ਕੈਪਟਨ ਵਿਜੈਕਾਂਤ ਦੇ ਅੰਤਿਮ ਸਸਕਾਰ ‘ਚ ਵਿਜੈ ਥਲਪਤੀ ‘ਤੇ ਹਮਲਾ, ਅਦਾਕਾਰ ਨੂੰ ਇੱਕ ਸ਼ਖਸ ਨੇ ਮਾਰੀ ਚੱਪਲ

Reported by: PTC Punjabi Desk | Edited by: Shaminder  |  December 29th 2023 04:51 PM |  Updated: December 29th 2023 04:51 PM

ਕੈਪਟਨ ਵਿਜੈਕਾਂਤ ਦੇ ਅੰਤਿਮ ਸਸਕਾਰ ‘ਚ ਵਿਜੈ ਥਲਪਤੀ ‘ਤੇ ਹਮਲਾ, ਅਦਾਕਾਰ ਨੂੰ ਇੱਕ ਸ਼ਖਸ ਨੇ ਮਾਰੀ ਚੱਪਲ

ਕੈਪਟਨ ਵਿਜੈਕਾਂਤ ਦੇ ਅੰਤਿਮ ਸਸਕਾਰ ‘ਤੇ ਅਦਾਕਾਰ ਵਿਜੈ ਥਲਪਤੀ (Vijay Thalapathy) ‘ਤੇ ਇੱਕ ਅਣਜਾਨ ਸ਼ਖਸ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੇ ਦਿਨ ਅਦਾਕਾਰ ਅਤੇ ਸਿਆਸੀ ਆਗੂ ਵਿਜੈਕਾਂਤ ਦੇ ਅੰਤਿਮ ਦਰਸ਼ਨ ਦੇ ਲਈ ਸਾਊਥ ਸਿਨੇਮਾ ਦੇ ਵੱਡੇ ਸਿਤਾਰੇ ਕੱਲ੍ਹ ਸ਼ਾਮ ਨੂੰ ਚੇਨੱਈ ਦੇ ਆਈਲੈਂਡ ਗਰਾਊਂਡ ‘ਚ ਇੱਕਠੇ ਹੋਏ ਸਨ । ਵਿਜੈ ਥਲਪਤੀ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੁੱਜੇ ਸਨ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Vijay.jpg

ਹੋਰ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਜੈ ਥਲਪਤੀ ਜਦੋਂ ਭੀੜ ‘ਚ ਅੱਗੇ ਵਧ ਰਹੇ ਸਨ ਤਾਂ ਕਿਸੇ ਨੇ ਚੱਪਲ ਉਨ੍ਹਾਂ ‘ਤੇ ਸੁੱਟ ਦਿੱਤੀ, ਜੋ ਕਿ ਸਿੱਧੀ ਉਨ੍ਹਾਂ ਦੇ ਸਿਰ ‘ਚ ਜਾ ਲੱਗੀ ।ਇਸ ਮਾਮਲੇ ‘ਚ ਵਿਜੈ ਥਲਪਤੀ ਨੇ ਉਸੇ ਵੇਲੇ ਤਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਉਹ ਅੱਗੇ ਵਧ ਗਏ । ਪਰ ਇਸੇ ਦੌਰਾਨ ਉਨ੍ਹਾਂ ਦੇ ਪਿੱਛੇ ਚੱਲ ਰਹੇ ਸ਼ਖਸ ਨੇ ਤੁਰੰਤ ਚੱਪਲ ਚੁੱਕ ਕੇ ਉਸੇ ਦਿਸ਼ਾ ਵੱਲ ਸੁੱਟ ਦਿੱਤੀ, ਜਿਧਰੋਂ ਦੀ ਉਹ ਆਈ ਸੀ । 

Vijay 3.jpg

ਹਮਲਾ ਕਿਸੇ ਨੇ ਅਤੇ ਕਿਉਂ ਕੀਤਾ । ਇਸ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ, ਪਰ ਇਸ ਘਟਨਾ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਅਦਾਕਾਰ ਅਜੀਤ ਦੇ ਫੈਨਸ ਕੱਲਬ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਏ ਇੱਕ ਵੀਡੀਓ ਦੇ ਨਾਲ ਦਿੱਤੇ ਕੈਪਸ਼ਨ ‘ਚ ਲਿਖਿਆ ਹੈ।‘ਅਸੀਂ ਅਜੀਤ ਦੇ ਫੈਂਸ ਥਲਪਤੀ ਵਿਜੈ ਦੇ ਖਿਲਾਫ ਇਸ ਅਪਮਾਨਜਨਕ ਘਟਨਾ ਦੀ ਨਿੰਦਾ ਕਰਦੇ ਹਾਂ। ਕੋਈ ਵੀ ਹੋਵੇ, ਜੇ ਉਹ ਸਾਡੇ ਘਰ ਆਉਂਦਾ ਹੈ ਤਾਂ ਸਾਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ।   

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network