Busan International Film Festival: ਕਪਿਲ ਸ਼ਰਮਾ ਨੇ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Busan International Film Festival: ਕਪਿਲ ਸ਼ਰਮਾ ਨੇ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Kapil Sharma News: ਕਾਮੇਡੀਅਨ ਕਪਿਲ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ‘Zwigato’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫ਼ਿਲਮ ਦਾ ਪ੍ਰੀਮੀਅਰ 27ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ। ਕਪਿਲ ਸ਼ਰਮਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 27ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਕਪਿਲ ਦੇ ਨਾਲ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਵੀ ਨਜ਼ਰ ਆਈ।
ਹੋਰ ਪੜ੍ਹੋ : ਕੀ ਜਲਦ ਹੀ ਜੇਠਾਣੀ ਬਣਨ ਵਾਲੀ ਹੈ ਕੈਟਰੀਨਾ ਕੈਫ? ਦਿਓਰ ਸੰਨੀ ਕੌਸ਼ਲ ਡਿਨਰ ਡੇਟ 'ਤੇ ਇਸ ਮੁਟਿਆਰ ਨਾਲ ਆਇਆ ਨਜ਼ਰ
image source Instagram
ਕਪਿਲ ਨੇ 27ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੌਰਾਨ ਗਿੰਨੀ, ਸ਼ਹਾਨਾ ਅਤੇ ਨੰਦਿਤਾ ਨਾਲ ਸੈਲਫੀ ਸਾਂਝੀ ਕੀਤੀ। ਸੈਲਫੀ 'ਚ ਕਪਿਲ ਕਾਲੇ ਸੂਟ 'ਚ ਨਜ਼ਰ ਆ ਰਹੇ ਹਨ ਅਤੇ ਪਤਨੀ ਗਿੰਨੀ ਵੀ ਕਾਲੇ ਰੰਗ ਦੇ ਏਥਨਿਕ ਪਹਿਰਾਵੇ 'ਚ ਨਜ਼ਰ ਆਈ। ਕਪਿਲ ਨੇ ਆਪਣੀ ਪਤਨੀ ਗਿੰਨੀ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ ‘ਚ ਦੋਵਾਂ ਖੂਬ ਮਸਤੀ ਵਾਲੇ ਮੂਡ ‘ਚ ਨਜ਼ਰ ਆ ਰਹੇ ਹਨ।
image source Instagram
ਤੁਹਾਨੂੰ ਦੱਸ ਦੇਈਏ ਕਿ ਨੰਦਿਤਾ ਦਾਸ ਨੇ ਜ਼ਵਿਗਾਟੋ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 'ਚ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਇਕ ਫੈਕਟਰੀ ਦੇ ਐਕਸ-ਫਲੋਰ ਮੈਨੇਜਰ ਦੀ ਕਹਾਣੀ ਹੈ ਜੋ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ। ਆਪਣੀ ਨੌਕਰੀ ਗੁਆਉਣ ਤੋਂ ਬਾਅਦ ਉਹ ਡਿਲੀਵਰੀ ਬੁਆਏ ਬਣ ਜਾਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਸੰਘਰਸ਼ ਕਰ ਰਿਹਾ ਹੈ।
Image Source: YouTube
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
