ਫਿਲਮ 'ਸਰਦਾਰ-2' ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, 20 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਸਟੰਟਮੈਨ ਦੀ ਹੋਈ ਮੌਤ
Stuntman died on the Set of film 'Sardar 2' : ਫਿਲਮ ਸਰਦਾਰ 2 ਦੇ ਸੈੱਟ ਤੋਂ ਹਾਲ ਹੀ 'ਚ ਇੱਕ ਮੰਦਭਾਗੀ ਖ਼ਬਰ ਆਈ ਹੈ। ਸ਼ੂਟਿੰਗ ਦੇ ਦੌਰਾਨ ਇੱਕ ਸਟੰਟਮੈਨ ਦੀ ਮੌਤ ਹੋ ਗਈ, ਜਿਸ ਬਾਰੇ ਖ਼ੁਦ ਫਿਲਮ ਮੇਕਰਸ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਸੂਚਨਾ ਦਿੱਤੀ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਪ੍ਰਿੰਸ ਪਿਕਚਰਜ਼ ਵੱਲੋਂ ਇੱਕ ਅਧਿਕਾਰਿਤ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ਸਰਦਾਰ 2 ਦੇ ਸੈੱਟ 'ਤੇ ਇੱਕ ਹਾਦਸੇ ਦੌਰਾਨ ਐਲੂਮਲਾਈ ਨਾਂਅ ਦੇ ਸਟੰਟਮੈਨ ਦੀ ਮੌਤ ਹੋ ਗਈ ਸੀ।
Press release. pic.twitter.com/pP6GCSijG1
— Prince Pictures (@Prince_Pictures) July 17, 2024
ਇਹ ਘਟਨਾ ਮੰਗਲਵਾਰ ਯਾਨੀ ਕਿ 16 ਜੁਲਾਈ ਦੀ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਦਿਨ ਸ਼ੂਟਿੰਗ ਖਤਮ ਹੋਈ ਤਾਂ ਰੈਪਅੱਪ ਦੌਰਾਨ 20 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਉਕਤ ਸਟੰਟਮੈਨ ਨੂੰ ਸੱਟਾਂ ਲੱਗ ਗਈਆਂ। ਜਿਵੇਂ ਹੀ ਹਾਦਸੇ ਦੀ ਖ਼ਬਰ ਮਿਲੀ ਫਿਲਮ ਦੀ ਟੀਮ ਉਸ ਨੂੰ ਤਰੁੰਤ ਨੇੜੇ ਹੀ ਸਥਿਤ ਮਲਟੀ ਸਪੈਸ਼ਲਿਸਟ ਹਸਪਤਾਲ 'ਚ ਇਲਾਜ ਕਰਵਾਉਣ ਲਈ ਲੈ ਕੇ ਪਹੁੰਚੀ। ਇੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਦੇਰ ਰਾਤ 11.30 ਵਜੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਦੇ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਚੇਨਈ ਦੇ ਸ਼ਾਲੀਗ੍ਰਾਮ 'ਚ ਸਥਿਤ ਐਲਵੀ ਪ੍ਰਸਾਦ ਸਟੂਡੀਓ ਵਿੱਚ ਹੋ ਰਹੀ ਸੀ। ਜਾਣਕਾਰੀ ਮੁਤਾਬਕ ਵਿਰੁਗਮਬੱਕਮ ਦੇ ਪੁਲਿਸ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਹੁਤ ਉਚਾਈ ਤੋਂ ਡਿੱਗਣ ਕਾਰਨ ਐਲੂਮਲਾਈ ਨੂੰ ਛਾਤੀ ਦੇ ਆਲੇ-ਦੁਆਲੇ ਗੰਭੀਰ ਸੱਟਾਂ ਲੱਗੀਆਂ ਸਨ। ਉਸ ਦੇ ਫੇਫੜਿਆਂ 'ਤੇ ਸੱਟ ਲੱਗ ਗਈ ਸੀ। ਐਲੂਮਲਾਈ ਦੀ ਮੌਤ ਕਾਰਨ ਫਿਲਮ ਸਰਦਾਰ 2 ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਤੇ ਸਾਰੇ ਹੀ ਫਿਲਮ ਟੀਮ ਇਸ ਹਾਦਸੇ ਮਗਰੋਂ ਸੋਗ ਵਿੱਚ ਹੈ।
ਹੋਰ ਪੜ੍ਹੋ : Priyanka Chopra Birthday: ਇਨ੍ਹੀਂ ਅਮੀਰ ਹੈ ਬਾਲੀਵੁੱਡ ਦੀ ਦੇਸੀ ਗਰਲ, ਕੁੱਲ ਨੈਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ
ਦੱਸਣਯੋਗ ਹੈ ਕਿ ਇਹ ਹਾਦਸਾ ਹੋਣ ਦੇ ਮਹਿਜ਼ ਤੋਂ ਦੋ ਦਿਨ ਪਹਿਲਾਂ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਸੀ। 12 ਜੁਲਾਈ ਨੂੰ ਫਿਲਮ ਦੇ ਸੈੱਟ 'ਤੇ ਪੂਜਾ ਹੋਈ ਸੀ ਅਤੇ 15 ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਸੀ। ਸ਼ੂਟਿੰਗ ਦੇ ਦੋ ਦਿਨ ਬਾਅਦ ਹੀ ਸਟੰਟਮੈਨ ਐਲੂਮਲਾਈਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸੋਗ ਪ੍ਰਗਟਾਇਆ ਹੈ।
- PTC PUNJABI