ਗੁਰਚਰਨ ਸਿੰਘ ਦੀ ਘਰ ਵਾਪਸੀ 'ਤੇ Tmkoc ਦੀ ਅਦਾਕਾਰਾ ਜੈਨੀਫਰ ਮਿਸਤਰੀ ਨੇ ਪ੍ਰਗਟਾਈ ਖੁਸ਼ੀ

ਕਾਮੇਡੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੋਢੀ ਉਰਫ਼ ਗੁਰੂਚਰਨ ਸਿੰਘ 25 ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ ਹੁਣ ਘਰ ਪਰਤ ਆਏ ਹਨ। ਹਾਲ ਹੀ ਵਿੱਚ ਗੁਰਚਰਨ ਦੀ ਘਰ ਵਾਪਸੀ ਉੱਤੇ ਉਨ੍ਹਾਂ ਦੇ ਸਹਿ ਕਲਾਕਾਰ ਤੇ ਦੋਸਤ ਕਾਫੀ ਖੁਸ਼ ਹਨ। ਹਾਲ ਹੀ ਜੈਨੀਫਰ ਮਿਸਤਰੀ ਨੇ ਵੀ ਖੁਸ਼ੀ ਪ੍ਰਗਟਾਈ ਹੈ।

Written by  Pushp Raj   |  May 18th 2024 08:36 PM  |  Updated: May 18th 2024 08:36 PM

ਗੁਰਚਰਨ ਸਿੰਘ ਦੀ ਘਰ ਵਾਪਸੀ 'ਤੇ Tmkoc ਦੀ ਅਦਾਕਾਰਾ ਜੈਨੀਫਰ ਮਿਸਤਰੀ ਨੇ ਪ੍ਰਗਟਾਈ ਖੁਸ਼ੀ

Jennifer Mistry expresse happiness on Gurucharan Singh return home : ਮਸ਼ਹੂਰ ਟੀਵੀ ਕਾਮੇਡੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੋਢੀ ਉਰਫ਼ ਗੁਰੂਚਰਨ ਸਿੰਘ 25 ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ ਹੁਣ ਘਰ ਪਰਤ ਆਏ ਹਨ। ਹਾਲ ਹੀ ਵਿੱਚ ਗੁਰਚਰਨ ਦੀ ਘਰ ਵਾਪਸੀ ਉੱਤੇ ਉਨ੍ਹਾਂ ਦੇ ਸਹਿ ਕਲਾਕਾਰ ਤੇ ਦੋਸਤ ਕਾਫੀ ਖੁਸ਼ ਹਨ। ਹਾਲ ਹੀ ਜੈਨੀਫਰ ਮਿਸਤਰੀ ਨੇ ਵੀ ਖੁਸ਼ੀ ਪ੍ਰਗਟਾਈ ਹੈ। 

ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰਚਰਨ ਸਿੰਘ ਦੀ ਘਰ ਵਾਪਸੀ ਤੋਂ ਬਾਅਦ  ਦਿੱਲੀ ਪੁਲਿਸ ਨੇ ਅਦਾਕਾਰ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੁਰਚਰਨ ਸਿੰਘ ਧਾਰਮਿਕ ਯਾਤਰਾ 'ਤੇ ਗਿਆ ਹੋਇਆ ਸੀ। ਹੁਣ ਸ਼ੋਅ 'ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਜੈਨੀਫਰ ਮਿਸਤਰੀ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 

ਜੈਨੀਫਰ ਮਿਸਤਰੀ ਨੇ ਆਪਣੀ ਇਕ ਇੰਟਰਵਿਊ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਗੁਰਚਰਨ ਸਿੰਘ ਦੀ ਘਰ ਵਾਪਸੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ਇਹ ਚੰਗੀ ਖ਼ਬਰ ਹੈ। ਉਹ ਕਰੀਬ ਇੱਕ ਮਹੀਨੇ ਤੋਂ ਲਾਪਤਾ ਸੀ। ਉਸ ਦੇ ਮਾਤਾ-ਪਿਤਾ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਪਰੇਸ਼ਾਨ ਸੀ। ਮੈਨੂੰ ਪਤਾ ਸੀ ਕਿ ਉਹ ਯਕੀਨੀ ਤੌਰ 'ਤੇ ਵਾਪਸ ਆਵੇਗਾ।'' ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਵੀ ਲੱਗਾ ਕਿ ਉਹ ਜ਼ਰੂਰ ਕਿਸੇ ਅਧਿਆਤਮਿਕ ਯਾਤਰਾ 'ਤੇ ਗਏ ਹੋਣਗੇ। ਹੁਣ ਗੁਰਚਰਨ ਦੇ ਮਾਪਿਆਂ ਨੂੰ ਵੀ ਰਾਹਤ ਮਿਲੇਗੀ।

ਜਦੋਂ ਮੀਡੀਆ ਕਰਮੀਆਂ ਵੱਲੋਂ ਅਭਿਨੇਤਰੀ ਜੈਨੀਫਰ ਨੂੰ ਪੁੱਛਿਆ ਗਿਆ ਕਿ ਅਜਿਹੇ ਪਰਿਵਾਰ ਨੂੰ ਬਿਨਾਂ ਦੱਸੇ ਘਰ ਛੱਡਣਾ ਲਾਪਰਵਾਹੀ ਨਹੀਂ ਹੈ? ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿਹਾ ਕਿ ਮੈਂ ਸਮਝਦੀ ਹਾਂ, ਕੋਈ ਵੀ ਅਜਿਹਾ ਮਹਿਸੂਸ ਕਰੇਗਾ। ਮੈਂ ਵੀ ਬਹੁਤ ਧਾਰਮਿਕ ਵਿਅਕਤੀ ਹਾਂ। ਜਦੋਂ ਕੋਈ ਆਤਮਿਕ ਕਾਲ ਹੁੰਦਾ ਹੈ, ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ। ਉਸ ਸਮੇਂ ਤੁਸੀਂ ਹੋਰ ਕੁਝ ਨਹੀਂ ਸੋਚ ਸਕਦੇ।

ਤੁਸੀਂ ਸੋਚਦੇ ਹੋ ਕਿ ਤੁਸੀਂ  ਸੰਸਾਰੀ ਕੰਮ ਛੱਡ ਕੇ ਸੰਤ ਬਣ ਜਾਓ। ਮੈਨੂੰ ਵੀ ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ, ਪਰ ਮੇਰਾ ਪਤੀ ਅਤੇ ਮੇਰੀ ਧੀ ਹੈ, ਮੇਰੀਆਂ ਜ਼ਿੰਮੇਵਾਰੀਆਂ ਹਨ। ਉਸ ਨੇ ਅੱਗੇ ਕਿਹਾ ਕਿ ਭਾਵੇਂ ਗੁਰਚਰਨ ਸਿੰਘ ਨੂੰ ਘਰ ਛੱਡਣ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ, ਪਰ ਸਾਨੂੰ ਨਹੀਂ ਪਤਾ ਕਿ ਉਸ ਸਮੇਂ ਉਸ ਦੀ ਮਾਨਸਿਕ ਸਥਿਤੀ ਕੀ ਰਹੀ ਹੋਵੇਗੀ। ਜੈਨੀਫਰ ਨੇ ਕਿਹਾ ਕਿ ਜਦੋਂ ਗੁਰਚਰਨ ਸੈਟਲ ਹੋ ਜਾਵੇਗਾ ਤਾਂ ਉਹ ਉਸ ਨਾਲ ਫੋਨ 'ਤੇ ਗੱਲ ਕਰੇਗੀ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਦਿਵਿਆਂਗ ਫੈਨ ਨਾਲ ਸਾਂਝੀ ਕੀਤੀ ਖਾਸ ਵੀਡੀਓ, ਫੈਨਜ਼ ਨੇ ਰੱਜ ਕੇ ਕੀਤੀ ਤਰੀਫਾਂ

ਇਸ ਤੋਂ ਪਹਿਲਾਂ ਜੈਨੀਫਰ ਨੇ ਗੁਰਚਰਨ ਸਿੰਘ ਦੇ ਲਾਪਤਾ ਹੋਣ ਉੱਤੇ ਚਿੰਤਾ ਜ਼ਾਹਰ ਕਰਦਿਆਂ ਪੋਸਟ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਗੁਰਚਰਨ ਦੇ ਠੀਕ ਹੋਣ ਤੇ ਛੇਤੀ ਘਰ ਪਰਤਣ ਦੀ ਪ੍ਰਾਰਥਨਾ ਵੀ ਕੀਤੀ ਸੀ। ਆਪਣੇ ਇੱਕ ਇੰਟਰਵਿਊ ਦੇ ਦੌਰਾਨ ਜੈਨੀਫਰ ਨੇ ਗੁਰਚਰਨ ਦੇ ਲਾਪਤਾ ਹੋਣ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ। ਉਸ ਨੇ ਕਿਹਾ ਕਿ ਮੈਂ ਰੱਬ ਕੋਲੋ ਪ੍ਰਾਰਥਨਾ ਕਰਦੀ ਹਾਂ ਕਿ ਉਹ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਅਤੇ ਛੇਤੀ ਤੋਂ ਛੇਤੀ ਘਰ ਵਾਪਸ ਮੁੜ ਆਵੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network