ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਪ੍ਰਦੀਪ ਬਾਂਡੇਕਰ ਦਾ ਹੋਇਆ ਦਿਹਾਂਤ, ਬਾਲੀਵੁੱਡ ਸੈਲਬਸ ਨੇ ਪ੍ਰਗਟਾਇਆ ਸੋਗ
Bollywood photographer Pradeep Bandekar Death News: ਫਿਲਮ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਪ੍ਰਦੀਪ ਬਾਂਡੇਕਰ ਦਾ ਦਿਹਾਂਤ ਹੋ ਗਿਆ ਹੈ। ਜਿਸ ਕਾਰਨ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਫਿਲਮ ਫੋਟੋ-ਪੱਤਰਕਾਰ ਪ੍ਰਦੀਪ ਬਾਂਡੇਕਰ ਦਾ ਸ਼ਨੀਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਰਿਹਾਇਸ਼ 'ਤੇ ਮੌਤ ਹੋ ਗਈ। ਬਾਂਡੇਕਰ, 70 ਸਾਲਾਂ ਦੇ ਸਨ ਤੇ ਲੰਮੇ ਸਮੇਂ ਤੋਂ ਬਾਲੀਵੁੱਡ ਸੈਲਬਸ ਲਈ ਬਤੌਰ ਫੋਟੋਗ੍ਰਾਫਰ ਕਰ ਰਹੇ ਹਨ। ਅਭਿਨੇਤਾ ਅਮਿਤਾਭ ਬੱਚਨ, ਧਰਮਿੰਦਰ, ਸ਼ਾਹਰੁਖ ਖਾਨ ਅਤੇ ਸੰਜੇ ਦੱਤ ਸਣੇ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਬਹੁਤ ਪਿਆਰੇ ਫੋਟੋ ਜਰਨਲਿਸਟ ਸਨ।
Pradeep Bandekar ji’s passing is a personal loss…His decades-long bond with our family goes beyond the lens….He will be dearly missed and fondly remembered. Om Shanti🙏🏼 pic.twitter.com/faer1ewcpg
— Ajay Devgn (@ajaydevgn) August 11, 2024
ਪ੍ਰਦੀਪ ਬਾਂਡੇਕਰ ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਐਤਵਾਰ ਤੜਕੇ 2.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਬਾਂਡੇਕਰ, ਜੋ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਪਵਈ ਸਥਿਤ ਆਪਣੇ ਘਰ ਪਰਤੇ ਸਨ। ਅਚਾਨਕ ਉਨ੍ਹਾਂ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ। ਉਸ ਦਾ ਪੁੱਤਰ ਪ੍ਰਥਮੇਸ਼ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਆਪਣੇ ਟਵਿੱਟਰ 'ਤੇ ਪੋਸਟ ਸਾਂਝਾ ਕਰਦੇ ਹੋਏ ਸੋਗ ਪ੍ਰਗਟ ਕੀਤਾ, "ਪ੍ਰਦੀਪ ਬਾਂਡੇਕਰ ਜੀ ਦਾ ਦਿਹਾਂਤ ਇੱਕ ਨਿੱਜੀ ਘਾਟਾ ਹੈ। ਸਾਡੇ ਪਰਿਵਾਰ ਨਾਲ ਉਨ੍ਹਾਂ ਦਾ ਦਹਾਕਿਆਂ ਤੋਂ ਪੁਰਾਣਾ ਰਿਸ਼ਤਾ ਹੈ, ਉਨ੍ਹਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ ਅਤੇ ਪਿਆਰ ਨਾਲ ਯਾਦ ਕੀਤਾ ਜਾਵੇਗਾ। ਓਮ ਸ਼ਾਂਤੀ।" ਬਿਪਾਸ਼ਾ ਬਾਸੂ ਨੇ ਆਪਣੀ ਇੰਸਟਾ ਸਟੋਰੀ 'ਤੇ ਪ੍ਰਦੀਪ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ, "RIP ਪ੍ਰਦੀਪ ਜੀ। ਪਰਿਵਾਰ ਨੂੰ ਬਲ ਬਖਸ਼ੇ।"
ਅਭਿਨੇਤਾ ਨੀਲ ਨਿਤਿਨ ਮੁਕੇਸ਼ ਨੇ ਵੀ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦਿਆਂ ਲਿਖਿਆ, 'ਪ੍ਰਦੀਪ ਜੀ ਸਾਡੀ ਜ਼ਿੰਦਗੀ ਦੇ ਕੁਝ ਖੂਬਸੂਰਤ ਪਲਾਂ ਨੂੰ ਕੈਪਚਰ ਕਰਨ ਅਤੇ ਆਪਣੀ ਮੁਸਕਰਾਹਟ ਅਤੇ ਸਕਾਰਾਤਮਕਤਾ ਨਾਲ ਸਾਨੂੰ ਪਿੱਛੇ ਛੱਡਣ ਲਈ ਤੁਹਾਡਾ ਧੰਨਵਾਦ।'
ਹੋਰ ਪੜ੍ਹੋ : ਕਰਨ ਔਜਲਾ ਨੂੰ ਆਪਣੇ ਟੋਰਾਂਟੋ ਲਾਈਵ ਸ਼ੋਅ ਦੌਰਾਨ ਆਈ ਮਾਪਿਆਂ ਦੀ ਯਾਦ, ਨਮ ਹੋਇਆਂ ਗਾਇਕ ਦੀਆਂ ਅੱਖਾਂ
ਦੱਸ ਦੇਈਏ ਕਿ ਪ੍ਰਦੀਪ ਬਾਂਡੇਕਰ ਇੱਕ ਮਸ਼ਹੂਰ ਫੋਟੋਗ੍ਰਾਫਰ ਸਨ, ਜਿਨ੍ਹਾਂ ਨੇ ਕਈ ਬਾਲੀਵੁੱਡ ਸੈਲੇਬਸ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਹਨ। ਇਸ ਦੇ ਨਾਲ ਹੀ ਬਾਲੀਵੁੱਡ ਸਿਤਾਰਿਆਂ ਨੇ ਵੀ ਉਸ ਨਾਲ ਆਪਣੀਆਂ ਤਸਵੀਰਾਂ ਕਲਿੱਕ ਕਰਵਾਉਣਾ ਪਸੰਦ ਕੀਤਾ। ਆਪਣੇ ਕਰੀਅਰ 'ਚ ਉਨ੍ਹਾਂ ਨੇ ਅਜੇ ਦੇਵਗਨ ਤੋਂ ਲੈ ਕੇ ਮਨੋਜ ਬਾਜਪਾਈ ਵਰਗੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਇੰਡਸਟਰੀ ਨਾਲ ਉਸ ਦੇ ਬਹੁਤ ਚੰਗੇ ਸਬੰਧ ਹਨ। ਇਹ ਉਸਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਲਈ ਇੱਕ ਵੱਡਾ ਸਦਮਾ ਹੈ।
- PTC PUNJABI