ਅਦਾਕਾਰ ਧਰਮਿੰਦਰ ਨੇ ਸਾਂਝਾ ਕੀਤਾ ਵੀਡੀਓ, ਕਿਹਾ ‘ਮੈਂ ਜਵਾਨ ਹੂੰ ਅਭੀ’, ਧੀ ਈਸ਼ਾ ਦਿਓਲ ਅਤੇ ਪੁੱਤਰ ਬੌਬੀ ਦਿਓਲ ਨੇ ਪਿਤਾ ਲਈ ਜਤਾਇਆ ਪਿਆਰ

ਅਦਾਕਾਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸ਼ਾਇਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮੈਂ ਜਵਾਨ ਹੂੰ ਅਭੀ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Written by  Shaminder   |  September 26th 2023 03:39 PM  |  Updated: September 26th 2023 03:39 PM

ਅਦਾਕਾਰ ਧਰਮਿੰਦਰ ਨੇ ਸਾਂਝਾ ਕੀਤਾ ਵੀਡੀਓ, ਕਿਹਾ ‘ਮੈਂ ਜਵਾਨ ਹੂੰ ਅਭੀ’, ਧੀ ਈਸ਼ਾ ਦਿਓਲ ਅਤੇ ਪੁੱਤਰ ਬੌਬੀ ਦਿਓਲ ਨੇ ਪਿਤਾ ਲਈ ਜਤਾਇਆ ਪਿਆਰ

ਅਦਾਕਾਰ ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਂਦੇ ਹਨ । ਜਿੱਥੇ ਉਹ ਆਪਣੇ ਸ਼ਾਇਰੀ ਦੇ ਸ਼ੌਂਕ ਨੂੰ ਵੀ ਪੂਰਾ ਕਰਦੇ ਹਨ । ਇਸ ਦੇ ਨਾਲ ਹੀ ਆਪਣੇ ਫਾਰਮ ਹਾਊਸ ਦੇ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸ਼ਾਇਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ :  ਨਿੰਜਾ ਅਤੇ ਮੈਂਡੀ ਤੱਖੜ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਗੀਤ ‘ਤੇਰੀ ਹੋਈ ਨਾ ਹੁੰਦੀ’ ਰਿਲੀਜ਼, ਫੈਨਸ ਨੂੰ ਪਸੰਦ ਆ ਰਿਹਾ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮੈਂ ਜਵਾਨ ਹੂੰ ਅਭੀ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਧੀ ਈਸ਼ਾ ਅਤੇ ਪੁੱਤਰ ਬੌਬੀ ਦਿਓਲ ਨੇ ਜਤਾਇਆ ਪਿਆਰ 

ਧਰਮਿੰਦਰ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਤੇ ਜਿੱਥੇ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ । ਉੱਥੇ ਹੀ ਅਦਾਕਾਰ ਦੇ ਪੁੱਤਰ ਬੌਬੀ ਦਿਓਲ ਨੇ ਪਿਤਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ  । ਇਸ ਤੋਂ ਇਲਾਵਾ ਧੀ ਈਸ਼ਾ ਦਿਓਲ ਨੇ ਵੀ ਇਸ ‘ਤੇ ਕਮੈਂਟ ਕੀਤਾ ਹੈ ਅਤੇ ਲਿਖਿਆ ‘ਲਵ ਯੂ ਪਾਪਾ’ । 

ਧਰਮਿੰਦਰ ਦਾ ਵਰਕ ਫ੍ਰੰਟ 

ਹਾਲ ਹੀ ‘ਚ ਧਰਮਿੰਦਰ ਦੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ‘ਚ ਉਹ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸ਼ਬਾਨਾ ਆਜ਼ਮੀ ਵੀ ਧਰਮਿੰਦਰ ਦੇ ਨਾਲ ਅਦਾਕਾਰੀ ਕਰਦੇ ਦਿਖਾਈ ਦਿੱਤੇ ਸਨ । ਫ਼ਿਲਮ ‘ਚ ਉਨ੍ਹਾਂ ਦੇ ਲਿੱਪਲੌਕ ਸੀਨ ਦੇ ਕਾਰਨ ਕਾਫੀ ਚਰਚਾ ਹੋੋਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network