ਕੀ ਉਰਫੀ ਜਾਵੇਦ ਨੇ ਕਰਵਾ ਲਈ ਹੈ ਮੰਗਣੀ! ਤਸਵੀਰਾਂ ਹੋ ਰਹੀਆਂ ਵਾਇਰਲ

ਉਰਫੀ ਜਾਵੇਦ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਕੁਝ ਰਸਮਾਂ ਨਿਭਾਉਂਦੀ ਹੋਈ ਦਿਖਾਈ ਦੇ ਰਹੀ ਹੈ ।

Written by  Shaminder   |  October 03rd 2023 05:12 PM  |  Updated: October 03rd 2023 05:12 PM

ਕੀ ਉਰਫੀ ਜਾਵੇਦ ਨੇ ਕਰਵਾ ਲਈ ਹੈ ਮੰਗਣੀ! ਤਸਵੀਰਾਂ ਹੋ ਰਹੀਆਂ ਵਾਇਰਲ

ਉਰਫੀ ਜਾਵੇਦ (Uorfi Javed)ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਕੁਝ ਰਸਮਾਂ ਨਿਭਾਉਂਦੀ ਹੋਈ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਫੈਨਸ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾਉਣ ਲਈ ਰਾਜ ਕੁੰਦਰਾ ਨੇ ਪਹਿਲੀ ਪਤਨੀ ਤੋਂ ਲਈ ਸੀ ਤਲਾਕ, ਪਤਨੀ ਨੂੰ ਛੱਡਣ ਦੀ ਸੀ ਇਹ ਵਜ੍ਹਾ

ਕੋਈ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਰਿਹਾ ਹੈ ਕਿ ਇਹ ਤਸਵੀਰਾਂ ਕਿਸੇ ਸ਼ੂਟ ਦੀਆਂ ਹੋ ਸਕਦੀਆਂ ਨੇ ਅਤੇ ਕੋਈ ਕਹਿ ਰਿਹਾ ਹੈ ਕਿ ਇਸ ਦਾ ਤਾਂ ਪਹਿਲਾਂ ਹੀ ਵਿਆਹ ਨਹੀਂ ਹੋਇਆ ? । ਇਸ ਤੋਂ ਇਲਾਵਾ ਫੈਨਸ ਦੇ ਵੱਲੋਂ ਹੋਰ ਕਈ ਸਵਾਲ ਵੀ ਪੁੱਛੇ ਜਾ ਰਹੇ ਹਨ। 

ਆਪਣੀਆਂ ਡਰੈੱਸਾਂ ਕਰਕੇ ਚਰਚਾ ‘ਚ ਰਹਿੰਦੀ ਅਦਾਕਾਰਾ 

ਉਰਫੀ ਜਾਵੇਦ ਆਪਣੀਆਂ ਅਜੀਬੋ ਗਰੀਬ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਕਦੇ ਜੰਜੀਰਾਂ ਦੇ ਨਾਲ ਖੁਦ ਨੂੰ ਢੱਕਦੀ ਨਜ਼ਰ ਆਉਂਦੀ ਹੈ ਅਤੇ ਕਦੇ ਫਲਾਂ ਦੇ ਨਾਲ ਆਪਣੇ ਸਰੀਰ ਨੂੰ ਕਵਰ ਕਰਦੀ ਹੈ । ਇਸ ਵਾਰ ਉਹ ਆਪਣੀ ਕਿਸੇ ਡਰੈੱਸ ਨੂੰ ਲੈ ਕੇ ਨਹੀਂ ਬਲਕਿ ਕੁਝ ਤਸਵੀਰਾਂ ਕਰਕੇ ਚਰਚਾ ‘ਚ ਆਈ ਹੈ । ਹਰ ਕਿਸੇ ਦੇ ਜ਼ਹਿਨ ‘ਚ ਇਹੀ ਸਵਾਲ ਆ ਰਿਹਾ ਹੈ ਕਿ ਆਖਿਰ ਉਰਫੀ ਦੇ ਨਾਲ ਨਜ਼ਰ ਆਉਣ ਵਾਲਾ ਇਹ ਸ਼ਖਸ ਹੈ ਕੌਣ ।

  

   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network