ਘਰੋਂ ਪੈਸੇ ਚੋਰੀ ਕਰਕੇ ਭੱਜੀ ਸੀ ਤਸਵੀਰ ‘ਚ ਨਜ਼ਰ ਆਉਣ ਵਾਲੀ ਇਹ ਅਦਾਕਾਰਾ, ਹੁਣ ਕਰੋੜਾਂ ਰੁਪਏ ਦੀ ਬਣੀ ਮਾਲਕਣ
ਬਾਲੀਵੁੱਡ ਇੰਡਸਟਰੀ ‘ਚ ਨਾਮ ਬਨਾਉਣ ਦੇ ਲਈ ਕਈ ਲੋਕ ਆਉਂਦੇ ਹਨ । ਸੁਫ਼ਨਿਆਂ ਦੀ ਇਸ ਨਗਰੀ ਮੁੰਬਈ ‘ਚ ਕੋਈ ਆਪਣੇ ਘਰ ਵਾਲਿਆਂ ਦਾ ਵਿਰੋਧ ਕਰਕੇ ਆਇਆ ਅਤੇ ਕਿਸੇ ਨੇ ਘਰੋਂ ਭੱਜ ਕੇ ਆਪਣੀ ਪਛਾਣ ਬਣਾਈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਬਾਲੀਵੁੱਡ ‘ਚ ਡਰਾਮਾ ਕਵੀਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।
ਹੋਰ ਪੜ੍ਹੋ : ਮਨਕਿਰਤ ਔਲਖ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਹੁਣ ਇੱਥੇ ਜਿਉਣ ਦਾ ਜੀ ਨਹੀਂ ਕਰਦਾ, ਸਭ ਫੇਕ….’
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਜੀ ਹਾਂ ਅਸੀਂ ਅੱਜ ਤੁਹਾਨੂੰ ਰਾਖੀ ਸਾਵੰਤ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜੋ ਕਿ ਖੁੱਲ੍ਹੇ ਵਾਲਾਂ ‘ਚ ਨਜ਼ਰ ਆ ਰਹੀ ਹੈ ।
ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਰਾਖੀ
ਰਾਖੀ ਸਾਵੰਤ ਦਾ ਸਬੰਧ ਇੱਕ ਗਰੀਬ ਪਰਿਵਾਰ ਦੇ ਨਾਲ ਰਿਹਾ ਹੈ ਅਤੇ ਰਾਖੀ ਦੀ ਮਾਂ ਹਸਪਤਾਲ ‘ਚ ਛੋਟੇ ਮੋਟੇ ਅਹੁਦੇ ‘ਤੇ ਲੱਗੀ ਹੋਈ ਸੀ ਅਤੇ ਪਿਤਾ ਮੁੰਬਈ ਪੁਲਿਸ ‘ਚ ਕਾਂਸਟੇਬਲ ਸਨ ।ਬੜੀ ਮੁਸ਼ਕਿਲ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ।ਕਈ ਵਾਰ ਤਾਂ ਅਜਿਹਾ ਵੀ ਹੁੰਦਾ ਸੀ ਕਿ ਉਨ੍ਹਾਂ ਦੇ ਘਰ ਖਾਣ ਦੇ ਲਈ ਖਾਣਾ ਵੀ ਨਹੀਂ ਸੀ ਹੁੰਦਾ । ਰਾਖੀ ਦੇ ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਸੀ, ਕਿਉਂਕਿ ਉਸ ਨੂੰ ਡਾਂਸ ਅਤੇ ਗਾਇਕੀ ਦਾ ਸ਼ੌਂਕ ਸੀ ।
ਰਾਖੀ ਨੇ ਬਗਾਵਤ ਕੀਤੀ ਅਤੇ ਘਰ ‘ਚ ਰੱਖੇ ਪੈਸੇ ਚੋਰੀ ਕਰਕੇ ਭੱਜ ਗਈ । ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੇ ਨਾਲ ਨਾਤਾ ਤੋੜ ਦਿੱਤਾ ਸੀ । ਫ਼ਿਲਮ ‘ਅਗਨੀਚੱਕਰ’ ਦੇ ਨਾਲ ਰਾਖੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ । ਪਰ ਉਨ੍ਹਾਂ ਦੇ ਆਈਟਮ ਸੌਂਗ ਨੇ ਦੁਨੀਆ ਭਰ ‘ਚ ਉਸ ਦੀ ਪਛਾਣ ਬਣਾਈ ਸੀ ।ਜਿਸ ਤੋਂ ਬਾਅਦ 2005 ‘ਚ ਆਏ ‘ਪ੍ਰਦੇਸੀਆ’ ਗੀਤ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਦਿਵਾਈ। ਜਿਸ ਤੋਂ ਬਾਅਦ ਰਾਖੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।
- PTC PUNJABI