ਟ੍ਰੈਜਡੀ ਕਵੀਨ ਮੀਨਾ ਕੁਮਾਰੀ ਦੀ ਲਵ ਲਾਈਫ: ਇੱਕ ਥੱਪੜ ਨਾਲ ਖਤਮ ਹੋਈ ਮੀਨਾ ਕੁਮਾਰੀ ਅੱਤੇ ਧਰਮਿੰਦਰ ਦੀ ਲਵ ਸਟੋਰੀ

ਟ੍ਰੈਜਡੀ ਕੁਈਨ ਮੀਨਾ ਕੁਮਾਰੀ ਦੀ ਜ਼ਿੰਦਗੀ ਰੀਲ ਅਤੇ ਰੀਅਲ ਦੋਵਾਂ 'ਚ ਹੀ ਦਰਦ ਭਾਰੀ ਰਹੀ। ਉਹ ਹਮੇਸ਼ਾ ਪਿਆਰ ਲਈ ਤਰਸਦੀ ਰਹੀ ਸੀ। ਕਰੀਅਰ ਵਿੱਚ ਭਾਵੇਂ ਕਿੰਨੀ ਵੀ ਸਫਲ ਕਿਉਂ ਨਾ ਰਹੀ ਹੋਵੇ ,ਪਰ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਦੇ ਵੀ ਪਿਆਰ ਨਹੀਂ ਮਿਲਿਆ।

Reported by: PTC Punjabi Desk | Edited by: Entertainment Desk  |  March 31st 2023 03:30 PM |  Updated: March 31st 2023 04:02 PM

ਟ੍ਰੈਜਡੀ ਕਵੀਨ ਮੀਨਾ ਕੁਮਾਰੀ ਦੀ ਲਵ ਲਾਈਫ: ਇੱਕ ਥੱਪੜ ਨਾਲ ਖਤਮ ਹੋਈ ਮੀਨਾ ਕੁਮਾਰੀ ਅੱਤੇ ਧਰਮਿੰਦਰ ਦੀ ਲਵ ਸਟੋਰੀ

Meena Kumari Dharmendra Love Story: ਮਰਹੂਮ ਅਦਾਕਾਰਾ ਮੀਨਾ ਕੁਮਾਰੀ ਜਿਉਂਦੇ ਜੀਅ ਪਿਆਰ ਲਈ ਤਰਸਦੀ ਰਹੀ ਸੀ। ਉਹ ਆਪਣੇ ਕਰੀਅਰ ਵਿੱਚ ਭਾਵੇਂ ਕਿੰਨੀ ਵੀ ਸਫਲ ਕਿਉਂ ਨਾ ਰਹੀ ਹੋਵੇ ,ਪਰ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਕਦੇ ਵੀ ਪਿਆਰ ਨਹੀਂ ਮਿਲਿਆ। ਬਾਲੀਵੁੱਡ ਦੀ ਟ੍ਰੈਜਡੀ ਕੁਈਨ ਮੀਨਾ ਕੁਮਾਰੀ 38 ਸਾਲ ਦੀ ਉਮਰ ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਉਨ੍ਹਾਂ ਦੀ ਬਰਸੀ 31 ਮਾਰਚ ਨੂੰ ਮਨਾਈ ਜਾਂਦੀ ਹੈ।

ਮੀਨਾ ਕੁਮਾਰੀ ਨੇ ਸਿਰਫ 18 ਸਾਲ ਦੀ ਉਮਰ ਵਿੱਚ ਆਪਣੇ ਤੋਂ ਦੁਗਣੀ ਉਮਰ ਦੇ ਕਮਾਲ ਅਮਰੋਹੀ ਨਾਲ ਕਰ ਲਿਆ   ਸੀ।ਪਰ ਉਨ੍ਹਾਂ ਦਾ ਵਿਆਹੁਤਾ ਜੀਵਨ ਜਿਆਦਾ ਦਿਨ ਨਾ ਚੱਲ ਸਕਿਆ ਤੇ ਇਸ ਦਾ ਉਨ੍ਹਾਂ ਦੇ ਦਿਲੋ-ਦਿਮਾਗ਼ ਉੱਤੇ ਡੂੰਘਾ ਅਸਰ ਪਿਆ। ਇਸ ਤੋਂ ਬਾਅਦ ਧਰਮਿੰਦਰ ਨਾਲ ਮੀਨਾ ਕੁਮਾਰੀ ਦੀ ਨਜ਼ਦੀਕੀਆਂ ਵਧਣ ਲੱਗ ਪਈਆਂ।

ਮੀਨਾ ਕੁਮਾਰੀ ਅਤੇ ਧਰਮਿੰਦਰ ਵਿੱਚ ਪਿਆਰ 

ਮੀਨਾ ਨੇ ਧਰਮਿੰਦਰ ਸਮੇਤ ਹਿੰਦੀ ਫਿਲਮ ਇੰਡਸਟਰੀ ਦੇ ਕਈ ਮੁੱਖ ਅਦਾਕਾਰਾਂ ਨਾਲ ਕੰਮ ਕੀਤਾ। ਕਮਾਲ ਤੋਂ  ਵੱਖ ਹੋਣ ਤੋਂ ਬਾਅਦ, ਮੀਨਾ ਅਤੇ ਧਰਮਿੰਦਰ ਦੀ ਨੇੜਤਾ ਦੀਆਂ ਅਫਵਾਹਾਂ ਸਨ। ਧਰਮਿੰਦਰ ਨੇ ਹਮੇਸ਼ਾ ਇਹ ਮੰਨਿਆਂ  ਹੈ ਕਿ ਉਹ ਅੱਜ ਜੋ ਵੀ ਹਨ ,ਉਹ ਮੀਨਾ ਕੁਮਾਰੀ ਦੇ ਕਾਰਨ ਹੈ। ਜਦੋਂ ਧਰਮਿੰਦਰ ਇੰਡਸਟਰੀ ਵਿੱਚ ਨਵੇਂ ਨਵੇਂ ਸੀ, ਮੀਨਾ ਪਹਿਲਾਂ ਹੀ ਸੁਪਰਸਟਾਰ ਸੀ।

ਧਰਮਿੰਦਰ ਨਾਲ ਕਥਿਤ ਸਬੰਧਾਂ ਬਾਰੇ ਵਿਨੋਦ ਮਹਿਤਾ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਇਹ ਕਿਹਾ ਜਾਂਦਾ ਹੈ ਕਿ ਮੀਨਾ ਅਤੇ ਧਰਮ ਦਾ ਇਹ ਅਫੇਅਰ ਤਿੰਨ ਸਾਲ ਤੱਕ ਚੱਲਿਆ। ਉਨ੍ਹਾਂ ਦੇ ਅਫੇਅਰ ਨੇ ਲੋਕਾਂ ਦਾ ਧਿਆਨ ਉਦੋਂ ਖਿੱਚਿਆ ਜਦੋਂ ਧਰਮਿੰਦਰ ਨੇ ਨਸ਼ੇ ਦੀ ਹਾਲਤ 'ਚ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਆਵਾਜ਼ ਮਾਰੀ, ਜਿਨ੍ਹਾਂ ਨੇ ਉਸ ਨੂੰ ਮੁੰਬਈ ਵਾਪਸ ਆਉਂਦੇ ਸਮੇਂ ਏਅਰਪੋਰਟ ਤੇ ਰੋਕਿਆ ਸੀ । ਉਸ ਨੂੰ ਚੀਕਦੇ ਹੋਏ ਦੇਖਿਆ ਗਿਆ। ਇਸ ਦੌਰਾਨ ਧਰਮਿੰਦਰ ਚੀਕ-ਚੀਕ ਕੇ ਕਹਿ ਰਹੇ ਸਨ ਕਿ "ਮੈਨੂੰ  ਬੰਬਈ ਵਾਪਸ ਜਾਣਾ ਚਾਹੀਦਾ । ਮੀਨਾ ਮੇਰੀ ਉਡੀਕ ਕਰ ਰਹੀ ਹੈ। ਅਗਲੇ ਦਿਨ, ਇਹ ਘਟਨਾ ਸਾਰੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਗਈ।

ਕਈ ਵਾਰ ਮੀਨਾ ਅਤੇ ਧਰਮਿੰਦਰ ਇੱਕਠੇ ਨਜ਼ਰ ਆਏ। ਇੱਕ ਵਾਰ ਮੀਨਾ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਗਈ ਸੀ ਅਤੇ ਧਰਮਿੰਦਰ ਵੀ ਉੱਥੇ ਨਜ਼ਰ ਆਏ। ਉਸਦੀ ਵਾਪਸੀ ਦੌਰਾਨ, ਜੱਦ ਉਹ ਆਪਣੀਆਂ ਕਾਰਾਂ ਵਿੱਚ ਬੈਠ ਰਹੇ ਸੀ , ਤਾਂ ਧਰਮਿੰਦਰ ਗਲਤੀ ਨਾਲ ਕਿਸੇ ਹੋਰ ਕਾਰ ਵਿੱਚ ਬੈਠ ਗਏ ਅਤੇ ਇਸ ਨਾਲ ਮੀਨਾ ਘਬਰਾ ਗਈ ਅਤੇ ਚੀਕਦੀ ਰਹੀ, "ਮੇਰਾ ਧਰਮ ਕਿੱਥੇ ਹੈ? ਮੇਰਾ ਧਰਮ ਕਿੱਥੇ ਹੈ?"  

ਧਰਮਿੰਦਰ ਨੇ ਮੀਨਾ ਨੂੰ ਮਾਰਿਆ ਥੱਪੜ

ਧਰਮਿੰਦਰ ਨੇ ਇੱਕ ਵਾਰ ਭੀੜ-ਭੜੱਕੇ ਵਾਲੀ ਮਹਿਫਿਲ ਵਿੱਚ ਮੀਨਾ ਕੁਮਾਰੀ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਮੀਨਾ ਕੁਮਾਰੀ ਸ਼ਰਾਬ ਵੱਲ ਜਾਣ ਲੱਗੀ। ਇਸ ਘਟਨਾ ਤੋਂ ਬਾਅਦ, ਦੋਵਾਂ ਨੇ ਆਪਣੇ ਰਸਤੇ ਵੱਖ ਕਰ ਲਏ ਅਤੇ ਮੀਨਾ ਕੁਮਾਰੀ ਧਰਮਿੰਦਰ ਤੋਂ ਇਸ ਧੋਖੇ ਨੂੰ ਬਰਦਾਸ਼ਤ ਨਹੀਂ ਕਰ ਸਕੀ। ਇਸ ਤੋਂ ਬਾਅਦ ਮੀਨਾ ਕੁਮਾਰੀ ਸ਼ਰਾਬ ਦੇ ਨਸ਼ੇ ਚ ਰਹਿਣ ਲੱਗੀ ਤੇ ਇਸ ਨਸ਼ੇ ਨੇ ਉਸ ਦੀ ਜਾਨ ਲੈ ਲਈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network