Kedarnath Helicopter Crash: ਬਾਲੀਵੁੱਡ ਸਿਤਾਰਿਆਂ ਨੇ ਕੇਦਾਰਨਾਥ ਹੈਲੀਕਾਪਟਰ ਦੁਰਘਟਨਾ 'ਤੇ ਪ੍ਰਗਟਾਇਆ ਦੁੱਖ
Kedarnath Helicopter Crash: ਬਾਲੀਵੁੱਡ ਸਿਤਾਰਿਆਂ ਨੇ ਕੇਦਾਰਨਾਥ ਹੈਲੀਕਾਪਟਰ ਦੁਰਘਟਨਾ 'ਤੇ ਪ੍ਰਗਟਾਇਆ ਦੁੱਖ
Kedarnath Helicopter Crash: ਕੇਦਾਰਨਾਥ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੇਦਾਰਨਾਥ ਮੰਦਰ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਨਿੱਜੀ ਹੈਲੀਕਾਪਟਰ ਖਰਾਬ ਮੌਸਮ ਕਾਰਨ ਕਰੈਸ਼ ਹੋ ਗਿਆ। ਜਿਸ ਵਿੱਚ ਇੱਕ ਪਾਇਲਟ ਅਤੇ ਛੇ ਯਾਤਰੀਆਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਆਰੀਅਨ ਕੰਪਨੀ ਦਾ ਸੀ। ਇਸ ਵਿੱਚ ਸੱਤ ਲੋਕ ਸਨ।

ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਜਿਸ ਕਾਰਨ ਹੈਲੀਕਾਪਟਰ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੇਦਾਰਨਾਥ 'ਚ ਹੋਏ ਇਸ ਹਾਦਸੇ 'ਤੇ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਇਸ 'ਚ ਬਾਲੀਵੁੱਡ ਸਿਤਾਰਿਆਂ ਦੇ ਨਾਂ ਵੀ ਸ਼ਾਮਲ ਹਨ।
ਹੋਰ ਪੜ੍ਹੋ : ਖਤਰਨਾਕ ਹਾਦਸੇ ਤੋਂ ਵਾਲ-ਵਾਲ ਬਚੇ ਗਾਇਕ ਅਲਫਾਜ਼ ਨੇ ਪਹਿਲੀ ਵਾਰ ਹਮਲੇ ਨੂੰ ਲੈ ਕੇ ਤੋੜੀ ਚੁੱਪੀ

ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਕੇਦਾਰਨਾਥ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਭਿਨੇਤਾ ਮਨੋਜ ਵਾਜਪਾਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ, 'ਅੱਜ ਕੇਦਾਰਨਾਥ 'ਚ ਮੰਦਭਾਗੇ ਹੈਲੀਕਾਪਟਰ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਪੀੜਤ ਪਰਿਵਾਰਾਂ ਦੇ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਐਕਟਰ ਰਣਦੀਪ ਹੁੱਡਾ ਨੇ ਲਿਖਿਆ, ''ਕੇਦਾਰਨਾਥ 'ਚ ਹੈਲੀਕਾਪਟਰ ਹਾਦਸੇ ਬਾਰੇ ਸੁਣ ਕੇ ਦੁੱਖ ਹੋਇਆ, ਜੋ ਸ਼ਰਧਾਲੂਆਂ ਨੂੰ ਮੰਦਰ ਲੈ ਕੇ ਜਾ ਰਿਹਾ ਸੀ। ਪੀੜਤ ਪਰਿਵਾਰਾਂ ਨਾਲ ਹਮਦਰਦੀ’।

ਅਭਿਨੇਤਾ ਵਿਵੇਕ ਓਬਰਾਏ ਨੇ ਆਪਣੇ ਟਵੀਟ 'ਚ ਲਿਖਿਆ, 'ਕੇਦਾਰਨਾਥ 'ਚ ਅੱਜ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲੀਆਂ ਵਿਛੜੀਆਂ ਰੂਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ... ਬੇਹੱਦ ਮੰਦਭਾਗਾ।' ਸੰਜੇ ਦੱਤ ਨੇ ਟਵਿੱਟਰ 'ਤੇ ਲਿਖਿਆ, 'ਅੱਜ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।' ਇਸ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਦੁੱਖ ਜਤਾਇਆ ਹੈ।
Sending my deepest condolences to the families of the people who lost their lives in the helicopter crash today. ??
— Sanjay Dutt (@duttsanjay) October 18, 2022
Praying for the departed souls and their families who lost their lives in the #HelicopterCrash in #Kedarnath today .. extremely unfortunate. #OmShanti ??
— Vivek Anand Oberoi (@vivekoberoi) October 18, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
