ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਨਹੀਂ ਘਟ ਰਹੀਆਂ ਮੁਸ਼ਕਿਲਾਂ, ਈਡੀ ਨੇ 97 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਕੀਤੀ ਜ਼ਬਤ

ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਇੱਕ ਵਾਰ ਮੁੜ ਤੋਂ ਮੁਸ਼ਕਿਲ ‘ਚ ਫਸ ਗਿਆ ਹੈ। ਈਡੀ ਨੇ ਉਸ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਸ ਦੀ ਸਤਾਨਵੇਂ ਕਰੋੜ ਦੇ ਕਰੀਬ ਦੀ ਜਾਇਦਾਦ ਜ਼ਬਤ ਕਰ ਲਈ ਹੈ।

Written by  Shaminder   |  April 18th 2024 01:45 PM  |  Updated: April 18th 2024 01:45 PM

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਨਹੀਂ ਘਟ ਰਹੀਆਂ ਮੁਸ਼ਕਿਲਾਂ, ਈਡੀ ਨੇ 97 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਕੀਤੀ ਜ਼ਬਤ

ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦਾ ਪਤੀ ਰਾਜ ਕੁੰਦਰਾ (Raj Kundra)  ਇੱਕ ਵਾਰ ਮੁੜ ਤੋਂ ਮੁਸ਼ਕਿਲ ‘ਚ ਫਸ ਗਿਆ ਹੈ। ਈਡੀ ਨੇ ਉਸ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਸ ਦੀ ਸਤਾਨਵੇਂ ਕਰੋੜ ਦੇ ਕਰੀਬ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਨੇ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਅਡਲਟ ਫ਼ਿਲਮਾਂ ਦੇ ਨਿਰਮਾਣ ਤੇ ਉਸ ਦੇ ਪ੍ਰਸਾਰਣ ਮਾਮਲੇ ‘ਚ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ‘ਚ ਇਹ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਕੁੰਦਰਾ ਦੀਆਂ ਜਿਨ੍ਹਾਂ ਜਾਇਦਾਦਾਂ ਨੂੰ ਅਟੈਚ ਕੀਤਾ ਹੈ । ਉਸ ‘ਚ ਉਨ੍ਹਾਂ ਦਾ ਜੁਹੂ ਸਥਿਤ ਬੰਗਲਾ ਵੀ ਸ਼ਾਮਿਲ ਹੈ।ਕਾਰੋਬਾਰੀ ਦੀ ਰਾਜਸਥਾਨ ਰਾਇਲਜ਼ ‘ਚ ਵੀ ਹਿੱਸੇਦਾਰੀ ਸੀ। 

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਕੀਤੀ ਕੰਜਕਾਂ ਦੀ ਪੂਜਾ, ਫੈਨਸ ਨੇ ਗਾਇਕਾ ਦੀ ਕੀਤੀ ਤਾਰੀਫ

ਇਸ ਤੋਂ ਪਹਿਲਾਂ ਜੇਲ੍ਹ ਗਏ ਸਨ ਰਾਜ ਕੁੰਦਰਾ 

 ਇਸ ਤੋਂ ਪਹਿਲਾਂ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਨਾਉਣ ਤੇ ਉਸ ਦੇ ਪ੍ਰਸਾਰਣ ਮਾਮਲੇ ‘ਚ ਜੇਲ੍ਹ ਵੀ ਜਾ ਚੁੱਕੇ ਹਨ। ਕਈ ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਹੋਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੇਲ੍ਹ ਜਾਣ ਦੇ ਸਫ਼ਰ ‘ਤੇ ਇੱਕ ਫ਼ਿਲਮ ਵੀ ਬਣਾਈ ਸੀ।

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਦੋ ਬੱਚੇ ਹਨ ਵਿਆਨ ਕੁੰਦਰਾ ਅਤੇ ਸਮੀਸ਼ਾ ਕੁੰਦਰਾ । ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਮੁਲਾਕਾਤ ਇੱਕ ਟੀਵੀ ਐਡ ਦੇ ਸ਼ੂਟ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫੈਸਲਾ ਲਿਆ ਸੀ । ਸ਼ਿਲਪਾ ਸ਼ੈੱਟੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ, ਜਦੋਂਕਿ ਰਾਜ ਕੁੰਦਰਾ ਪ੍ਰਸਿੱਧ ਕਾਰੋਬਾਰੀ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network