ਵਿਦੇਸ਼ੀ ਮਹਿਮਾਨ ਦੇ ਸਾਹਮਣੇ ਤਾਪਸੀ ਪੰਨੂ ਨੇ ਕਰ ਦਿੱਤੀ ਸੀ ਅਜਿਹੀ ਹਰਕਤ, ਤਾਂ ਸ਼ਾਹਰੁਖ ਖ਼ਾਨ ਨੂੰ ਕਹਿਣਾ ਪਿਆ ਸੀ- ‘ਬੇਇੱਜ਼ਤੀ ਮਤ ਕਰਵਾ’

Written by  Entertainment Desk   |  March 14th 2023 02:29 PM  |  Updated: March 14th 2023 02:30 PM

ਵਿਦੇਸ਼ੀ ਮਹਿਮਾਨ ਦੇ ਸਾਹਮਣੇ ਤਾਪਸੀ ਪੰਨੂ ਨੇ ਕਰ ਦਿੱਤੀ ਸੀ ਅਜਿਹੀ ਹਰਕਤ, ਤਾਂ ਸ਼ਾਹਰੁਖ ਖ਼ਾਨ ਨੂੰ ਕਹਿਣਾ ਪਿਆ ਸੀ- ‘ਬੇਇੱਜ਼ਤੀ ਮਤ ਕਰਵਾ’

Taapsee Pannu news: ਬਾਲੀਵੁੱਡ ਚਹੇਤੇ ਐਕਟਰ ਸ਼ਾਹਰੁਖ ਖ਼ਾਨ ਜਿਨ੍ਹਾਂ ਨੇ ਇਹ ਸਾਲ ਆਪਣੇ ਫੈਨਜ਼ ਦੇ ਲਈ ਖ਼ਾਸ ਬਣਾ ਦਿੱਤਾ, ਲੰਬੇ ਸਮੇਂ ਤੋਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ ਉੱਤੇ ਵਾਪਸੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਸੀ। ਸ਼ਾਹਰੁਖ ਖ਼ਾਨ ਦੀ 'ਪਠਾਨ' ਜੋ ਬਲਾਕਬਸਟਰ ਸਾਬਤ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ 'ਜਵਾਨ' ਆਵੇਗੀ ਅਤੇ ਫਿਰ ਸਾਲ ਦੇ ਅੰਤ 'ਚ ਡੰਕੀ ਆਵੇਗੀ। ਤਾਪਸੀ ਪੰਨੂ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ 'ਡੰਕੀ' 'ਚ ਸ਼ਾਹਰੁਖ ਦੇ ਨਾਲ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਹੋ ਚੁੱਕੀ ਹੈ। ਅਦਾਕਾਰਾ ਤਾਪਸੀ ਪੰਨੂ ਨੇ ਹਾਲ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸ਼ਾਹਰੁਖ ਖ਼ਾਨ ਨਾਲ ਜੁੜਿਆ ਆਪਣਾ ਇੱਕ ਮਜ਼ੇਦਾਰ ਕਿੱਸਾ ਸਾਂਝਾ ਕੀਤਾ ਹੈ। 


ਤਾਪਸੀ ਪੰਨੂ ਨੇ ਇੱਕ ਕਿੱਸਾ ਸੁਣਾਇਆ ਜਦੋਂ ਸ਼ਾਹਰੁਖ ਖ਼ਾਨ ਨੇ ਉਸਨੂੰ ਆਪਣੇ ਘਰ ਦੀ ਪਾਰਟੀ ਵਿੱਚ ਬੁਲਾਇਆ ਸੀ। ਤਾਪਸੀ ਨੇ ਕਿਹਾ ਕਿ ਹੁਣ ਸ਼ਾਹਰੁਖ ਖ਼ਾਨ ਨੂੰ ਕੋਈ ਕੀ ਤੋਹਫਾ ਦੇਵੇਗਾ। ਉਹ ਖਾਲੀ ਹੱਥ ਪਹੁੰਚੀ ਸੀ। ਹਰ ਕੋਈ ਇਸ ਤਰ੍ਹਾਂ ਜਾਂਦਾ ਹੈ। ਸ਼ਾਹਰੁਖ ਖ਼ਾਨ ਦੇ ਮੈਨੇਜਰ ਉਨ੍ਹਾਂ ਨੂੰ ਐਕਟਰ ਕੋਲ ਲੈ ਗਏ ਅਤੇ ਤਾਪਸੀ ਨਾਲ ਜਾਣ-ਪਛਾਣ ਕਰਵਾਈ। ਉਸ ਸਮੇਂ ਸ਼ਾਹਰੁਖ ਉੱਥੇ ਮੌਜੂਦ ਇੱਕ ਵਿਦੇਸ਼ੀ ਮਹਿਮਾਨ ਨਾਲ ਗੱਲ ਕਰ ਰਹੇ ਸਨ।

ਤਾਪਸੀ ਨੇ ਅੱਗੇ ਕਿਹਾ, 'ਜਦੋਂ ਮੈਂ ਅੰਦਰ ਪਹੁੰਚੀ ਤਾਂ ਉਨ੍ਹਾਂ ਦੀ ਮੈਨੇਜਰ ਮੈਨੂੰ ਨਾਲ ਲੈ ਕੇ ਗਈ। ਸਭ ਤੋਂ ਪਹਿਲਾਂ, ਮੈਂ ਉਨ੍ਹਾਂ (ਸ਼ਾਹਰੁਖ ਖ਼ਾਨ) ਨੂੰ ਮੇਰਾ ਨਾਮ ਯਾਦ ਸੀ, ਇਹ ਮੇਰੇ ਲਈ ਵੱਡੀ ਗੱਲ ਹੈ ਕਿਉਂਕਿ ਉਨ੍ਹਾਂ ਨੂੰ ਨਾਮ ਘੱਟ ਯਾਦ ਰਹਿੰਦੇ ਹਨ। ਮੈਂ ਦੇਖਿਆ ਕਿ ਉਹ (ਸ਼ਾਹਰੁਖ ਖ਼ਾਨ) ਖੜ੍ਹੇ ਸਨ ਅਤੇ ਕੁਝ ਵਿਦੇਸ਼ੀ ਸਨ ਜਿਨ੍ਹਾਂ ਨੂੰ ਉਹ ਰਿਸੀਵ ਕਰ ਰਹੇ ਸਨ। ਜਿਵੇਂ ਹੀ ਉਸਨੇ ਪਾਸੇ ਤੋਂ ਦੇਖਿਆ ਕਿ ਮੈਂ ਉੱਥੇ ਹਾਂ, ਉਸਨੇ ਕਿਹਾ, "ਮੈਂ ਤੁਹਾਨੂੰ ਇੱਥੇ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚੋਂ ਇੱਕ ਨਾਲ ਮਿਲਵਾਉਂਦਾ ਹਾਂ।" ਇਹ ਸੁਣ ਕੇ ਮੈਂ ਪਿੱਛੇ ਮੁੜ ਕੇ ਦੇਖਣਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ ਕਿ ਸ਼ਾਹਰੁਖ ਮੇਰੇ ਪਿੱਛੇ ਖੜ੍ਹੀ ਕਿਸੇ ਹੀਰੋਇਨ ਦੀ ਗੱਲ ਕਰ ਰਹੇ ਹਨ। ਇਸ ਦੌਰਾਨ ਸ਼ਾਹਰੁਖ ਖ਼ਾਨ ਨੇ ਤਾਪਸੀ ਨੂੰ ਕਿਹਾ- ਮੇਰੀ ਬੇਇੱਜ਼ਤੀ ਨਾ ਕਰਵਾਓ, ਮੈਂ ਸਿਰਫ ਤੇਰੇ ਬਾਰੇ ਹੀ ਬੋਲ ਰਿਹਾ ਹਾਂ।


ਅਦਾਕਾਰਾ ਨੇ ਸ਼ਾਹਰੁਖ ਖ਼ਾਨ ਦੀ ਤਾਰੀਫ਼ ਕਰਦੇ ਹੋਏ ਦੱਸਿਆ ਕਿ ਉਹ ਜਦੋਂ ਪਾਰਟੀ ਤੋਂ ਬਾਹਰ ਨਿਕਲਣ ਲੱਗੀ ਤਾਂ ਸ਼ਾਹਰੁਖ ਖ਼ਾਨ ਉਸ ਨੂੰ ਛੱਡਣ ਲਈ ਕਾਰ ਤੱਕ ਪਹੁੰਚੇ। ਇਸ ਗੱਲ ਦਾ ਜ਼ਿਕਰ ਕਈ ਕਲਾਕਾਰ ਪਹਿਲਾਂ ਵੀ ਕਰ ਚੁੱਕੇ ਹਨ। 


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network