ਸੋਨੂੰ ਸੂਦ 'ਫ਼ਤਿਹ' ਲਈ ਲਿਆਏ 'ਜੁਰਾਸਿਕ ਪਾਰਕ', 'ਫਾਸਟ ਐਂਡ ਫਿਊਰੀਅਸ' ਤੇ 'ਬਾਹੂਬਲੀ' ਦੀ ਸਟੰਟ ਟੀਮ, ਜਾਣੋ ਕੀ ਹੈ ਇਨ੍ਹਾਂ ਦੀ ਖ਼ਾਸੀਅਤ

ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਫ਼ਤਿਹ ਦੀ ਸ਼ੂਟਿੰਗ 'ਚ ਰੁਝੇ ਹੋਏ ਹਨ। ਇਸ ਫ਼ਿਲਮ 'ਚ ਉਹ ਐਕਸ਼ਨ ਅਵਤਾਰ 'ਚ ਨਜ਼ਰ ਆਉਣਗੇ। ਫ਼ਿਲਮ ਵਿੱਚ ਉਨ੍ਹਾਂ ਦੇ ਐਕਸ਼ਨ ਸੀਨ ਜੁਰਾਸਿਕ ਪਾਰਕ 3 ਦੇ ਐਕਸ਼ਨ ਨਿਰਦੇਸ਼ਕ ਵੱਲੋਂ ਡਿਜ਼ਾਈਨ ਕੀਤੇ ਗਏ ਹਨ।

Written by  Pushp Raj   |  May 13th 2023 09:00 AM  |  Updated: May 13th 2023 09:00 AM

ਸੋਨੂੰ ਸੂਦ 'ਫ਼ਤਿਹ' ਲਈ ਲਿਆਏ 'ਜੁਰਾਸਿਕ ਪਾਰਕ', 'ਫਾਸਟ ਐਂਡ ਫਿਊਰੀਅਸ' ਤੇ 'ਬਾਹੂਬਲੀ' ਦੀ ਸਟੰਟ ਟੀਮ, ਜਾਣੋ ਕੀ ਹੈ ਇਨ੍ਹਾਂ ਦੀ ਖ਼ਾਸੀਅਤ

Sonu Sood Shoots Film Fateh:  ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਆਪਣੀ ਦਰਿਆਦਿਲੀ ਤੇ ਸੇਵਾ ਭਾਵ ਲਈ ਮਸ਼ਹੂਰ ਹਨ। ਇਸ ਦੇ ਨਾਲ-ਨਾਲ ਫੈਨਜ਼ ਸੋਨੂੰ ਸੂਦ ਨੂੰ ਫ਼ਿਲਮਾਂ ਵਿੱਚ ਐਕਸ਼ਨ ਸੀਨਸ ਕਰਦੇ ਹੋਏ ਵੇਖਣਾ ਵੀ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿੱਚ ਸੋਨੂੰ ਸੂਦ ਆਪਣੀ ਆਉਣ ਵਾਲੀ ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਕਰ ਰਹੇ ਹਨ। 

ਸੋਨੂੰ ਸੂਦ ਦੀ ਇਹ ਆਉਣ ਵਾਲੀ ਫ਼ਿਲਮ 'ਫ਼ਤਿਹ' ਐਕਸ਼ਨ ਨਾਲ ਭਰਪੂਰ ਹੋਵੇਗੀ। ਜਿਸ 'ਚ ਪਹਿਲਾਂ ਕਦੀ ਨਾ ਦੇਖੇ ਗਏ ਐਕਸ਼ਨ ਸੀਨ ਹੋਣਗੇ। ਇਹ ਯਕੀਨੀ ਬਣਾਉਣ ਲਈ ਕਿ ਫ਼ਿਲਮ ਦਾ ਨਿਰਮਾਣ ਉੱਚ ਪੱਧਰੀ ਹੋਵੇ, ਲੀ ਵਿਟੇਕਰ, ਜਿਸ ਕੋਲ ਪੂਰੀ ਦੁਨੀਆ 'ਚ ਕੈਮਰੇ ਦੇ ਦੋਵੇਂ ਪਾਸੇ ਕੰਮ ਕਰਨ ਦਾ ਵਿਆਪਕ ਤਜਰਬਾ ਹੈ, ਉਸ ਨੂੰ ਲਾਸ ਏਂਜਲਸ ਤੋਂ ਉਕਤ ਐਕਸ਼ਨ ਸੀਨਸ 'ਤੇ ਕੰਮ ਕਰਨ ਲਈ ਇੱਕ ਵਿਸ਼ੇਸ਼ ਟੀਮ ਨਾਲ ਕੰਮ ਕਰਨ ਲਈ ਲਿਆਂਦਾ ਗਿਆ ਹੈ।

ਲੀ ਵਿਟੇਕਰ ਕੋਲ 'ਜੁਰਾਸਿਕ ਪਾਰਕ 3', 'ਫਾਸਟ ਐਂਡ ਫਿਊਰੀਅਸ 5', 'ਐਕਸ-ਮੈਨ ਐਪੋਕਲਿਪਸ', 'ਪਰਲ ਹਾਰਬਰ', 'ਬਾਹੂਬਲੀ 2' ਸਣੇ ਹੋਰ ਕਈ ਫ਼ਿਲਮਾਂ ਦੇ ਕੰਮ ਦਾ ਪ੍ਰਭਾਵਸ਼ਾਲੀ ਤਜਰਬਾ ਹੈ।

ਸੋਨੂੰ ਸੂਦ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਹਾਲੀਵੁੱਡ ਐਕਟਰ ਅਤੇ ਸਟੰਟਮੈਨ ਲੀ ਵਿਟਕਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨੂੰ ਸੂਦ ਅਤੇ ਐਕਸ਼ਨ ਡਾਇਰੈਕਟਰ ਕਾਲੇ ਰੰਗ ਦੇ ਪਹਿਰਾਵੇ 'ਚ ਹੱਥਾਂ 'ਚ ਬੰਦੂਕ ਫੜੇ ਨਜ਼ਰ ਆ ਰਹੇ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਕੈਪਸ਼ਨ 'ਚ ਲਿਖਿਆ, 'ਲੀ ਵਿਟਕਰ, ਤੁਹਾਡਾ ਬਹੁਤ ਸੁਆਗਤ ਹੈ।

ਫ਼ਤਿਹ ਦੇ ਐਕਸ਼ਨ ਸੀਨ ਨੂੰ ਸ਼ਾਨਦਾਰ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹ ਜੁਰਾਸਿਕ ਪਾਰਕ 3, ਫਾਸਟ ਐਂਡ ਫਿਊਰੀਅਸ 5, ਐਕਸ-ਮੈਨ ਦੇ ਸ਼ਕਤੀਸ਼ਾਲੀ ਐਕਸ਼ਨ ਸੀਨ ਦੇ ਪਿੱਛੇ ਹੈ ਅਤੇ ਹੁਣ ਉਹ ਫ਼ਤਿਹਵਿੱਚ ਵੀ ਨਜ਼ਰ ਆਵੇਗਾ। ਤੁਹਾਨੂੰ ਦੱਸ ਦੇਈਏ ਕਿ ਲੀ ਵਿਟਕਰ ਲਾਸ ਏਂਜਲਸ ਤੋਂ ਸਪੈਸ਼ਲ ਟੀਮ ਦੀ ਅਗਵਾਈ ਕਰਨ ਲਈ ਫਿਲਮ 'ਫਤਿਹ' ਨਾਲ ਜੁੜੇ ਹੋਏ ਹਨ।

ਹੋਰ ਪੜ੍ਹੋ: Bigg Boss OTT Season 2: ਜਲਦ ਹੀ ਬਿੱਗ ਬੌਸ OTT 2 ਹੋਸਟ ਕਰਦੇ ਨਜ਼ਰ ਆਉਣਗੇ ਸਲਮਾਨ ਖ਼ਾਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

ਸੋਨੂੰ ਸੂਦ ਨਾਲ ਪਹਿਲੀ ਵਾਰ ਨਜ਼ਰ ਆਵੇਗੀ ਜੈਕਲੀਨ  

ਤੁਹਾਨੂੰ ਦੱਸ ਦੇਈਏ ਕਿ ਲੀ ਵਿਟਕਰ ਕੋਲ ਐਕਸ਼ਨ ਵਿੱਚ 20 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਇਸ ਤੋਂ ਇਲਾਵਾ ਉਹ ਕਈ ਅੰਤਰਰਾਸ਼ਟਰੀ ਫਿਲਮਾਂ ਅਤੇ ਹਾਲੀਵੁੱਡ ਬਲਾਕਬਸਟਰ ਫਿਲਮਾਂ ਲਈ ਸੈਕਿੰਡ ਯੂਨਿਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। ਉਸ ਨੇ ਨਾ ਸਿਰਫ ਹਾਲੀਵੁੱਡ, ਸਗੋਂ ਭਾਰਤੀ ਸਿਨੇਮਾ ਦੀ ਫਿਲਮ 'ਬਾਹੂਬਲੀ' 'ਚ ਵੀ ਐਕਸ਼ਨ ਸੀਨ ਡਿਜ਼ਾਈਨ ਕੀਤੇ ਸਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network