ਸੋਨੂੰ ਨਿਗਮ ਨੇ ਰਚਿਆ ਇਤਿਹਾਸ, ਸਿਡਨੀ ਦੇ ਓਪੇਰਾ ਹਾਊਸ 'ਚ ਲਗਾਤਾਰ 8 ਘੰਟੇ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਗਾਇਕ

ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਆਪਣੀ ਸੁਰੀਲੀ ਆਵਾਜ਼ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਸੋਨੂੰ ਨਿਗਮ ਨੇ ਸਿਡਨੀ ਦੇ ਓਪੇਰਾ ਹਾਊਸ 'ਚ ਆਪਣੀ ਪਰਫਾਰਮੈਂਸ ਦੇਣ ਵਾਲੇ ਪਹਿਲੇ ਭਾਰਤੀ ਗਾਇਕ ਬਣ ਗਏ ਹਨ।

Reported by: PTC Punjabi Desk | Edited by: Pushp Raj  |  May 20th 2024 01:28 PM |  Updated: May 20th 2024 01:29 PM

ਸੋਨੂੰ ਨਿਗਮ ਨੇ ਰਚਿਆ ਇਤਿਹਾਸ, ਸਿਡਨੀ ਦੇ ਓਪੇਰਾ ਹਾਊਸ 'ਚ ਲਗਾਤਾਰ 8 ਘੰਟੇ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਗਾਇਕ

Sonu Nigam performance at Opera House: ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਆਪਣੀ ਸੁਰੀਲੀ ਆਵਾਜ਼ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਸੋਨੂੰ ਨਿਗਮ ਨੇ ਸਿਡਨੀ ਦੇ ਓਪੇਰਾ ਹਾਊਸ 'ਚ ਆਪਣੀ ਪਰਫਾਰਮੈਂਸ ਦੇਣ ਵਾਲੇ ਪਹਿਲੇ ਭਾਰਤੀ ਗਾਇਕ ਬਣ ਗਏ ਹਨ।

ਇੱਕ ਗਾਇਕ ਦੇ ਤੌਰ 'ਤੇ ਆਪਣੇ ਚਾਰ ਦਹਾਕੇ ਦੇ ਲੰਬੇ ਕਰੀਅਰ ਵਿੱਚ, ਸੋਨੂੰ ਨਿਗਮ ਨੇ ਵੱਕਾਰੀ ਪਦਮ ਸ਼੍ਰੀ ਸਣੇ ਕਈ ਪੁਰਸਕਾਰ ਜਿੱਤੇ ਹਨ। ਹਾਲ ਹੀ ਵਿੱਚ ਸੋਨੂੰ ਨਿਗਮ ਨੇ ਸਿਡਨੀ ਦੇ ਓਪੇਰਾ ਹਾਊਸ ਵਿੱਚ ਲਗਾਤਾਰ 8 ਘੰਟੇ ਪਰਫਾਰਮੈਂਸ ਦੇਣ ਵਾਲੇ ਪਹਿਲੇ ਭਾਰਤੀ ਗਾਇਕ ਬਣ ਗਏ ਹਨ।  ਇਸ ਦੇ ਨਾਲ ਹੀ ਸੋਨੂੰ ਨਿਗਮ ਪਹਿਲੇ ਅਜਿਹੇ ਸੋਲੋ ਗਾਇਕ ਬਣ ਗਏ ਹਨ ਜੋ ਕਿ ਓਪੇਰਾ ਹਾਊਸ ਵਿੱਚ ਬੈਕ ਟੂ ਬੈਕ ਦੋ ਸ਼ੇਅਜ਼ ਵਿੱਚ ਪਰਫਾਰਮ ਕਰਨਗੇ। 

ਫੈਨਜ਼ ਸੋਨੂੰ ਨਿਗਮ ਨੂੰ ਇਸ ਉਪਲਬਧੀ ਹਾਸਲ ਕਰਨ ਲਈ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਸੋਨੂੰ ਨਿਗਮ ਮਹਾਨ ਸਿਡਨੀ ਓਪੇਰਾ ਹਾਊਸ ਵਿੱਚ ਬੈਕ ਟੂ ਬੈਕ ਟੂ ਸ਼ੋਅ ਕਰਨ ਵਾਲੇ ਦੁਨੀਆ ਦੇ ਪਹਿਲੇ ਕਲਾਕਾਰ ਬਣ ਜਾਣਗੇ। ਸੱਚੀ ਕਥਾ। ਭਾਰਤ ਨੂੰ #SonuNigam🙏❤️ 'ਤੇ ਮਾਣ ਹੈ।'

ਫੈਨਜ਼ ਸੋਨੂੰ ਨਿਗਮ ਨੂੰ ਇਸ ਉਪਲਬਧੀ ਹਾਸਲ ਕਰਨ ਲਈ ਵਧਾਈ ਦੇ ਰਹੇ ਹਨ।  ਗਾਇਕ ਨੇ ਆਪਣੇ ਫੈਨਜ਼ ਦਾ ਧੰਨਵਾਦ ਕਰਦਿਆਂ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਸੋਨੂੰ ਨੇ ਨਿਗਮ ਪੋਸਟ ਸਾਂਝੀ ਕਰਦਿਆਂ ਲਿਖਿਆ, 'ਪਿਆਰੇ ਸ਼ਬਦਾਂ ਲਈ ਤੁਹਾਡਾ ਧੰਨਵਾਦ। ਅਸੀਂ ਸਾਰੇ ਸਿੱਖਦੇ ਹਾਂ ਕਿ ਇਹ ਅਸੀਂ ਨਹੀਂ ਹਾਂ. ਮੈਂ ਕੁਝ ਨਹੀਂ ਕੀਤਾ। ਮੈਂ ਕੋਈ ਇਤਿਹਾਸ ਨਹੀਂ ਰਚਿਆ। ਮੈਂ ਉਸਦੀ ਮਿਹਰ ਦਾ ਸਿਰਫ ਇੱਕ ਭਾਗਸ਼ਾਲੀ ਲਾਭਪਾਤਰੀ ਹਾਂ... ਧੰਨਵਾਦ ਦੀ ਮੇਰੀ ਅਥਾਹ ਭਾਵਨਾ ਵਿੱਚ ਖੁਸ਼ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ..।

ਹੋਰ ਪੜ੍ਹੋ : ਦਹੀਂ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਨਾਂ ਕਰੋ ਸੇਵਨ, ਨਹੀਂ ਤਾਂ ਹੋ ਸਕਦੀਆਂ ਨੇ ਸਿਹਤ ਸਬੰਦੀ ਸਮੱਸਿਆਵਾਂ

ਸੋਨੂੰ ਨਿਗਮ ਨੇ ਆਪਣੇ ਕਰੀਅਰ ਵਿੱਚ ਬਾਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਵੱਖ-ਵੱਖ ਤਰੀਕੇ ਦੇ ਗੀਤ ਗਾਏ ਹਨ। ਫੈਨਜ਼ ਗਾਇਕ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network