ਰਾਣਾ ਰਣਬੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀ ਦਿੱਤੀ ਵਧਾਈ

written by Lajwinder kaur | October 09, 2022 06:38pm

Rana Ranbir celebrating 25th wedding anniversary with wife: ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਰਾਣਾ ਰਣਬੀਰ ਜੋ ਕਿ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਕਮਾਲ ਦੀ ਲਿਖਣੀ ਕਰਕੇ ਵੀ ਜਾਣੇ ਜਾਂਦੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਕੀ ਜਲਦ ਹੀ ਜੇਠਾਣੀ ਬਣਨ ਵਾਲੀ ਹੈ ਕੈਟਰੀਨਾ ਕੈਫ? ਦਿਓਰ ਸੰਨੀ ਕੌਸ਼ਲ ਡਿਨਰ ਡੇਟ 'ਤੇ ਇਸ ਮੁਟਿਆਰ ਨਾਲ ਆਇਆ ਨਜ਼ਰ

Rana Ranbir Image Source : Instagram

ਐਕਟਰ ਰਾਣਾ ਰਣਬੀਰ ਨੇ ਆਪਣੀ ਪਤਨੀ ਦੇ ਨਾਲ ਇੱਕ ਅਣਦੇਖੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਘਾਟਾ ਧੋਖਾ ਕੁਝ ਨੀ ਯਾਰ...ਸਾਡਾ ਜ਼ਿੰਦਾਬਾਦ ਪਿਆਰ। #ਪਿਆਰ #family #love #25thanniversary’। ਦੂਜੀ ਤਸਵੀਰ ‘ਚ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ।

inside image of rana ranbir Image Source : Instagram

ਜੇ ਗੱਲ ਕਰੀਏ ਰਾਣਾ ਰਣਬੀਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਨੇ ਜਿਨ੍ਹਾਂ ਨੇ ਬਤੌਰ ਐਕਟਰ ਤੇ ਲੇਖਕ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਹੁਣ ਤੱਕ ਉਹ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ । ਇਸ ਤੋਂ ਇਲਾਵਾ ਉਹ ਖੁਦ ਮੋਟੀਵੇਸ਼ਨਲ ਸਪੀਚ ਦੇ ਨਾਲ ਲੋਕਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਉਂਦੇ ਹਨ। ਬਹੁਤ ਜਲਦ ਉਹ ਨੀਰੂ ਬਾਜਵਾ ਦੇ ਨਾਲ ਫ਼ਿਲਮ ਸਨੋਅਮੈਨ ‘ਚ ਵੀ ਨਜ਼ਰ ਆਉਣਗੇ।

Image Source : Instagram

You may also like