ਬਾਬਾ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੀ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ, ਭਸਮ ਆਰਤੀ 'ਚ ਹੋਈ ਸ਼ਾਮਲ
ਬਾਬਾ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੀ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ, ਭਸਮ ਆਰਤੀ 'ਚ ਹੋਈ ਸ਼ਾਮਲ
Rupali Ganguly visits Mahakaleshwar Temple : 'ਅਨੁਪਮਾ' (Anupamaa) ਫੇਮਮਸ਼ਹੂਰ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ (Rupali Ganguly) ਨੇ ਉਜੈਨ 'ਚ ਬਾਬਾ ਮਹਾਕਾਲ ਦੀ ਭਸਮ ਆਰਤੀ 'ਚ ਜਾ ਕੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਅਦਾਕਾਰਾ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।ਰੂਪਾਲੀ ਗਾਂਗੁਲੀ ਨੇ ਐਤਵਾਰ ਸਵੇਰੇ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਨੰਦੀ ਹਾਲ ਤੋਂ ਬਾਬਾ ਮਹਾਕਾਲ ਦੀ ਬ੍ਰਹਮ ਭਸਮ ਆਰਤੀ ਦੇਖੀ। ਉਨ੍ਹਾਂ ਨੇ ਬਾਬਾ ਮਹਾਕਾਲ ਦੇ ਸਾਹਮਣੇ ਚਾਂਦੀ ਦੁਆਰਾ ਨਾਲ ਦਹਿਲੀਜ਼ 'ਤੇ ਮੱਥਾ ਟੇਕਿਆ। ਮਹਾਕਾਲ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਰੂਪਾਲੀ ਗਾਂਗੁਲੀ ਨੇ ਨੰਦੀ ਹਾਲ 'ਚ ਬਾਬਾ ਦਾ ਸਿਮਰਨ ਵੀ ਕੀਤਾ।
ਰੂਪਾਲੀ ਗਾਂਗੁਲੀ ਨੇ ਕੀਤੇ ਬਾਬਾ ਮਹਾਕਾਲ ਦੇ ਦਰਸ਼ਨ
ਬਾਬਾ ਮਹਾਕਾਲ ਦੇ ਦਰਸ਼ਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੂਪਾਲੀ ਨੇ ਕਿਹਾ ਕਿ ਸਵੇਰੇ ਕੀਤੀ ਗਈ ਭਸਮ ਆਰਤੀ ਬਹੁਤ ਹੀ ਸ਼ਾਨਦਾਰ ਹੁੰਦੀ ਹੈ। ਉਹ ਦੇਖਣ ਯੋਗ ਹੁੰਦੀ ਹੈ। ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਭਸਮ ਆਰਤੀ ਵਿੱਚ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 'ਭਗਵਾਨ ਮਹਾਕਾਲ ਦਾ ਦਰਬਾਰ ਇੱਕ ਸਿੱਧ ਅਸਥਾਨ ਹੈ, ਜਿੱਥੇ ਬਾਬਾ ਮਹਾਕਾਲ ਤੋਂ ਕੁਝ ਮੰਗਣ ਦੀ ਲੋੜ ਨਹੀਂ ਹੈ। ਉਹ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹਨ। ਅੱਜ ਮੈਂ ਜੋ ਕੁਝ ਵੀ ਹਾਂ ਉਹ ਬਾਬਾ ਮਹਾਕਾਲ ਦਾ ਆਸ਼ੀਰਵਾਦ ਹੈ। ਸਾਲ 2020 ਵਿੱਚ, ਮੈਂ ਪਹਿਲੀ ਵਾਰ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਆਈ ਸੀ ਅਤੇ ਮੈਨੂੰ ਇਸ ਮੰਦਰ ਵਿੱਚ ਅਨੁਪਮਾ ਸੀਰੀਅਲ ਕਰਨ ਦੀ ਪੇਸ਼ਕਸ਼ ਮਿਲੀ ਸੀ। ਮੈਂ ਬਾਬਾ ਮਹਾਕਾਲ ਤੋਂ ਕੁਝ ਮੰਗਣ ਨਹੀਂ ਆਈ, ਪਰ ਮੈਂ ਇਹੀ ਕਾਮਨਾ ਕਰਦੀ ਹਾਂ ਕਿ ਉਨ੍ਹਾਂ ਦਾ ਆਸ਼ੀਰਵਾਦ ਮੇਰੇ 'ਤੇ ਅਤੇ ਸਾਰੇ ਪਰਿਵਾਰ 'ਤੇ ਬਣਿਆ ਰਹੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਰੂਪਾਲੀ ਗਾਂਗੁਲੀ ਪਰਿਵਾਰ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵੀ ਗਈ ਸੀ ਜਿੱਥੋਂ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਰੂਪਾਲੀ ਗਾਂਗੁਲੀ ਨੇ ਸ਼ੋਅ ਅਨੁਪਮਾ ਰਾਹੀਂ ਘਰ-ਘਰ ਵਿੱਚ ਆਪਣੀ ਪਛਾਣ ਬਣਾਈ ਹੈ ਤੇ ਬਹੁਤੇ ਦਰਸ਼ਕ ਉਸ ਦੇ ਇਸ ਸੀਰੀਅਲ ਨੂੰ ਵੇਖਣਾ ਕਾਫੀ ਪਸੰਦ ਕਰਦੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
