ਮਨੋਰੰਜਨ ਜਗਤ ਦੀਆਂ ਇਨ੍ਹਾਂ ਹਸਤੀਆਂ ਨੇ 2023 ‘ਚ ਛੱਡਿਆ ਇੱਕ ਦੂਜੇ ਦਾ ਸਾਥ, ਹੋਇਆ ਬ੍ਰੇਕਅੱਪ
ਸਾਲ 2023 ਜਲਦ ਹੀ ਸਾਡੇ ਤੋਂ ਵਿਦਾ ਲੈਣ ਜਾ ਰਿਹਾ ਹੈ । ਕੁਝ ਲਈ ਇਹ ਸਾਲ ਕੌੜੇ ਅਨੁਭਵਾਂ ਨਾਲ ਭਰਿਆ ਰਿਹਾ। ਜਦੋਂਕਿ ਕਈਆਂ ਲਈ ਕਾਮਯਾਬੀ,ਖੁਸ਼ੀਆਂ ਅਤੇ ਖੇੜੇ ਲੈ ਕੇ ਆਇਆ।ਇਸ ਸਾਲ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਇੱਕ ਦੂਜੇ ਦਾ ਸਾਥ ਛੱਡ ਦਿੱਤਾ ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਹਸਤੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ।
ਮਨੋਰੰਜਨ ਜਗਤ ਦੀਆਂ ਇਨ੍ਹਾਂ ਹਸਤੀਆਂ ਨੇ 2023 ‘ਚ ਛੱਡਿਆ ਇੱਕ ਦੂਜੇ ਦਾ ਸਾਥ, ਹੋਇਆ ਬ੍ਰੇਕਅੱਪ
ਸਾਲ 2023 (Year Ender 2023) ਜਲਦ ਹੀ ਸਾਡੇ ਤੋਂ ਵਿਦਾ ਲੈਣ ਜਾ ਰਿਹਾ ਹੈ । ਕੁਝ ਲਈ ਇਹ ਸਾਲ ਕੌੜੇ ਅਨੁਭਵਾਂ ਨਾਲ ਭਰਿਆ ਰਿਹਾ। ਜਦੋਂਕਿ ਕਈਆਂ ਲਈ ਕਾਮਯਾਬੀ,ਖੁਸ਼ੀਆਂ ਅਤੇ ਖੇੜੇ ਲੈ ਕੇ ਆਇਆ।ਇਸ ਸਾਲ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਇੱਕ ਦੂਜੇ ਦਾ ਸਾਥ ਛੱਡ ਦਿੱਤਾ ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਹਸਤੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਸਾਲ 2023 ‘ਚ ਇੱਕ ਦੂਜੇ ਦਾ ਸਾਥ ਹਮੇਸ਼ਾ ਦੇ ਲਈ ਛੱਡ ਦਿੱਤਾ ।
ਹੋਰ ਪੜ੍ਹੋ : ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਕੁਰਬਾਨੀ ਨੂੰ ਪੰਮਾ ਡੂਮੇਵਾਲ ਨੇ ਗੀਤ ਰਾਹੀਂ ਕੀਤਾ ਬਿਆਨ
ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼
ਬ੍ਰੇਕਅੱਪ ਦੀ ਲਿਸਟ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ । ਜਿਨ੍ਹਾਂ ਨੇ ਇਸੇ ਸਾਲ ਇੱਕ ਦੂਜੇ ਦਾ ਸਾਥ ਛੱਡ ਦਿੱਤਾ ਹੈ। ਇਸ ਦਾ ਖੁਲਾਸਾ ਹਿਮਾਂਸ਼ੀ ਖੁਰਾਣਾ ਨੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੋਏ ਕੀਤਾ ਸੀ । ਹਿਮਾਂਸ਼ੀ ਖੁਰਾਣਾ ਨੇ ਦੱਸਿਆ ਸੀ ਕਿ ਦੋਵਾਂ ਦਾ ਧਰਮ ਵੱਖੋ ਵੱਖ ਹੈ। ਇਸੇ ਕਰਕੇ ਉਹ ਇੱਕ ਦੂਜੇ ਤੋਂ ਵੱਖ ਹੋ ਰਹੇ ਹਨ ।

ਅਰਬਾਜ਼ ਖ਼ਾਨ ਅਤੇ ਜਾਰਜੀਆ ਹੋਏ ਵੱਖ
ਅਰਬਾਜ਼ ਖ਼ਾਨ ਅਤੇ ਜਾਰਜੀਆ ਐਂਡਰਿਆਨੀ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ । ਪਰ ਦੋਵਾਂ ਦੀ ਜੋੜੀ ਇਸੇ ਸਾਲ ਟੁੱਟ ਗਈ ।ਪਿਛਲੇ ਚਾਰ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।

ਨਵਾਜ਼ੁਦੀਨ ਸਿੱਦੀਕੀ ਅਤੇ ਆਲੀਆ ਸਿੱਦੀਕੀ
ਨਵਾਜ਼ੁਦੀਨ ਸਿੱਦੀਕੀ ਅਤੇ ਆਲੀਆ ਸਿੱਦੀਕੀ ਦੇ ਝਗੜੇ ਵੀ ਇਸ ਸਾਲ ਚਰਚਾ ਦਾ ਵਿਸ਼ਾ ਰਹੇ । ਜਿਸ ਤੋਂ ਬਾਅਦ ਇਹ ਜੋੜੀ ਵੀ ਇੱਕ ਦੂਜੇ ਤੋਂ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਈ ।ਦੋਵਾਂ ਨੇ ਗਿਆਰਾਂ ਸਾਲ ਬਾਅਦ ਪਹਿਲਾਂ ਵਿਆਹ ਕਰਵਾਇਆ ਸੀ । ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਅਤੇ 2023 ‘ਚ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
