ਤੰਮਨਾ ਭਾਟਿਆ ਦੀ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਹੋਇਆ ਰਿਲੀਜ਼, ਕ੍ਰਾਈਮ ਦੀ ਕਹਾਣੀ ਸੁਲਝਾਉਂਦੀ ਨਜ਼ਰ ਆਈ ਅਦਾਕਾਰਾ

ਬਾਲੀਵੁੱਡ ਅਦਾਕਾਰਾ ਤੰਮਨਾ ਭਾਟਿਆ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਆਖ਼ਰੀ ਸੱਚ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਹਾਲ ਹੀ 'ਚ ਇਸ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  August 14th 2023 10:48 AM  |  Updated: August 14th 2023 10:48 AM

ਤੰਮਨਾ ਭਾਟਿਆ ਦੀ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਹੋਇਆ ਰਿਲੀਜ਼, ਕ੍ਰਾਈਮ ਦੀ ਕਹਾਣੀ ਸੁਲਝਾਉਂਦੀ ਨਜ਼ਰ ਆਈ ਅਦਾਕਾਰਾ

 'Aakhri Sach' Trailer: 'ਥਲਾਈਵਾ' ਰਜਨੀਕਾਂਤ ਨਾਲ ਉਨ੍ਹਾਂ ਦੀ ਹਾਲੀਆ ਤਾਮਿਲ ਫ਼ਿਲਮ 'ਜੇਲਰ' ਦੀ ਸਫਲਤਾ ਤੇ 'ਭੋਲਾ ਸ਼ੰਕਰ' ਤੋਂ ਬਾਅਦ ਬਾਲੀਵੁੱਡ ਅਦਾਕਾਰਾ ਤੰਮਨਾ ਭਾਟਿਆ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਆਖ਼ਰੀ ਸੱਚ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਹਾਲ ਹੀ 'ਚ ਇਸ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। 

ਪਹਿਲੀ ਵਾਰ ਅਦਾਕਾਰਾ ਆਪਣੀ ਸ਼ਾਨਦਾਰ ਅਦਾਕਾਰੀ ਦੇ ਸਫ਼ਰ 'ਚ ਪੁਲਸ ਦੀ ਵਰਦੀ ਪਹਿਨੀ ਨਜ਼ਰ ਆਵੇਗੀ। ਤਮੰਨਾ ਨੇ ਕਿਹਾ, “ਜਦੋਂ 'ਆਖ਼ਰੀ ਸੱਚ' ਮੇਰੇ ਕੋਲ ਆਈ ਤਾਂ ਇਹ ਇਕ ਅਜਿਹੀ ਕਹਾਣੀ ਸੀ, ਜਿਸ ਨੇ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਕਿਰਦਾਰ ਮੇਰੇ ਲਈ ਬਹੁਤ ਖ਼ਾਸ ਹੈ। ਸਭ ਤੋਂ ਪਹਿਲਾਂ ਇਹ ਇਸ ਲਈ ਕਿਉਂਕਿ ਇਹ ਪਹਿਲੀ ਵਾਰ ਹੈ, ਜਦੋਂ ਮੈਂ ਲੰਬੇ ਫਾਰਮੇਟ 'ਚ ਪੁਲਸ ਅਫਸਰ ਦੀ ਭੂਮਿਕਾ ਨਿਭਾਅ ਰਹੀ ਹਾਂ।''

ਉਸ ਨੇ ਕਿਹਾ, ''ਮੈਨੂੰ ਇਸ ਕਹਾਣੀ ਦਾ ਹਿੱਸਾ ਬਣ ਕੇ ਤੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਇਸ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੀ ਖ਼ੁਸ਼ੀ ਹੈ।''

ਹੋਰ ਪੜ੍ਹੋ: Neeru Bajwa & Sartaj: ਮੁੜ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਨੀਰੂ ਬਾਜਵਾ ਤੇ ਸਰਤਾਜ਼ ਦੀ ਜੋੜੀ, ਫ਼ਿਲਮ 'ਸ਼ਾਇਰ' ਰਾਹੀਂ ਹੋਣਗੇ ਦਰਸ਼ਕਾਂ ਦੇ ਰੁਬਰੂ

ਨਿਰਵਿਕਾਰ ਫ਼ਿਲਮਜ਼ ਵਲੋਂ ਨਿਰਮਿਤ ਤੇ ਰੌਬੀ ਗਰੇਵਾਲ ਵਲੋਂ ਨਿਰਦੇਸ਼ਿਤ ਇਹ ਸੀਰੀਜ਼ ਸੌਰਵ ਡੇ ਨੇ ਲਿਖੀ ਹੈ। ਤਮੰਨਾ ਸੀਰੀਜ਼ 'ਚ ਅਭਿਸ਼ੇਕ ਬੈਨਰਜੀ, ਸ਼ਿਵਿਨ ਨਾਰੰਗ, ਦਾਨਿਸ਼ ਇਕਬਾਲ, ਨੀਸ਼ੂ ਦੀਕਸ਼ਿਤ, ਕ੍ਰਿਤੀ ਵਿਜ ਤੇ ਸੰਜੀਵ ਚੋਪੜਾ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network