ਵਿੱਕੀ ਕੌਸ਼ਲ ਨੇ ਦੱਸਿਆ ਉਨ੍ਹਾਂ ਦੇ ਗੀਤ 'ਤੌਬਾ-ਤੌਬਾ' 'ਤੇ ਪਤਨੀ ਕੈਟਰੀਨਾ ਕੈਫ ਦਾ ਕਿੰਝ ਸੀ ਰਿਐਕਸ਼ਨ, ਵੇਖੋ ਵੀਡੀਓ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਗੀਤ 'ਤੌਬਾ-ਤੌਬਾ' 'ਚ ਡਾਂਸ ਮੂਵਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਵਿੱਕੀ ਇਨ੍ਹੀਂ ਦਿਨੀਂ ਆਪਣੇ ਡਾਂਸ ਮੂਵਜ਼ ਨਾਲ ਸੋਸ਼ਲ ਸੈਸ਼ਨ ਬਣੇ ਹੋਏ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਨੇ ਦੱਸਿਆ ਕਿ ਇਸ ਡਾਂਸ ਮੂਵਜ਼ 'ਤੇ ਉਨ੍ਹਾੰ ਦੀ ਪਤਨੀ ਕੈਟਰੀਨਾ ਕੈਫ ਦਾ ਕੀ ਰਿਐਕਸ਼ਨ ਰਿਹਾ।

Reported by: PTC Punjabi Desk | Edited by: Pushp Raj  |  July 10th 2024 05:33 PM |  Updated: July 10th 2024 05:33 PM

ਵਿੱਕੀ ਕੌਸ਼ਲ ਨੇ ਦੱਸਿਆ ਉਨ੍ਹਾਂ ਦੇ ਗੀਤ 'ਤੌਬਾ-ਤੌਬਾ' 'ਤੇ ਪਤਨੀ ਕੈਟਰੀਨਾ ਕੈਫ ਦਾ ਕਿੰਝ ਸੀ ਰਿਐਕਸ਼ਨ, ਵੇਖੋ ਵੀਡੀਓ

Katrina Kaif reaction On Song Tauba Tauba: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ  ਆਪਣੀ ਆਉਣ ਵਾਲੀ ਗੀਤ 'ਤੌਬਾ-ਤੌਬਾ' 'ਚ ਡਾਂਸ ਮੂਵਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ।  ਵਿੱਕੀ ਇਨ੍ਹੀਂ ਦਿਨੀਂ ਆਪਣੇ ਡਾਂਸ ਮੂਵਜ਼ ਨਾਲ ਸੋਸ਼ਲ ਸੈਸ਼ਨ ਬਣੇ ਹੋਏ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਨੇ ਦੱਸਿਆ ਕਿ ਇਸ ਡਾਂਸ ਮੂਵਜ਼ 'ਤੇ ਉਨ੍ਹਾੰ ਦੀ ਪਤਨੀ ਕੈਟਰੀਨਾ ਕੈਫ ਦਾ ਕੀ ਰਿਐਕਸ਼ਨ ਰਿਹਾ। 

ਦੱਸ ਦਈਏ ਕਿ ਫਿਲਮ 'ਬੈਡ ਨਿਊਜ਼' ਤੋਂ ਵਿੱਕੀ ਕੌਸ਼ਲ ਦਾ ਨਵਾਂ ਗੀਤ 'ਤੌਬਾ ਤੌਬਾ' ਪ੍ਰਸ਼ੰਸਕਾਂ ਵਿੱਚ ਇੱਕ ਰੁਝਾਨ ਬਣ ਗਿਆ ਹੈ। ਵਿੱਕੀ ਨੇ ਇਸ ਗੀਤ 'ਚ ਜ਼ਬਰਦਸਤ ਡਾਂਸ ਕੀਤਾ ਹੈ। ਉਸ ਦੇ ਐਕਸਪ੍ਰੈਸ਼ਨ ਤੇ ਖੂਬਸੂਰਤ ਲੁੱਕ ਦੇਖ ਕੇ ਕੁੜੀਆਂ ਦੀਵਾਨਾ ਹੋ ਗਈਆਂ ਹਨ। ਵਿੱਕੀ ਨੂੰ ਇਸ ਲਈ ਕਾਫੀ ਪਿਆਰ ਅਤੇ ਤਾਰੀਫ ਮਿਲ ਰਹੀ ਹੈ। ਇਸ ਦੌਰਾਨ ਅਦਾਕਾਰ ਨੇ ਆਪਣੀ ਪਤਨੀ ਕੈਟਰੀਨਾ ਕੈਫ ਦੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਕੈਟਰੀਨਾ ਕੈਫ ਨੂੰ ਵਿੱਕੀ ਕੌਸ਼ਲ ਦਾ ਡਾਂਸ ਪਸੰਦ ਆਇਆ ਜਾਂ ਨਹੀਂ?

ਕੈਟਰੀਨਾ ਕੈਫ ਨੇ ਇੰਝ ਦਿੱਤਾ ਰਿਐਕਸ਼ਨ

ਫਿਲਮ ਕੰਪੈਨੀਅਨ ਨਾਲ ਗੱਲਬਾਤ ਦੌਰਾਨ ਵਿੱਕੀ ਨੇ ਦੱਸਿਆ ਕਿ ਕੈਟਰੀਨਾ ਨੇ ਉਸ ਨੂੰ ਮਨਜ਼ੂਰੀ ਦਿੱਤੀ ਸੀ ਵਿੱਕੀ ਨੇ ਦੱਸਿਆ ਹੈ ਕਿ ਕੈਟਰੀਨਾ ਹਮੇਸ਼ਾ ਉਸ ਨੂੰ ਕਿਸੇ ਗੀਤ 'ਚ ਵਧੀਆ ਡਾਂਸ ਕਰਦੇ ਹੋਏ ਦੇਖਣਾ ਚਾਹੁੰਦੀ ਸੀ। ਸਭ ਤੋਂ ਵੱਡੀ ਰਾਹਤ ਉਸ ਨੂੰ ਉਦੋਂ ਮਿਲੀ ਜਦੋਂ ਉਸ ਨੇ ਗੀਤ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਇਹ ਚੰਗਾ ਹੈ ਅਤੇ ਅਦਾਕਾਰ ਨੇ ਕਿਹਾ ਕਿ , 'ਸ਼ੁਕਰ ਹੈ ਮੇਰੀ ਪਤਨੀ ਨੂੰ ਇਹ ਡਾਂਸ ਪਸੰਦ ਆਇਆ।'

ਵਿੱਕੀ ਨੇ ਅੱਗੇ ਕਿਹਾ, "ਉਹ ਮੈਨੂੰ ਦੱਸਦੀ ਰਹਿੰਦੀ ਹੈ ਕਿ ਮੈਂ ਜਾਣਦੀ ਹਾਂ ਕਿ ਤੁਹਾਨੂੰ ਡਾਂਸ ਕਰਨਾ ਪਸੰਦ ਹੈ, ਪਰ ਤੁਸੀਂ ਇੱਕ ਬਾਰਾਤੀ ਡਾਂਸਰ ਹੋ ਨਾ ਕਿ ਇੱਕ ਟ੍ਰੇਂਡ ਡਾਂਸਰ ਨਹੀਂ ਕਿਉਂਕਿ ਡਾਂਸ ਕਰਦੇ ਹੋਏ ਮੈਂ ਖ਼ੁਦ ਨੂੰ ਕੰਟਰੋਲ ਨਹੀਂ ਕਰ ਸਕਦੀ। ਕੈਟਰੀਨਾ ਮੈਨੂੰ ਕਹਿੰਦੀ ਹੈ ਕਿ ਅਸਲ ਜ਼ਿੰਦਗੀ ਵਿੱਚ ਅਜਿਹਾ ਕਰਨਾ ਠੀਕ ਹੈ ਪਰ ਕੈਮਰੇ ਦੇ ਸਾਹਮਣੇ ਅਜਿਹਾ ਕਰਨਾ ਸਹੀ ਨਹੀਂ ਹੈ ਤੇ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ। "

ਹਾਲਾਂਕਿ ਇਸ ਵਾਰ ਵਿੱਕੀ ਨੇ ਦੱਸਿਆ ਕਿ ਕਿਸ ਤਰ੍ਹਾਂ ਕੈਟਰੀਨਾ ਗੀਤ 'ਚ ਉਨ੍ਹਾਂ ਦੀ ਅਦਾਕਾਰੀ ਤੋਂ ਖੁਸ਼ ਸੀ ਕਿਉਂਕਿ ਉਹ ਹਰ ਚੀਜ਼ 'ਚ ਬਿਲਕੁਲ ਪਰਫੈਕਟ ਸੀ। ਉਸ ਨੇ ਕਿਹਾ, ਇਸ ਵਾਰ ਉਹ ਖੁਸ਼ ਸੀ ਕਿਉਂਕਿ ਮੈਂ ਆਪਣੇ ਹਾਵ-ਭਾਵ, ਚਾਲ ਅਤੇ ਰਵੱਈਏ 'ਤੇ ਕੰਟਰੋਲ ਰੱਖਿਆ। ਜਦੋਂ ਉਸ ਨੇ ਕਿਹਾ ਕਿ ਡਾਂਸ ਵਧੀਆ ਹੈ, ਤਾਂ ਉਹ ਅਜਿਹੀਆਂ ਹੀ ਗੱਲਾਂ ਕਰ ਰਹੀ ਸੀ।

ਤੌਬਾ-ਤੌਬਾ ਤੋਂ ਇਲਾਵਾ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦਾ ਰੋਮਾਂਟਿਕ ਗੀਤ ਜਾਨਮ ਵੀ ਰਿਲੀਜ਼ ਹੋ ਗਿਆ ਹੈ। ਇਸ 'ਚ ਦੋਵੇਂ ਜ਼ਬਰਦਸਤ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਦੇਖ ਕੇ ਯੂਜ਼ਰਸ ਨੇ ਕੈਟਰੀਨਾ ਕੈਫ ਨੂੰ ਵਿੱਕੀ 'ਤੇ ਲਗਾਮ ਲਗਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਉਸ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਹੋਰ ਪੜ੍ਹੋ : ਜਸਵਿੰਦਰ ਬਰਾੜ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਗਾਇਕਾ ਦੀਆਂ ਗੱਲਾਂ ਸੁਣ ਕੇ ਭਾਵੁਕ ਹੋਏ ਫੈਨਜ਼

ਇੰਸਟਾਗ੍ਰਾਮ ਰੀਲਸ 'ਤੇ ਗੀਤ 'ਤੌਬਾ ਤੌਬਾ' ਟ੍ਰੈਂਡ ਕਰ ਰਹੀ ਹੈ। ਇਸ ਗੀਤ ਨੂੰ ਕਰਨ ਔਜਲਾ ਨੇ ਗਾਇਆ ਹੈ ਅਤੇ ਬੌਸਕੋ-ਸੀਜ਼ਰ ਵੱਲੋਂ ਕੋਰੀਓਗ੍ਰਾਫ ਕੀਤਾ ਗਿਆ ਹੈ 'ਬੈਡ ਨਿਊਜ਼' ਵਿੱਚ ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਵੀ ਹਨ। ਆਨੰਦ ਤਿਵਾਰੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਆਨੰਦ, ਯਸ਼ ਜੌਹਰ, ਕਰਨ ਜੌਹਰ, ਅਪੂਰਵਾ ਮਹਿਤਾ ਅਤੇ ਅੰਮ੍ਰਿਤਪਾਲ ਸਿੰਘ ਬਿੰਦਰਾ ਦੇ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫਿਲਮ 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network