ਮਸ਼ਹੂਰ ਗਾਇਕ ਮਾਈਕਲ ਜੈਕਸਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਸੀ ਇਹ ਸਰਦਾਰ, ਜਾਣੋ ਕੀ ਸੀ ਗਾਇਕ ਨਾਲ ਸਬੰਧ

ਇਸ ਸਰਦਾਰ ਦਾ ਨਾਂ ਹੈ ਮਨੀ ਸਿੰਘ ਖਾਲਸਾ । ਮਨੀ ਸਿੰਘ ਮਾਈਕਲ ਜੈਕਸ਼ਨ ਦਾ ਨਿੱਜੀ ਕੁੱਕ ਸੀ । ਮਨੀ ਸਿੰਘ ਤੋਂ ਇਲਾਵਾ ਮਾਈਕਲ ਜੈਕਸ਼ਨ ਕੋਲ ਇੱਕ ਹੋਰ ਸਿੱਖ ਸ਼ੈਫ ਸੀ ਅਕਾਂਕਸ਼ਾ ਕੌਰ ਖਾਲਸਾ ।

Reported by: PTC Punjabi Desk | Edited by: Shaminder  |  June 14th 2024 02:01 PM |  Updated: June 14th 2024 02:01 PM

ਮਸ਼ਹੂਰ ਗਾਇਕ ਮਾਈਕਲ ਜੈਕਸਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਸੀ ਇਹ ਸਰਦਾਰ, ਜਾਣੋ ਕੀ ਸੀ ਗਾਇਕ ਨਾਲ ਸਬੰਧ

ਮਾਈਕਲ ਜੈਕਸਨ ( Michael Jackson) ਨੇ ਲੰਮਾ ਸਮਾਂ ਦੁਨੀਆ ‘ਤੇ ਰਾਜ ਕੀਤਾ । ਉਹ ਆਪਣੀ ਹਰ ਚੀਜ਼ ਨੂੰ ਲੈ ਕੇ ਧਿਆਨ ਰੱਖਦਾ ਸੀ । ਪਰ ਉਸ ਦੇ ਨਾਲ ਇੱਕ ਸਰਦਾਰ ਹਮੇਸ਼ਾ ਹੀ ਵੇਖਿਆ ਜਾਂਦਾ ਸੀ ।ਦੁਨੀਆ ਦੇ ਮਸ਼ਹੂਰ ਗਾਇਕ ਮਾਈਕਲ  ਜੈਕਸਨ ਨਾਲ ਇਹ ਸਰਦਾਰ ਹਮੇਸ਼ਾ ਦੇਖਿਆ ਜਾਂਦਾ ਸੀ, ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਇਹ ਸਰਦਾਰ ਮਾਈਕਲ ਜੈਕਸਨ ਦਾ ਪਰਛਾਵਾਂ ਸੀ । ਦੋਹਾਂ ਨੂੰ ਦੇਖ ਕੇ ਹਰ ਇੱਕ ਦੇ ਮਨ ਵਿੱਚ ਇੱਕ ਹੀ ਸਵਾਲ ਉਠਦਾ ਏ ਕਿ ਇਹਨਾਂ ਦੋਹਾਂ ਦਾ  ਆਪਸ  ਵਿੱਚ ਕੀ ਰਿਸ਼ਤਾ ਸੀ । ਇਸ ਸਵਾਲ ਦਾ ਅੱਜ ਤੁਹਾਨੂੰ ਅਸੀਂ ਜੁਆਬ ਦਿੰਦੇ ਹਾਂ ।

ਹੋਰ ਪੜ੍ਹੋ  : ਵਿਆਹ ਤੋਂ ਪਹਿਲਾਂ ਰਾਧਿਕਾ ਮਾਰਚੈਂਟ ਦਾ ਗਾਊਨ ਇੰਟਰਨੈੱਟ ‘ਤੇ ਛਾਇਆ, ਵੇਖੋ ਇਟਲੀ ਹੋਏ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ

ਇਸ ਸਰਦਾਰ ਦਾ ਨਾਂ ਹੈ ਮਨੀ ਸਿੰਘ ਖਾਲਸਾ । ਮਨੀ ਸਿੰਘ ਮਾਈਕਲ ਜੈਕਸ਼ਨ ਦਾ ਨਿੱਜੀ ਕੁੱਕ ਸੀ । ਮਨੀ ਸਿੰਘ ਤੋਂ ਇਲਾਵਾ ਮਾਈਕਲ ਜੈਕਸ਼ਨ ਕੋਲ ਇੱਕ ਹੋਰ ਸਿੱਖ ਸ਼ੈਫ ਸੀ ਅਕਾਂਕਸ਼ਾ ਕੌਰ ਖਾਲਸਾ । ਜਦੋਂ ਮਾਈਕਲ ਜੈਕਸ਼ਨ ਨੇ ਆਪਣੇ ੫ ਵਰਲਡ ਟੂਰ ਕੀਤੇ ਸਨ ਉਸ ਸਮੇਂ ਉਹਨਾਂ ਦੀ ਟੀਮ ਵਿੱਚ ਇਹ ਦੋਵੇਂ ਸ਼ੈਫ ਵੀ ਸ਼ਾਮਿਲ ਸਨ । ਇਹ ਦੋਵੇਂ ਗਾਇਕ ਲਈ ਸ਼ਾਕਾਹਾਰੀ  ਖਾਣਾ ਤਿਆਰ ਕਰਦੇ ਸਨ ।

ਮਨੀ ਸਿੰਘ ਗੋਲਡਨ ਟੈਪਲ ਨਾਂ ਦੀ ਕੈਟਰਿੰਗ ਕੰਪਨੀ ਵਿੱਚ ਕੰਮ ਕਰਦਾ ਸੀ, ਜਿਹੜੀ ਕਿ ਹਾਲੀਵੁੱਡ ਨੂੰ ਆਪਣੀਆਂ ਸੇਵਾਵਾਂ ਦਿੰਦੀ ਸੀ ।  ਇਸ ਕੰਪਨੀ ਕਰਕੇ ਹੀ ਮਨੀ ਸਿੰਘ ਮਾਈਕਲ ਜੈਕਸ਼ਨ ਦੇ ਸੰਪਰਕ ਵਿੱਚ ਆਏ ਸਨ ਤੇ ਦੁਨੀਆ ਦੇ  ਏਨੇ ਵੱਡੇ ਗਾਇਕ ਨਾਲ ਜੁੜਨਾ ਮਾਣ ਦੀ ਗੱਲ ਹੈ । ਇਸ ਦੇ ਨਾਲ ਹੀ ਮਾਣ ਵਾਲੀ ਗੱਲ ਇਹ ਵੀ ਸੀ ਕਿ ਮਾਈਕਲ ਜੈਕਸਨ ਇਨ੍ਹਾਂ ਦੋਵਾਂ ਸਿੱਖ ਸ਼ੈਫਾਂ ‘ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network