ਦੁਬਈ ‘ਚ ਹੜ੍ਹ ਦਾ ਕਹਿਰ, ਹੜ੍ਹ ਕਾਰਨ ਦੁਬਈ ‘ਚ ਫਸੇ ਰਾਹੁਲ ਵੈਦ
ਦੁਬਈ ਦੇ ਏਅਰਪੋਰਟ, ਹੋਟਲ ਅਤੇ ਹੋਰ ਸਰਵਜਨਕ ਸਥਾਨਾਂ ‘ਤੇ ਪਾਣੀ ਭਰ ਚੁੱਕਿਆ ਹੈ। ਜਿਸ ਕਾਰਨ ਲੋਕਾਂ ਨੂੰ ਆਵਾਜਾਈ ਅਤੇ ਰੋਜ਼ਮਰਾ ਦੇ ਕੰਮਾਂ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੀ ਦੁਬਈ ‘ਚ ਫਸ ਚੁੱਕੇ ਹਨ ।
ਦੁਬਈ ‘ਚ ਹੜ੍ਹ ਦਾ ਕਹਿਰ, ਹੜ੍ਹ ਕਾਰਨ ਦੁਬਈ ‘ਚ ਫਸੇ ਰਾਹੁਲ ਵੈਦ
ਦੁਬਈ ‘ਚ ਇਨ੍ਹੀਂ ਦਿਨੀਂ ਮੂਸਲਾਧਾਰ ਮੀਂਹ (Dubai Rain) ਦੇ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ । ਦੁਬਈ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਦੁਬਈ ਦੇ ਏਅਰਪੋਰਟ, ਹੋਟਲ ਅਤੇ ਹੋਰ ਸਰਵਜਨਕ ਸਥਾਨਾਂ ‘ਤੇ ਪਾਣੀ ਭਰ ਚੁੱਕਿਆ ਹੈ। ਜਿਸ ਕਾਰਨ ਲੋਕਾਂ ਨੂੰ ਆਵਾਜਾਈ ਅਤੇ ਰੋਜ਼ਮਰਾ ਦੇ ਕੰਮਾਂ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੀ ਦੁਬਈ ‘ਚ ਫਸ ਚੁੱਕੇ ਹਨ ।

ਹੋਰ ਪੜ੍ਹੋ : ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵਿਦੇਸ਼ ਦੀ ਕਰ ਰਹੇ ਸੈਰ, ਤਸਵੀਰਾਂ ਕੀਤੀਆਂ ਸਾਂਝੀਆਂ
ਗਾਇਕ ਰਾਹੁਲ ਵੈਦ ਦਾ ਵੀਡੀਓ ਵਾਇਰਲ
ਰਾਹੁਲ ਵੈਦ (Rahul Vaidya) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਹੁਲ ਵੈਦ ਆਪਣੇ ਸ਼ੂਜ਼ ਉਤਾਰ ਕੇ ਪਾਣੀ ਚੋਂ ਲੰਘ ਰਹੇ ਹਨ ਅਤੇ ਗੋਡੇ ਗੋਡੇ ਪਾਣੀ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਦੁਬਈ ਦੇ ਹੋਰ ਇਲਾਕਿਆਂ ਚੋਂ ਵੀ ਅਜਿਹੇ ਹੀ ਦ੍ਰਿਸ਼ ਸਾਹਮਣੇ ਆ ਰਹੇ ਹਨ।

ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਦੇ ਕਈ ਹਿੱਸਿਆਂ ‘ਚ ਸੋਮਵਾਰ ਦੇਰ ਰਾਤ ਤੋਂ ਸਵੇਰ ਤੱਕ ਭਾਰੀ ਬਰਸਾਤ ਹੁੰਦੀ ਰਹੀ ਹੈਪ ਜਿਸ ਤੋਂ ਬਾਅਦ ਉੱਥੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਦੱਸ ਦਈਏ ਕਿ ਰਾਹੁਲ ਵੈਦ ਆਪਣੇ ਪਰਿਵਾਰ ਦੇ ਨਾਲ ਉੱਥੇ ਸਮਾਂ ਬਿਤਾਉਣ ਦੇ ਲਈ ਗਏ ਹਨ। ਪਰ ਉੱਥੇ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋ ਗਏ ਹਨ । ਸੋਸ਼ਲ ਮੀਡੀਆ ‘ਤੇ ਦੁਬਈ ਦੇ ਅਜਿਹੇ ਕਈ ਵੀਡੀਓ ਸਾਹਮਣੇ ਆ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
