ਵਿਆਹ ਤੋਂ ਬਾਅਦ ਕਿੱਥੇ ਰਹੇਗਾ ਸੰਨੀ ਦਿਓਲ ਦਾ ਪੁੱਤਰ ਅਤੇ ਨੂੰਹ, ਸੰਨੀ ਦਿਓਲ ਦੀ ਇੱਛਾ ਹੋਈ ਪੂਰੀ
ਅਕਸਰ ਵੇਖਣ ‘ਚ ਆਉਂਦਾ ਹੈ ਕਿ ਸਟਾਰਸ ਦੇ ਬੱਚੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹਿਣਾ ਪਸੰਦ ਕਰਦੇ ਹਨ । ਹੁਣ ਸਭ ਇਹ ਜਾਨਣ ਦੇ ਲਈ ਉਤਸੁਕ ਹਨ ਕਿ, ਕੀ ਦ੍ਰਿਸ਼ਾ ਅਤੇ ਕਰਣ ਦਿਓਲ ਵੀ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹਿਣਗੇ , ਪਰ ਅਜਿਹਾ ਨਹੀਂ ਹੈ ।
ਵਿਆਹ ਤੋਂ ਬਾਅਦ ਕਿੱਥੇ ਰਹੇਗਾ ਸੰਨੀ ਦਿਓਲ ਦਾ ਪੁੱਤਰ ਅਤੇ ਨੂੰਹ, ਸੰਨੀ ਦਿਓਲ ਦੀ ਇੱਛਾ ਹੋਈ ਪੂਰੀ
ਅਕਸਰ ਵੇਖਣ ‘ਚ ਆਉਂਦਾ ਹੈ ਕਿ ਸਟਾਰਸ ਦੇ ਬੱਚੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹਿਣਾ ਪਸੰਦ ਕਰਦੇ ਹਨ । ਹੁਣ ਸਭ ਇਹ ਜਾਨਣ ਦੇ ਲਈ ਉਤਸੁਕ ਹਨ ਕਿ, ਕੀ ਦ੍ਰਿਸ਼ਾ ਅਤੇ ਕਰਣ ਦਿਓਲ (Karan Deol) ਵੀ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹਿਣਗੇ , ਪਰ ਅਜਿਹਾ ਨਹੀਂ ਹੈ । ਕਿਉਂਕਿ ਦਿਓਲ ਪਰਿਵਾਰ ਦੇ ਕਰੀਬੀ ਦਾ ਕਹਿਣਾ ਹੈ ਕਿ ਇਹ ਜੋੜੀ ਆਪਣੇ ਪਰਿਵਾਰ ਦੇ ਨਾਲ ਹੀ ਰਹੇਗੀ ।ਕਰਣ ਦਿਓਲ ਆਪਣੇ ਮਾਪਿਆਂ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਗੇ ।

ਹੋਰ ਪੜ੍ਹੋ : ਆਦਿਪੁਰਸ਼ ਨੇ ਰਿਲੀਜ਼ ਤੋਂ ਪਹਿਲਾਂ ਹੀ ਕਾਮਯਾਬੀ ਦੇ ਤੋੜੇ ਰਿਕਾਰਡ, ਕੀਤੀ 210 ਕਰੋੜ ਦੀ ਕਮਾਈ
ਫੈਮਿਲੀ ਓਰੀਐਂਟਡ ਕੁੜੀ ਹੈ ਦ੍ਰਿਸ਼ਾ
ਦ੍ਰਿਸ਼ਾ ਆਰੀਆ ਫੈਮਿਲੀ ਓਰੀਐਂਟਡ ਕੁੜੀ ਹੈ । ਉਹ ਪਰਿਵਾਰਕ ਕਦਰਾਂ ਕੀਮਤਾਂ ਨੂੰ ਜਾਣਦੀ ਹੈ ਅਤੇ ਵੱਡਿਆਂ ਦਾ ਆਦਰ ਕਰਦੀ ਹੈ । ਇਹੀ ਕਾਰਨ ਹੈ ਕਿ ਦਿਓਲ ਪਰਿਵਾਰ ਦਾ ਉਹ ਬਹੁਤ ਜਲਦ ਹੀ ਹਿੱਸਾ ਬਣ ਗਈ ਹੈ । ਦ੍ਰਿਸ਼ਾ ਦੇ ਨਾਲ ਦਿਓਲ ਪਰਿਵਾਰ ਦੀ ਬਾਂਡਿੰਗ ਕਾਫੀ ਪੁਰਾਣੀ ਹੈ ।

ਦਿਓਲ ਪਰਿਵਾਰ ਦੇ ਕਰੀਬੀ ਦਾ ਕਹਿਣਾ ਹੈ ਕਿ ਸੰਨੀ ਦੇ ਸਾਹਮਣੇ ਜਦੋਂ ਵੀ ਦ੍ਰਿਸ਼ਾ ਅਤੇ ਕਰਣ ਦੇ ਵਿਆਹ ਤੋਂ ਬਾਅਦ ਰਹਿਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਸਨ । ਪਰ ਕਰਣ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਕਿਤੇ ਵੀ ਨਹੀਂ ਜਾਣਗੇ ਅਤੇ ਮਾਪਿਆਂ ‘ਤੇ ਪਰਿਵਾਰ ਦੇ ਨਾਲ ਹੀ ਰਹਿਣਗੇ ।

ਦੱਸ ਦਈਏ ਕਿ ਧਰਮਿੰਦਰ ਅਤੇ ਸੰਨੀ ਦਿਓਲ ਦਾ ਆਪੋ ਆਪਣੇ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ । ਅਕਸਰ ਇਨ੍ਹਾਂ ਸਭ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
