ਟਵਿੱਟਰ 'ਤੇ ਟ੍ਰੈਂਡ ਹੋਇਆ 'Boycott Alia Bhatt', ਫ਼ਿਲਮ ਮੇਕਰਸ 'ਤੇ ਲੱਗੇ ਮਰਦਾਂ ਖਿਲਾਫ ਘਰੇਲੂ ਹਿੰਸਾ ਲਈ ਵਧਾਵਾ ਦੇਣ ਦੇ ਦੋਸ਼

written by Pushp Raj | August 04, 2022

'Boycott Alia Bhatt' trended on Twitter: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਡਾਰਲਿੰਗਸ' ਦੀ ਪ੍ਰਮੋਸ਼ਨ ਵਿੱਚ ਰੁਝੀ ਹੋਈ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਇਸ ਦੇ ਚੱਲਦੇ ਟਵਿੱਟਰ 'ਤੇ 'Boycott Alia Bhatt' ਟ੍ਰੈਂਡ ਹੋ ਰਿਹਾ ਹੈ।

Now, 'Boycott Alia Bhatt' trends on Twitter; 'Darlings' producer accused of promoting domestic violence against men Image Source: YouTube

ਦੱਸ ਦਈਏ ਕਿ ਆਲਿਆ ਭੱਟ ਦੀ ਫ਼ਿਲਮ ਡਾਰਲਿੰਗਸ ਓਟੀਟੀ ਪਲੇਟਫਾਰਮ ਨੈਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਮਹਿਜ਼ ਇੱਕ ਦਿਨ ਪਹਿਲਾਂ ਇਹ ਫ਼ਿਲਮ ਵਿਵਾਦਾਂ ਵਿੱਚ ਆ ਗਈ ਹੈ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਬਾਈਕਾਟ ਲਾਲ ਸਿੰਘ ਚੱਢਾ ਅਤੇ ਬਾਈਕਾਟ ਰਕਸ਼ਾਬੰਧਨ ਟ੍ਰੈਂਡ ਕਰ ਰਹੇ ਸਨ। ਹੁਣ ਇਸ ਲਿਸਟ ਦੇ ਵਿੱਚ ਆਲੀਆ ਭੱਟ ਵੀ ਸ਼ਾਮਿਲ ਹੋ ਗਈ ਹੈ। ਕਿਉਂਕ ਹੁਣ ਬਾਈਕਾਟ ਆਲੀਆ ਭੱਟ ਟੱਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ।

Image Source: Instagram

ਆਲਿਆ ਨੂੰ ਬਾਈਕਾਟ ਕਰਨ ਦੀ ਮੰਗ ਦਾ ਕਾਰਨ ਬਾਕੀਆਂ ਨਾਲੋਂ ਕਾਫੀ ਵੱਖਰਾ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਕੁੱਟਮਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ।

Darlings Trailer Review: Alia Bhatt, Shefali Shah promise dark comedy as mother-daughter duo will take on Vijay Varma Image Source: YouTube

ਹੋਰ ਪੜ੍ਹੋ: ਫਿਲਮ ਬ੍ਰਹਮਾਸਤਰ ਦੇ ਗੀਤ 'ਦੇਵਾ-ਦੇਵਾ' ਦਾ ਟੀਜ਼ਰ ਹੋਇਆ ਰਿਲੀਜ਼, ਅੱਗ ਨਾਲ ਖੇਡਦੇ ਨਜ਼ਰ ਆਏ ਰਣਬੀਰ ਕਪੂਰ, ਵੇਖੋ ਵੀਡੀਓ

ਡਾਰਲਿੰਗਸ ਫ਼ਿਲਮ ਦੇ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਆਲਿਆ ਆਪਣੇ ਪਤੀ ਵਿਜੇ ਵਰਮਾ ਨੂੰ ਅਗਵਾ ਕਰਕੇ ਬਦਲਾ ਲੈਂਦੀ ਹੈ। ਵਿਜੇ ਨੇ ਆਪਣੀ ਪਤਨੀ ਨਾਲ ਜੋ ਕੀਤਾ ਸੀ ਬਿਲਕੁਲ ਉਂਝ ਹੀ ਉਸ ਦੀ ਪਤਨੀ ਵੀ ਉਸ ਤੋਂ ਬਦਲਾ ਲੈਂਦੀ ਹੈ। ਲੋਕ ਆਲਿਆ ਭੱਟ ਨੂੰ ਬਾਈਕਾਟ ਕਰਨ ਦੀ ਮੰਗ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫ਼ਿਲਮਮੇਕਰਸ ਅਤੇ ਅਦਾਕਾਰਾ ਅਜਿਹੀਆਂ ਫ਼ਿਲਮਾਂ ਰਾਹੀਂ ਮਰਦਾਂ ਦੇ ਖਿਲਾਫ ਘਰੇਲੂ ਹਿੰਸਾ ਦਾ ਸਮਰਥਨ ਕਰ ਰਹੇ ਹਨ ਅਤੇ ਇਸ ਨੂੰ ਵਧਾਵਾ ਦੇ ਰਹੇ ਹਨ।

You may also like