‘ਯਾਰੀਆਂ-2’ ਫ਼ਿਲਮ ਦੀ ਡਾਇਰੈਕਟਰ ਨੇ ਹੱਥ ਜੋੜ ਕੇ ਮੰਗੀ ਐੱਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਮੁਆਫ਼ੀ

ਬੀਤੇ ਦਿਨੀਂ ‘ਯਾਰੀਆਂ-2’ ਫ਼ਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਇੱਕ ਇਤਰਾਜ਼ਯੋਗ ਦ੍ਰਿਸ਼ ਫਿਲਮਾਇਆ ਗਿਆ ਸੀ । ਜਿਸ ਤੋਂ ਬਾਅਦ ਐੱਸਜੀਪੀਸੀ ਵੱਲੋਂ ਇਸ ਦ੍ਰਿਸ਼ ‘ਤੇ ਕਰੜਾ ਇਤਰਾਜ਼ ਜਤਾਇਆ ਗਿਆ ਸੀ । ਇਸ ਸਾਰੇ ਵਿਵਾਦ ਤੋਂ ਬਾਅਦ ਫ਼ਿਲਮ ਦੀ ਡਾਇਰੈਕਟਰ ਰਾਧਿਕਾ ਰਾਵ ਨੇ ਐੱਸਜੀਪੀਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮੁਆਫ਼ੀ ਮੰਗੀ ਹੈ ।

Written by  Shaminder   |  September 28th 2023 10:47 AM  |  Updated: September 28th 2023 10:53 AM

‘ਯਾਰੀਆਂ-2’ ਫ਼ਿਲਮ ਦੀ ਡਾਇਰੈਕਟਰ ਨੇ ਹੱਥ ਜੋੜ ਕੇ ਮੰਗੀ ਐੱਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਮੁਆਫ਼ੀ

ਬੀਤੇ ਦਿਨੀਂ ‘ਯਾਰੀਆਂ-2’ (Yaariaan-2) ਫ਼ਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਇੱਕ ਇਤਰਾਜ਼ਯੋਗ ਦ੍ਰਿਸ਼ ਫਿਲਮਾਇਆ ਗਿਆ ਸੀ । ਜਿਸ ਤੋਂ ਬਾਅਦ ਐੱਸਜੀਪੀਸੀ ਵੱਲੋਂ ਇਸ ਦ੍ਰਿਸ਼ ‘ਤੇ ਕਰੜਾ ਇਤਰਾਜ਼ ਜਤਾਇਆ ਗਿਆ ਸੀ । ਇਸ ਸਾਰੇ ਵਿਵਾਦ ਤੋਂ ਬਾਅਦ ਫ਼ਿਲਮ ਦੀ ਡਾਇਰੈਕਟਰ ਰਾਧਿਕਾ ਰਾਵ ਨੇ ਐੱਸਜੀਪੀਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮੁਆਫ਼ੀ ਮੰਗੀ ਹੈ ।

ਹੋਰ ਪੜ੍ਹੋ :  ਬੱਬੂ ਮਾਨ ਖਾਣੇ ਦਾ ਲੁਤਫ ਉਠਾਉਂਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਉਹ ਮੁਆਫੀ ਮੰਗਦੇ ਹਨ । ਹੁਣ ਉਨ੍ਹਾਂ ਦੀ ਇਸ ਫ਼ਿਲਮ ਚੋਂ ਪੂਰੇ ਗੀਤ ਨੂੰ ਬਦਲ ਦਿੱਤਾ ਗਿਆ ਹੈ ਤੇ ਮੈਂ ਅਤੇ ਮੇਰੀ ਪੂਰੀ ਟੀਮ ਹੱਥ ਜੋੜ ਕੇ ਇਸ ਲਈ ਮੁਆਫੀ ਮੰਗਦੇ ਹਾਂ ਅਤੇ ਭਵਿੱਖ ਕਦੇ ਵੀ ਅਜਿਹੀ ਗਲਤੀ ਨਹੀਂ ਹੋਵੇਗੀ ।

ਫ਼ਿਲਮ ਦੇ ਦ੍ਰਿਸ਼ ‘ਤੇ ਐੱਸਜੀਪੀਸੀ ਨੇ ਜਤਾਇਆ ਸੀ ਇਤਰਾਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਦੀ ਫ਼ਿਲਮ ‘ਯਾਰੀਆਂ-2’ ਨੂੰ ਲੈ ਕੇ ਇਤਰਾਜ਼ ਜਤਾਇਆ ਸੀ ਤੇ ਕਿਹਾ ਸੀ ਕਿ ਅਜਿਹੇ ਦ੍ਰਿਸ਼ ਦੇ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦਰਅਸਲ ਫ਼ਿਲਮ ਦਾ ਇੱਕ ਗੀਤ ‘ਸਹੁਰੇ ਘਰ’ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਫ਼ਿਲਮ ‘ਚ ਕੰਮ ਕਰ ਰਹੇ ਇੱਕ ਅਦਾਕਾਰ ਜੋ ਕਿ ਸਿਰ ਤੋਂ ਮੋਨਾ ਸੀ ਉਸ ਨੂੰ ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਸੀ । ਜੋ ਕਿ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਸੀ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network