ਭਾਰਤੀ ਸਿੰਘ ਨੇ ਟੀਵੀ ਇੰਡਸਟਰੀ ਨੂੰ ਲੈ ਕੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਦੱਸਿਆ ਡ੍ਰਿਪ ਲਗਾ ਕੇ ਕਰਨਾ ਪੈਂਦਾ ਹੈ ਕੰਮ
Bharti Singh on unhealthy work culture: ਭਾਰਤੀ ਸਿੰਘ ਟੀਵੀ ਜਗਤ ਦੀ ਮਸ਼ਹੂਰ ਸੈਲੀਬ੍ਰੀਟੀਜ਼ ਚੋਂ ਇੱਕ ਹੈ। ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਦੋਵੇਂ ਹੀ ਆਪੋ ਆਪਣੇ ਕੰਮਾਂ ਵਿੱਚ ਮਾਹਰ ਹਨ।
ਹਾਲ ਹੀ ਵਿੱਚ ਭਾਰਤੀ ਸਿੰਘ ਤੇ ਹਰਸ਼ ਲਿੰਬਾਚਿਆ ਨੇ ਆਪਣੇ ਪੌਡਕਾਸਟ ਦੇ ਦੌਰਾਨ ਟੀਵੀ ਇੰਡਸਟਰੀ ਨੂੰ ਲੈ ਕੇ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਟੀਵੀ ਇੰਡਸਟਰੀ ਦੇ ਵਿੱਚ ਕਿਵੇਂ ਕੰਮ ਹੁੰਦਾ ਹੈ , ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਸ ਪੌਡਕਾਸਟ ਦੌਰਾਨ ਮਨੋਜ ਬਾਜਪਾਈ ਤੇ ਅਦਾਕਾਰਾ ਪ੍ਰਾਚੀ ਦੇਸਾਂਈ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ ਜਿਸ ਦੌਰਾਨ ਗੱਲਾਂ ਗੱਲਾਂ ਵਿੱਚ ਦੱਸਿਆ ਭਾਰਤੀ ਨੇ ਟੀਵੀ ਉੱਤੇ ਆਪਣਾ ਕੰਮ ਕਰਨ ਦਾ ਤੁਜ਼ਰਬਾ ਦੱਸਿਆ।
ਭਾਰਤੀ ਤੇ ਹਰਸ਼ ਨੇ ਆਪਣੇ ਪੌਡਕਾਸਟ ਵਿੱਚ ਟੀਵੀ ਦੇ ਵਰਕ ਕਲਚਰ ਉੱਤੇ ਗੱਲਬਾਤ ਕੀਤੀ। ਜਿੱਥੇ ਇੱਕ ਪਾਸੇ ਹਰਸ਼ ਨੇ ਕਿਹਾ ਕਿ ਪਹਿਲਾਂ ਕਈ ਅਦਾਕਾਰ ਸੈੱਟ ਉੱਤੇ 15-15 ਘੰਟੇ ਕਾਮ ਕਰਦੇ ਸਨ ਤੇ ਮਹਿਜ਼ ਕੁਝ ਹੀ ਘੰਟੇ ਨੀਂਦ ਲੈਂਦੇ ਸਨ। ਹਰਸ਼ ਨੇ ਦੱਸਿਆ ਕਿ ਉਸ ਨੇ ਅਜਿਹਾ ਕਰਦੇ ਮਹਿਜ਼ ਅਦਾਕਾਰਾਂ ਨੂੰ ਹੀ ਨਹੀਂ ਸਗੋਂ ਕਈ ਕ੍ਰੀਏਟਰਸ ਤੇ ਡਾਇਰੈਕਟਰਸ ਨੂੰ ਵੀ ਅਜਿਹਾ ਕਰਦੇ ਰੱਖਦੇ ਹਨ। ਜ਼ਿਆਦਾ ਕੰਮ ਕਰਨ ਦੇ ਚੱਕਰ ਵਿੱਚ ਉਹ ਆਪਣੇ ਸਰੀਰ ਨੂੰ ਅਰਾਮ ਦੇਣਾ ਭੁੱਲ੍ਹ ਜਾਂਦੇ ਹਨ ਤੇ ਨੀਂਦ ਦੀ ਘਾਟ ਕਾਰ ਉਨ੍ਹਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਹੋ ਜਾਂਦੀ ਸੀ।
ਹਰਸ਼ ਦੇ ਨਾਲ-ਨਾਲ ਭਾਰਤੀ ਸਿੰਘ ਨੇ ਵੀ ਆਪਣਾ ਤਜ਼ਰਬਾ ਸਾਂਝਾ ਕੀਤਾ। ਭਾਰਤੀ ਨੇ ਦੱਸਿਆ ਕਿ ਉਸ ਨੇ ਟੀਵੀ ਦੇ ਡੇਲੀ ਸੋਪ ਵਿੱਚ ਕੰਮ ਕਰਨ ਵਾਲੀ ਕੁੜੀਆਂ ਨੂੰ ਡ੍ਰਿਪ ਲਗਾ ਕੇ ਕੰਮ ਕਰਦੇ ਹੋਏ ਦੇਖਿਆ ਹੈ। ਕਿਉਂਕਿ ਸੀਨ ਸ਼ੂਟ ਨਾਂ ਹੋਣ ਦੇ ਚੱਲਦੇ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਨਹੀਂ ਮਿਲਦਾ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਰਤੀ ਸਿੰਘ ਤੇ ਦੀਪਕ ਚੌਹਾਨ ਨੂੰ ਖਾਸ ਅੰਦਾਜ਼ 'ਚ ਦਿੱਤੀ ਵਿਆਹ ਦੀ ਵਧਾਈ
ਇਸ ਦੌਰਾਨ ਪ੍ਰਾਚੀ ਨੇ ਵੀ ਦੱਸਿਆ ਕਿ ਜਦੋਂ ਉਹ ਟੀਵੀ ਉੱਤੇ ਕੰਮ ਕਰਦੀ ਸੀ ਤਾਂ ਉਹ ਆਪਣੇ ਵਰਕਿੰਗ ਸ਼ੈਡੀਊਲ ਦੇ ਦੌਰਾਨ ਕੌਫੀ ਜਾਂ ਚਾਹ ਪੀਂਦੀ ਸੀ ਤਾਂ ਉਸ ਨੂੰ ਨੀਂਦ ਨਾਂ ਆਵੇ। ਇਸ ਡਿਸਕਸ਼ਨ ਵਿੱਚ ਇਹ ਸਿੱਟਾ ਨਿਕਲਿਆ ਕਿ ਭਾਵੇਂ ਕੋਈ ਵੀ ਹੈ ਕੰਮ ਦੇ ਨਾਲ-ਨਾਲ ਸਿਹਤ ਤੇ ਨੀਂਦ ਦਾ ਖਿਆਲ ਰੱਖਣਾ ਜ਼ਰੂਰੀ ਹੈ।
- PTC PUNJABI