Tiger 3: 6 ਸਾਲਾਂ ਬਾਅਦ ਮੁੜ ਪਰਦੇ 'ਤੇ ਵਾਪਸੀ ਕਰ ਰਹੀ ਹੈ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਜੋੜੀ, ਫੈਨਜ਼ 'ਚ ਹੈ ਭਾਰੀ ਉਤਸ਼ਾਹ
Tiger 3 First Look: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਟਾਈਗਰ 3 ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਯਸ਼ਰਾਜ ਬੈਨਰ ਹੇਠ ਬਣੀ ਇਸ ਜਾਸੂਸੀ ਥ੍ਰਿਲਰ ਫਿਲਮ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਇੱਕ ਵੱਡੀ ਗੱਲ ਲਿਖੀ ਹੈ।
'ਟਾਈਗਰ 3' ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਸ਼ਨੀਵਾਰ ਨੂੰ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਟਾਈਗਰ 3' ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ। ਇਸ ਧਮਾਕੇਦਾਰ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਭਾਈਜਾਨ ਨੇ ਕੈਪਸ਼ਨ 'ਚ ਲਿਖਿਆ- "ਆ ਰਿਹਾ ਹੈ, ਟਾਈਗਰ 3 ਇਸ ਦੀਵਾਲੀ 2023 'ਤੇ ਰਿਲੀਜ਼ ਹੋਵੇਗਾ।" ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਯਸ਼ਰਾਜ 50 ਅਤੇ ਟਾਈਗਰ 3 ਦਾ ਜਸ਼ਨ ਮਨਾਓ।
- PTC PUNJABI