'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਮੋਹਿਨਾ ਕੁਮਾਰੀ ਦੂਜੀ ਵਾਰ ਬਨਣ ਵਾਲੀ ਹੈ ਮਾਂ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Written by  Pushp Raj   |  March 14th 2024 11:43 AM  |  Updated: March 14th 2024 11:43 AM

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਮੋਹਿਨਾ ਕੁਮਾਰੀ ਦੂਜੀ ਵਾਰ ਬਨਣ ਵਾਲੀ ਹੈ ਮਾਂ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Mohena Kumari Announces her Second Pregnancy: 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਮੋਹਨਾ ਕੁਮਾਰੀ (Mohena Kumari) ਦੂਜੀ ਵਾਰ ਮਾਂ ਬਨਣ ਵਾਲੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਖਾਸ ਵੀਡੀਓ ਵੀ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਅਸਲ ਰਾਜ ਘਰਾਨੇ ਨਾਲ ਸਬੰਧਤ ਤੇ ਰੀਵਾ ਦੀ ਰਾਜਕੁਮਾਰੀ ਮੋਹਿਨਾ ਕੁਮਾਰੀ ਬੇਸ਼ਕ ਇਨ੍ਹੀਂ ਦਿਨੀਂ ਟੀਵੀ ਜਗਤ ਤੋਂ ਦੂਰ ਹੈ, ਪਰ ਉਹ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਫੈਨਜ਼ ਨਾਲ ਆਪਣੀ ਦੂਜੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਸ਼ੇਅਰ ਕੀਤੀ ਹੈ। 

Mohena Kumari Announces her Second Pregnancy

ਮੋਹਿਨਾ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ 

ਮੋਹਿਨਾ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮੋਹਿਨਾ ਨੂੰ ਡਾਂਸ ਕਰਨਾ ਪਸੰਦ ਹੈ ਅਤੇ ਗਰਭ ਅਵਸਥਾ ਦੌਰਾਨ ਵੀ ਉਹ ਡਾਂਸ ਅਤੇ ਸੰਗੀਤ ਨਾਲ ਜੁੜੀ ਹੋਈ ਹੈ। ਵੀਡੀਓ 'ਚ ਉਹ ਫਿਲਮ 'ਜਬ ਵੀ ਮੈਟ' ਦੇ ਗੀਤ 'ਆਓਗੇ ਜਬ ਤੁਮ ਸਾਜਨਾ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ। ਡਾਂਸ ਦੌਰਾਨ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮੋਹਿਨਾ ਨੇ ਕੈਪਸ਼ਨ 'ਚ ਲਿਖਿਆ- 'ਆਪਣੀ ਪਹਿਲੀ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਮੈਂ ਆਪਣੇ ਬੇਟੇ ਅਯਾਂਸ਼ ਦੇ ਇਸ ਦੁਨੀਆ 'ਚ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਮੈਂ ਇਸ ਗੀਤ ਨੂੰ ਬਹੁਤ ਸੁਣਦੀ ਸੀ। ਇਸ ਉਮੀਦ ਨਾਲ ਕਿ ਇਹ ਗੀਤ ਵਿੱਚ ਕੀਤੇ ਵਾਅਦੇ ਮੁਤਾਬਕ ਮੇਰੇ ਬੱਚੇ ਨਾਲ ਸਭ ਕੁਝ ਵਧੀਆ ਹੋਵੇਗਾ। ਮੇਰੇ ਪਹਿਲੇ ਬੱਚੇ ਦੇ ਜਨਮ ਦੇ ਤਜਰਬੇ ਤੋਂ ਬਾਅਦ, ਇਹ ਸ਼ਬਦ ਮੇਰੇ ਲਈ ਹੋਰ ਵੀ ਚੰਗੇ ਤੇ ਸਮਝਦਾਰ ਹੋਣ ਲੱਗੇ ਹਨ। ਅਯਾਂਸ਼ ਸਾਡੀ ਜ਼ਿੰਦਗੀ ਵਿੱਚ ਆਇਆ ਅਤੇ ਉਸ ਨੇ ਸਾਡੀ ਜ਼ਿੰਦਗੀ ਨੂੰ ਹੋਰ  ਖੂਬਸੂਰਤ ਬਣਾਇਆ। ਹੁਣ ਮੈਂ ਇਨ੍ਹਾਂ ਸ਼ਬਦਾਂ ਨੂੰ ਮੁੜ ਆਪਣੇ ਜੀਵਨ 'ਚ ਲਿਆਉਣਾ ਚਾਹੁੰਦੀ ਹਾਂ, ਕਿਉਂਕਿ ਮੈਂ ਮੁਰ ਆਪਣੇ ਦੂਜੇ ਬੱਚੇਦੀ ਉਡੀਕ ਕਰ ਰਹੀ ਹਾਂ। '

ਮੋਹਿਨਾ ਦੇ ਇਸ ਪੋਸਟ ਤੋਂ ਬਾਅਦ ਫੈਨਜ਼ ਤੇ ਟੀਵੀ ਜਗਤ ਦੇ ਕਈ ਸਿਤਾਰੇ ਉਸ ਨੂੰ ਵਧਾਈ ਦੇ ਰਹੇ ਹਨ।  ਦੱਸ ਦੇਈਏ ਕਿ ਮੋਹਿਨਾ ਨੇ ਸੁਯਸ਼ ਮਹਾਰਾਜ ਨਾਲ 2019 ਵਿੱਚ ਵਿਆਹ ਕੀਤਾ ਸੀ। ਉਸ ਨੇ 2022 ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ, ਜਿਸਦਾ ਨਾਮ ਉਸ ਨੇ ਅਯਾਂਸ਼ ਰੱਖਿਆ। ਮੋਹਿਨਾ ਰੀਵਾ ਦੀ ਰਾਜਕੁਮਾਰੀ ਹੈ ਅਤੇ ਉੱਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦੇ ਪੁੱਤਰ ਨਾਲ ਵਿਆਹੀ ਹੋਈ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਹਿਮਾਚਲ ਟੂਰ ਦੀ ਨਵੀਂ ਵੀਡੀਓ ਕੀਤੀ ਸ਼ੇਅਰ, ਸਥਾਨਕ ਲੋਕਾਂ ਨਾਲ ਬਰਫੀਲੀ ਵਾਦੀਆਂ ਦਾ ਮਜ਼ਾ ਲੈਂਦੇ ਆਏ ਨਜ਼ਰ

ਮੋਹਿਨਾ ਦਾ ਵਰਕ ਫਰੰਟ 

ਮੋਹਿਨਾ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਸ ਨੂੰ ਪਹਿਲੀ ਵਾਰ ਮਸ਼ਹੂਰ ਰਿਐਲਟੀ ਸ਼ੋਅ ਡਾਂਸ ਇੰਡੀਆ ਡਾਂਸ ਵਿੱਚ ਵੇਖਿਆ ਗਿਆ ਸੀ, ਜਿੱਥੇ ਉਸ ਨੇ ਆਪਣੇ ਡਾਂਸ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਸੀ। ਉਸ ਨੇ ਝਲਕ ਦਿਖਲਾ ਜਾ ਵਿੱਚ ਇੱਕ ਕੋਰੀਓਗ੍ਰਾਫਰ ਵਜੋਂ ਵੀ ਹਿੱਸਾ ਲਿਆ। ਉਹ ਸਿਧਾਰਥ ਸ਼ੁਕਲਾ ਦੀ ਕੋਰੀਓਗ੍ਰਾਫਰ ਸੀ। ਉਸ ਨੇ ਦਿਲ ਦੋਸਤੀ ਡਾਂਸ, ਯੇ ਹੈ ਆਸ਼ਿਕੀ ਵਰਗੇ ਸ਼ੋਅ ਵੀ ਕੀਤੇ। ਉਨ੍ਹਾਂ ਨੂੰ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਪ੍ਰਸਿੱਧੀ ਮਿਲੀ। ਫਿਰ ਮੋਹਿਨਾ ਨੇ ਵਿਆਹ ਤੋਂ ਬਾਅਦ ਟੀਵੀ ਇੰਡਸਟਰੀ ਛੱਡ ਦਿੱਤੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network