ਸੋਨਮ ਕਪੂਰ ਨੇ ਯੂਟਿਊਬਰ ਨੂੰ ਗਲਤ ਟਿੱਪਣੀ ਕਰਨ ‘ਤੇ ਭੇਜਿਆ ਕਾਨੂੰਨੀ ਨੋਟਿਸ, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਅਦਾਕਾਰਾ

ਅਦਾਕਾਰਾ ਸੋਨਮ ਕਪੂਰ ਅਤੇ ਅਨੰਦ ਆਹੁਜਾ ਨੇ ਇੱਕ ਯੂ-ਟਿਊਬਰ ਨੂੰ ਲੀਗਲ ਨੋਟਿਸ ਭੇਜਿਆ ਹੈ । ਵੀਡੀਓ ‘ਚ ਯੂਟਿਊਬਰ ਨੇ ਉਸ ਨੂੰ ਡੰਬ ਸਟੈਟਮੈਂਟ ਨੂੰ ਲੈ ਕੇ ਗੱਲਬਾਤ ਕੀਤੀ ਸੀ । ਕਪਲ ਦਾ ਇਲਜ਼ਾਮ ਹੈ ਕਿ ਯੂ-ਟਿਊਬਰ ਨੇ ਸੋਨਮ ਦੀ ਰੈਪੂਟੇਸ਼ਨ ਅਤੇ ਬ੍ਰਾਂਡਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ।

Written by  Shaminder   |  October 14th 2023 02:59 PM  |  Updated: October 14th 2023 02:59 PM

ਸੋਨਮ ਕਪੂਰ ਨੇ ਯੂਟਿਊਬਰ ਨੂੰ ਗਲਤ ਟਿੱਪਣੀ ਕਰਨ ‘ਤੇ ਭੇਜਿਆ ਕਾਨੂੰਨੀ ਨੋਟਿਸ, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਅਦਾਕਾਰਾ

ਅਦਾਕਾਰਾ ਸੋਨਮ ਕਪੂਰ ਅਤੇ ਅਨੰਦ ਆਹੁਜਾ ਨੇ ਇੱਕ ਯੂ-ਟਿਊਬਰ ਨੂੰ ਲੀਗਲ ਨੋਟਿਸ ਭੇਜਿਆ ਹੈ । ਵੀਡੀਓ ‘ਚ ਯੂਟਿਊਬਰ ਨੇ ਉਸ ਨੂੰ ਡੰਬ ਸਟੈਟਮੈਂਟ ਨੂੰ ਲੈ ਕੇ ਗੱਲਬਾਤ ਕੀਤੀ ਸੀ । ਕਪਲ ਦਾ ਇਲਜ਼ਾਮ ਹੈ ਕਿ ਯੂ-ਟਿਊਬਰ ਨੇ ਸੋਨਮ ਦੀ ਰੈਪੂਟੇਸ਼ਨ ਅਤੇ ਬ੍ਰਾਂਡਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ । ਜਿਸ ਨੂੰ ਬਣਾਏ ਰੱਖਣ ਦੇ ਲਈ ਅਦਾਕਾਰਾ ਤੇ ਉਸ ਦੇ ਪਤੀ ਨੇ ਬਹੁਤ ਮਿਹਨਤ ਕੀਤੀ ਹੈ । 

ਹੋਰ ਪੜ੍ਹੋ :  ਦੀਪ ਢਿੱਲੋਂ ਕਡੰਕਟਰ ਬਣ ਸਵਾਰੀਆਂ ਦੀਆਂ ਟਿਕਟਾਂ ਕੱਟਦੇ ਆਏ ਨਜ਼ਰ, ਵੇਖੋ ਵੀਡੀਓ

ਯੂ ਟਿਊਬਰ ਨੇ ਪੋਸਟ ਕੀਤਾ ਸੀ ਵੀਡੀਓ 

ਰਾਗਿਨੀ ਨਾਮ ਦੀ ਇੱਕ ਯੂ-ਟਿਊਬਰ ਨੇ ਇੱਕ ਰੋਸਟੇਡ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਸ ਨੇ ਸੋਨਮ ਕਪੂਰ ਦੇ ਡੰਬ ਸਟੇਟਮੈਂਟ ਨੂੰ ਲੈ ਕੇ ਗੱਲਬਾਤ ਕੀਤੀ ਸੀ । ਇਸ ਵੀਡੀਓ ਨੂੰ ਲੋਕ ਖੂਬ ਪਸੰਦ ਵੀ ਕਰ ਰਹੇ ਸਨ । ਅਦਾਕਾਰਾ ਨੇ ਕਾਨੂੰਨੀ ਨੋਟਿਸ ਭੇਜਦੇ ਹੋਏ ਵੀਡੀਓ ਨੂੰ ਡਿਲੀਟ ਕਰਨ ਦੀ ਵਾਰਨਿੰਗ ਦਿੱਤੀ ਹੈ ।

ਸੋਨਮ ਕਪੂਰ ਦਾ ਵਰਕ ਫ੍ਰੰਟ 

ਸੋਨਮ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਰਾਂਝਣਾ, ਪ੍ਰੇਮ ਰਤਨ ਧਨ ਪਾਇਓ, ਨੀਰਜਾ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਸੋਨਮ ਕਪੂਰ ਦੀ ਨਿੱਜੀ ਜ਼ਿੰਦਗੀ 

ਸੋਨਮ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੰਦ ਆਹੂਜਾ ਦੇ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਕਈ ਸਾਲ ਬਾਅਦ ਅਦਾਕਾਰਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਹੈ । ਜਿਸ ਦੇ ਨਾਲ ਅਕਸਰ ਇਹ ਜੋੜੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।   

 

 

 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network