ਨਿੰਜਾ ਅਤੇ ਮੈਂਡੀ ਤੱਖੜ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਗੀਤ ‘ਤੇਰੀ ਹੋਈ ਨਾ ਹੁੰਦੀ’ ਰਿਲੀਜ਼, ਫੈਨਸ ਨੂੰ ਪਸੰਦ ਆ ਰਿਹਾ
ਗਾਇਕ ਨਿੰਜਾ ਅਤੇ ਮੈਂਡੀ ਤੱਖੜ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਗੀਤ ‘ਤੇਰੀ ਹੋਈ ਨਾ ਹੁੰਦੀ’ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਸੈਡ ਸੌਂਗ ਜੌਨਰ ਦਾ ਹੈ ਅਤੇ ਇਸ ਗੀਤ ‘ਚ ਦੋ ਦਿਲਾਂ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
ਨਿੰਜਾ ਅਤੇ ਮੈਂਡੀ ਤੱਖੜ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਗੀਤ ‘ਤੇਰੀ ਹੋਈ ਨਾ ਹੁੰਦੀ’ ਰਿਲੀਜ਼, ਫੈਨਸ ਨੂੰ ਪਸੰਦ ਆ ਰਿਹਾ
ਗਾਇਕ ਨਿੰਜਾ (Ninja) ਅਤੇ ਮੈਂਡੀ ਤੱਖੜ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਗੀਤ ‘ਤੇਰੀ ਹੋਈ ਨਾ ਹੁੰਦੀ’ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਸੈਡ ਸੌਂਗ ਜੌਨਰ ਦਾ ਹੈ ਅਤੇ ਇਸ ਗੀਤ ‘ਚ ਦੋ ਦਿਲਾਂ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਦੇ ਬੋਲ ਅਕਾਸ਼ਦੀਪ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਨੇ। ਸਾਗਾ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।
ਇਸ ਗੀਤ ‘ਚ ਇੱਕ ਮੁੰਡੇ ਅਤੇ ਕੁੜੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ, ਜੋ ਕਿਸੇ ਨਾ ਕਿਸੇ ਕਾਰਨ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ।
ਮਿੰਟੂ ਗੁਰੂਸਰੀਆ ਨੇ ਲਿਖੀ ਫ਼ਿਲਮ ਦੀ ਕਹਾਣੀ
ਇਸ ਫ਼ਿਲਮ ਦੀ ਕਹਾਣੀ ਮਿੰਟੂ ਗੁਰੂਸਰੀਆ ਨੇ ਲਿਖੀ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਪ੍ਰੇਮ ਸਿੰਘ ਸਿੱਧੂ ਨੇ । ਇਸ ਫ਼ਿਲਮ ‘ਚ ਨਿੰਜਾ ਅਤੇ ਮੈਂਡੀ ਤੱਖੜ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਜਦੋਂਕਿ ਫ਼ਿਲਮ ‘ਚ ਸੁਖਦੀਪ ਸਿੰਘ, ਯਾਦ ਗਰੇਵਾਲ, ਰਾਜੀਵ ਠਾਕੁਰ, ਅਨੀਤਾ ਮੀਤ, ਵੱਡਾ ਗਰੇਵਾਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਸ ਤੋਂ ਇਲਾਵਾ ਸਰਦਾਰ ਸੋਹੀ, ਜਗਦੀਪ ਰੰਧਾਵਾ ਵੀ ਅਦਾਕਾਰੀ ਦੇ ਨਾਲ ਦਿਲ ਜਿੱਤਣਗੇ ।

ਨਿੰਜਾ ਦਾ ਵਰਕ ਫ੍ਰੰਟ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿੰਜਾ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਦੂਰਬੀਨ, ਅੜਬ ਮੁਟਿਆਰਾਂ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :