'ਦਿ ਟ੍ਰਾਇਲ' ਫੇਮ ਨੂਰ ਮਲਬਿਕਾ ਦਾਸ ਦਾ ਹੋਇਆ ਦਿਹਾਂਤ, ਪੁਲਿਸ ਨੂੰ ਅਸਪਰਾਟਮੈਂਟ ਤੋਂ ਮਿਲੀ ਅਭਿਨੇਤਰੀ ਦੀ ਸੜੀ ਹੋਈ ਲਾਸ਼

ਬਾਲੀਵੁੱਡ ਅਭਿਨੇਤਰੀ ਕਾਜੋਲ ਨਾਲ 'ਦਿ ਟ੍ਰਾਇਲ' ਵੈੱਬ ਸੀਰੀਜ਼ 'ਚ ਕੰਮ ਕਰਨ ਵਾਲੀ ਅਦਾਕਾਰਾ ਅਤੇ ਮਾਡਲ ਨੂਰ ਮਲਬਿਕਾ ਦਾਸ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਮਿਲਦੇ ਹੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ।

Written by  Pushp Raj   |  June 10th 2024 04:10 PM  |  Updated: June 10th 2024 04:10 PM

'ਦਿ ਟ੍ਰਾਇਲ' ਫੇਮ ਨੂਰ ਮਲਬਿਕਾ ਦਾਸ ਦਾ ਹੋਇਆ ਦਿਹਾਂਤ, ਪੁਲਿਸ ਨੂੰ ਅਸਪਰਾਟਮੈਂਟ ਤੋਂ ਮਿਲੀ ਅਭਿਨੇਤਰੀ ਦੀ ਸੜੀ ਹੋਈ ਲਾਸ਼

Noor Malabika Das Commit Suicide: ਬਾਲੀਵੁੱਡ ਅਭਿਨੇਤਰੀ ਕਾਜੋਲ ਨਾਲ 'ਦਿ ਟ੍ਰਾਇਲ' ਵੈੱਬ ਸੀਰੀਜ਼ 'ਚ ਕੰਮ ਕਰਨ ਵਾਲੀ ਅਦਾਕਾਰਾ ਅਤੇ ਮਾਡਲ ਨੂਰ ਮਲਬਿਕਾ ਦਾਸ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਮਿਲਦੇ ਹੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰਾ ਨੂਰ ਮਲਬਿਕਾ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਕਰੀਬ ਇੱਕ ਹਫਤਾ ਪਹਿਲਾਂ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੂੰ 6 ਜੂਨ ਨੂੰ ਲੋਖੰਡਵਾਲਾ ਸਥਿਤ ਉਸ ਦੇ ਘਰ ਤੋਂ ਉਸ ਦੀ ਲਾਸ਼ ਸੜੀ ਹੋਈ ਹਾਲਤ ਵਿਚ ਮਿਲੀ ਸੀ। 

ਖਬਰਾਂ ਮੁਤਾਬਕ ਨੂਰ ਮਲਬਿਕਾ ਦੀ ਮੌਤ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਘਰ ਤੋਂ ਬਦਬੂ ਆਉਣ ਲੱਗੀ। ਗੁਆਂਢੀਆਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ, ਜਿਸ 'ਤੇ ਓਸ਼ੀਵਾਰਾ ਪੁਲਿਸ ਨੇ ਆ ਕੇ ਜਾਂਚ ਕੀਤੀ। ਇਸ ਦੌਰਾਨ ਅਭਿਨੇਤਰੀ ਦੀ ਸੜੀ ਹੋਈ ਲਾਸ਼ ਫਲੈਟ 'ਚੋਂ ਮਿਲੀ।

ਪੁਲਿਸ ਨੂੰ ਅਦਾਕਾਰਾ ਦੇ ਫਲੈਟ ਤੋਂ ਮਿਲੀਆਂ ਇਹ ਚੀਜ਼ਾਂ 

ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਨੂਰ ਮਲਬਿਕਾ ਦਾਸ ਨੇ ਆਪਣੇ ਫਲੈਟ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਹਾਲਾਂਕਿ, ਉਸ ਦੀ ਮੌਤ ਦਾ ਕਾਰਨ ਕੀ ਸੀ? ਪੁਲਿਸ ਇਸ ਗੱਲ ਦਾ ਪਤਾ ਨਹੀਂ ਲਗਾ ਸਕੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਦੇ ਘਰ ਤੋਂ ਤਲਾਸ਼ੀ ਦੌਰਾਨ ਕੁਝ ਦਵਾਈਆਂ ਅਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਡਾਇਰੀ ਵੀ ਜ਼ਬਤ ਕੀਤੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪਰਿਵਾਰ ਨੇ ਅਦਾਕਾਰਾ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ

ਦੂਜੇ ਪਾਸੇ ਅਭਿਨੇਤਰੀ ਨੂਰ ਮਲਬਿਕਾ ਦਾਸ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ ਅਦਾਕਾਰਾ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਦਾ ਕੋਈ ਵੀ ਮੈਂਬਰ ਲਾਸ਼ ਲੈਣ ਹਸਪਤਾਲ ਨਹੀਂ ਪਹੁੰਚਿਆ। ਇਸ ਤੋਂ ਬਾਅਦ ਪੁਲੀਸ ਨੇ ਮਮਦਾਨੀ ਹੈਲਥ ਐਂਡ ਐਜੂਕੇਸ਼ਨ ਟਰੱਸਟ ਐਨਜੀਓ ਦੇ ਸਹਿਯੋਗ ਨਾਲ ਨੂਰ ਮਲਬਿਕਾ ਦਾਸ ਦਾ ਅੰਤਿਮ ਸੰਸਕਾਰ ਕੀਤਾ।

ਹੋਰ ਪੜ੍ਹੋ : ਆਪਣੇ ਇਸ ਗੀਤ ਨਾਲ ਗ੍ਰੈਮੀ ਅਵਾਰਡ 'ਚ ਫੀਚਰ ਹੋਣ ਵਾਲੇ ਪਹਿਲੇ ਗਾਇਕ ਬਣੇ ਦਿਲਜੀਤ ਦੋਸਾਂਝ, ਪੜ੍ਹੋ ਪੂਰੀ ਖ਼ਬਰ

ਇਨ੍ਹਾਂ ਵੈੱਬ ਸੀਰੀਜ਼ 'ਚ ਕੀਤਾ ਕੰਮ 

ਦੱਸ ਦੇਈਏ ਕਿ ਅਦਾਕਾਰਾ ਨੂਰ ਮਲਬਿਕਾ ਦਾਸ ਬਾਲੀਵੁੱਡ ਅਦਾਕਾਰਾ ਕਾਜੋਲ ਨਾਲ ਵੈੱਬ ਸੀਰੀਜ਼ 'ਦਿ ਟ੍ਰਾਇਲ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਟਿਕੀ ਚਟਨੀ', 'ਬੈਕਰੋਡ ਹਸਟਲ', 'ਚਰਮ ਸੁਖ', 'ਦੇਖੀ ਅਣਦੇਖੀ' ਅਤੇ 'ਸਿਸਕੀਆਂ' ਵਰਗੀਆਂ ਕਈ ਵੈੱਬ ਸੀਰੀਜ਼ ਦਾ ਹਿੱਸਾ ਰਹਿ ਚੁੱਕੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network