ਦੇਵ ਅਨੰਦ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗੁਰਦਾਸਪੁਰ ‘ਚ ਜਨਮੇ ਅਦਾਕਾਰ ਦੇ ਕਾਰਨ ਸਾਰੀ ਉਮਰ ਕੁਆਰੀ ਰਹੀ ਸੀ ਇਹ ਅਦਾਕਾਰਾ

ਦੇਵ ਅਨੰਦ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਉਨ੍ਹਾਂ ਦਾ ਜਨਮ ਗੁਰਦਾਸਪੁਰ ‘ਚ 26 ਸਤੰਬਰ 1923 ਨੂੰ ਹੋਇਆ ਸੀ । ਅੱਜ ਮਰਹੂਮ ਅਦਾਕਾਰ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ ।

Reported by: PTC Punjabi Desk | Edited by: Shaminder  |  September 26th 2023 01:09 PM |  Updated: September 26th 2023 01:09 PM

ਦੇਵ ਅਨੰਦ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗੁਰਦਾਸਪੁਰ ‘ਚ ਜਨਮੇ ਅਦਾਕਾਰ ਦੇ ਕਾਰਨ ਸਾਰੀ ਉਮਰ ਕੁਆਰੀ ਰਹੀ ਸੀ ਇਹ ਅਦਾਕਾਰਾ

ਦੇਵ ਅਨੰਦ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।  ਉਨ੍ਹਾਂ ਦਾ ਜਨਮ ਗੁਰਦਾਸਪੁਰ ‘ਚ 26 ਸਤੰਬਰ 1923 ਨੂੰ ਹੋਇਆ ਸੀ । ਅੱਜ ਮਰਹੂਮ ਅਦਾਕਾਰ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ । ਦੇਵ ਅਨੰਦ ‘ਤੇ ਆਮ ਕੁੜੀਆਂ ਹੀ ਨਹੀਂ, ਬਲਕਿ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਵੀ ਜਾਨ ਛਿੜਕਦੀਆਂ ਸਨ ।ਉਨ੍ਹਾਂ ਵਿੱਚੋਂ ਹੀ ਇੱਕ ਸੀ ਅਦਾਕਾਰਾ ਸੁਰੈਈਆ । ਜਿਸ ਦੇ ਨਾਲ ਦੇਵ ਅਨੰਦ ਨੂੰ ਵੀ ਪਿਆਰ ਹੋ ਗਿਆ ਸੀ ।

ਹੋਰ ਪੜ੍ਹੋ :  ਬਾਬਾ ਗੁਲਾਬ ਸਿੰਘ ਦੀ ਆਵਾਜ਼ ‘ਚ ਸਮਾਜ ਦੀ ਸਚਾਈ ਨੂੰ ਬਿਆਨ ਕਰਦਾ ਗੀਤ ‘ਕੌੜਾ ਸੱਚ’ ਰਿਲੀਜ਼

ਫ਼ਿਲਮ ਦੇ ਸ਼ੂਟ ‘ਤੇ ਹੋਈ ਸੀ ਸੁਰੈਈਆ ਨਾਲ ਮੁਲਾਕਾਤ 

ਦੇਵ ਅਨੰਦ ਦੀ ਸੁਰੈਈਆ ਦੇ ਨਾਲ ਮੁਲਾਕਾਤ ਇੱਕ ਫ਼ਿਲਮ ਦੇ ਸੈੱਟ ‘ਤੇ ਹੋਈ ਸੀ । ਸ਼ੂਟ ਦੇ ਦੌਰਾਨ ਦੋਵੇਂ ਇੱਕ ਕਿਸ਼ਤੀ ‘ਚ ਸਵਾਰ ਸਨ । ਪਰ ਇਹ ਕਿਸ਼ਤੀ ਡੁੱਬ ਗਈ ਤੇ ਦੇਵ ਅਨੰਦ ਨੇ ਇੱਕ ਹੀਰੋ ਵਾਂਗ ਸੁਰੈਈਆ ਨੂੰ ਡੁੱਬਣ ਤੋਂ ਬਚਾ ਲਿਆ ਸੀ ।ਜਿਸ ਤੋਂ ਬਾਅਦ ਦੇਵ ਅਨੰਦ ਨੇ ਸੁਰੈਈਆ ਨੂੰ ਪ੍ਰਪੋਜ਼ ਵੀ ਕਰ ਦਿੱਤਾ ਸੀ ।

ਪਰ ਸੁਰੈਈਆ ਦੀ ਨਾਨੀ ਇਸ ਵਿਆਹ ਦੇ ਖਿਲਾਫ ਸੀ ਅਤੇ ਜਿਸ ਤੋਂ ਬਾਅਦ ਦੋਵਾਂ ਦੀਆਂ ਰਾਹਾਂ ਹਮੇਸ਼ਾ ਦੇ ਲਈ ਵੱਖ ਹੋ ਗਈਆਂ ਸਨ । ਜਿਸ ਤੋਂ ਬਾਅਦ ਸੁਰੈਈਆ ਨੇ ਕਦੇ ਵੀ ਕਿਸੇ ਦੇ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ ।ਦੇਵ ਅਨੰਦ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਅਹਿਮ ਯੋਗਦਾਨ ਦਿੱਤਾ ਹੈ ।ਉਨ੍ਹਾਂ ਨੇ ਚਾਰ ਫ਼ਿਲਮ ਫੇਅਰ ਅਵਾਰਡ ਜਿੱਤੇ ਹਨ । 

- PTC PUNJABI


Popular Posts