕਾਰਾ ਨੇ ਲਿਖਿਆ ‘ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਘਰ ਛੱਡਣ ਵਾਲੀ ਹੈ ਤਾਂ ਉਹ ਰੋਣ ਲੱਗ ਪਈ ।ਮੈਂ ਆਪਣੀ ਮਾਂ ਨੂੰ ਕਿਹਾ ਚਿੰਤਾ ਨਾ ਕਰੋ, ਬਾਂਦਰਾ ਜੁਹੂ ਤੋਂ ਸਿਰਫ ਪੱਚੀ ਮਿੰਟ ਦੀ ਦੂਰੀ ‘ਤੇ ਹੈ। ਅੱਜ ਮੈਂ ਉਨ੍ਹਾਂ ਸਾਰਿਆਂ ਨੂੰ ਥੋੜ੍ਹਾ ਹੋਰ ਮਿਸ ਕਰ ਰਹੀ ਹਾਂ’ । ਸੋਨਾਕਸ਼ੀ ਸਿਨ੍ਹਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।
23 ਜੂਨ ਨੂੰ ਕਰਵਾਇਆ ਵਿਆਹ
ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ 23 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ । ਸੋਨਾਕਸ਼ੀ ਸਿਨ੍ਹਾ ਨੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਪਹਿਲਾਂ ਸ਼ਤਰੂਘਨ ਸਿਨ੍ਹਾ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਕਿਸੇ ਦੀ ਸੁਣਦੇ ਨਹੀਂ ਬਸ ਆਪਣਾ ਫੈਸਲਾ ਸੁਣਾ ਦਿੰਦੇ ਹਨ ।
- PTC PUNJABI