ਖਤਰਨਾਕ ਹਾਦਸੇ ਤੋਂ ਵਾਲ-ਵਾਲ ਬਚੇ ਗਾਇਕ ਅਲਫਾਜ਼ ਨੇ ਪਹਿਲੀ ਵਾਰ ਹਮਲੇ ਨੂੰ ਲੈ ਕੇ ਤੋੜੀ ਚੁੱਪੀ

written by Lajwinder kaur | October 11, 2022 09:51pm

Alfaaz Health Update: ਕੁਝ ਦਿਨ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਦੇ ਚੱਲਦੇ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਘਰ ਵਾਪਿਸ ਆਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਗਾਇਕ ਅਲਫਾਜ਼ ਨੇ ਆਪਣੇ ਉੱਤੇ ਹੋਏ ਹਮਲੇ ਨੂੰ ਲੈ ਕੇ ਪੋਸਟ ਪਾਈ ਹੈ।

ਹੋਰ ਪੜ੍ਹੋ : Urvashi Rautela Photos: ਹਰੇ ਲਹਿੰਗੇ 'ਚ ਅਦਾਕਾਰਾ ਨੇ ਦਿਖਾਈਆਂ ਖੂਬਸੂਰਤ ਅਦਾਵਾਂ, ਕੈਪਸ਼ਨ ਕਰਕੇ ਹੋ ਰਹੀ ਹੈ ਕਾਫੀ ਚਰਚਾ

Alfaaz Health Update image source Instagram

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲੰਬੀ ਚੌੜੀ ਪੋਸਟ ਪਾਈ ਹੈ, ਜਿਸ 'ਚ ਉਨ੍ਹਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ ਦੂਜਾ ਮੌਕਾ ਦੇਣ ਲਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸ਼ੰਸਕਾਂ ਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਲਫਾਜ਼ ਦੀ ਸਿਹਤ ਨੂੰ ਲੈ ਕੇ ਦੁਆਵਾਂ ਕੀਤੀਆਂ ਸਨ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਣਗੇ ਤੇ ਕੰਮ ਉੱਤੇ ਵਾਪਸੀ ਕਰ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਖ਼ਾਸ ਬੇਨਤੀ ਕੀਤੀ ਹੈ।

Alfaaz Singh's health condition is 'still serious', reveals Yo Yo Honey Singh Image Source: Instagram

ਯੋ-ਯੋ ਹਨੀ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਅਲਫਾਜ਼ ਦੀ ਸਿਹਤ ਨੂੰ ਲੈ ਕੇ ਜੁੜੀ ਜਾਣਕਾਰੀ ਦੇ ਰਹੇ ਸਨ। ਦੱਸ ਦਈਏ ਅਲਫਾਜ਼ ਆਪਣੇ ਗੀਤ ‘ਹਾਏ ਮੇਰਾ ਦਿਲ’ ਤੋਂ ਕਾਫੀ ਮਸ਼ਹੂਰ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਕਈ ਕਈ ਸੁਪਰ ਹਿੱਟ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ।

inside image of alfaaz image source Instagram

ਹੋਰ ਪੜ੍ਹੋ : ਰਾਣਾ ਰਣਬੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀ ਦਿੱਤੀ ਵਧਾਈ

 

 

View this post on Instagram

 

A post shared by Alfaaz (@itsaslialfaaz)

You may also like