ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾਉਣ ਲਈ ਰਾਜ ਕੁੰਦਰਾ ਨੇ ਪਹਿਲੀ ਪਤਨੀ ਤੋਂ ਲਈ ਸੀ ਤਲਾਕ, ਪਤਨੀ ਨੂੰ ਛੱਡਣ ਦੀ ਸੀ ਇਹ ਵਜ੍ਹਾ

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਜਦੋਂ ਤੋਂ ਜੇਲ੍ਹ ਵਿੱਚੋਂ ਬਾਹਰ ਆਏ ਨੇ ਉਦੋਂ ਤੋਂ ਉਹਨਾਂ ਨੇ ਆਪਣਾ ਚਿਹਰਾ ਢੱਕਿਆ ਹੋਇਆ ਹੈ । ਇਸ ਦੀ ਵਜ੍ਹਾਂ ਕਰਕੇ ਉਹ ਹਮੇਸ਼ਾ ਸੁਰਖੀਆਂ ਵਿੱਚ ਰਹੇ ਹਨ । ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਸ਼ਿਲਪਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਉਸ ਨੇ ਆਪਣੀ ਦੋਸਤ ਕਵਿਤਾ ਨਾਲ ਵਿਆਹ ਕਰਵਾਇਆ ਸੀ ।

Written by  Shaminder   |  October 03rd 2023 03:52 PM  |  Updated: October 03rd 2023 03:52 PM

ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾਉਣ ਲਈ ਰਾਜ ਕੁੰਦਰਾ ਨੇ ਪਹਿਲੀ ਪਤਨੀ ਤੋਂ ਲਈ ਸੀ ਤਲਾਕ, ਪਤਨੀ ਨੂੰ ਛੱਡਣ ਦੀ ਸੀ ਇਹ ਵਜ੍ਹਾ

ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty)ਦੇ ਪਤੀ ਅਤੇ ਕਾਰੋਬਾਰੀ ਜਦੋਂ ਤੋਂ ਜੇਲ੍ਹ ਵਿੱਚੋਂ ਬਾਹਰ ਆਏ ਨੇ ਉਦੋਂ ਤੋਂ ਉਹਨਾਂ ਨੇ ਆਪਣਾ ਚਿਹਰਾ ਢੱਕਿਆ ਹੋਇਆ ਹੈ । ਇਸ ਦੀ ਵਜ੍ਹਾਂ ਕਰਕੇ ਉਹ ਹਮੇਸ਼ਾ ਸੁਰਖੀਆਂ ਵਿੱਚ ਰਹੇ ਹਨ । ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਸ਼ਿਲਪਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਉਸ ਨੇ ਆਪਣੀ ਦੋਸਤ ਕਵਿਤਾ ਨਾਲ ਵਿਆਹ ਕਰਵਾਇਆ ਸੀ ।  ਦੋਵਾਂ ਦੀ ਇਕ ਬੇਟੀ ਵੀ ਹੈ, ਜਿਸ ਦੀ ਦੇਖਭਾਲ ਕਵਿਤਾ ਕਰਦੀ ਹੈ ।

ਹੋਰ ਪੜ੍ਹੋ :  ਭਾਰਤ ‘ਚ ਸ਼ੁਭ ਨੇ ਵਿਰੋਧ ਦਰਮਿਆਨ ਹਾਸਲ ਕੀਤੀ ਉਪਲਬਧੀ, ਬਣਾਇਆ ਰਿਕਾਰਡ

ਹੁਣ ਦੋਵੇਂ ਇੱਕ ਦੂਜੇ ਦਾ ਚਿਹਰਾ ਵੀ ਦੇਖਣਾ ਪਸੰਦ ਨਹੀਂ ਕਰਦੇ । ਇਹਨਾਂ ਦੋਹਾਂ ਵਿੱਚ ਅਜਿਹਾ ਕੀ ਹੋਇਆ ਕਿ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ । ਇਹ ਸਵਾਲ ਹਰ ਇੱਕ ਦੇ ਮਨ ਵਿੱਚ ਆਉਂਦਾ ਹੈ । ਇਸ ਸਵਾਲ ਦਾ ਜਵਾਬ ਇੱਕ ਵਾਰ ਰਾਜ ਕੁੰਦਰਾ ਨੇ ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ 'ਚ ਦਿੱਤਾ ਸੀ ।

ਰਾਜ ਕੁੰਦਰਾ ਨੇ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਕਵਿਤਾ ਨੇ ਆਪਣੀ ਭੈਣ ਦੇ ਪਤੀ ਨਾਲ ਮਿਲ ਕੇ ਉਸ ਨਾਲ ਧੋਖਾ ਕੀਤਾ ਸੀ। ਰਾਜ ਕੁੰਦਰਾ ਨੇ ਦੱਸਿਆ ਕਿ ‘ਉਸ ਦੀ ਮਾਂ ਨੇ ਮੇਰੀ ਸਾਬਕਾ ਪਤਨੀ ਅਤੇ ਉਸਦੀ ਭੈਣ ਦੇ ਪਤੀ ਨੂੰ ਕਈ ਵਾਰ ਇਤਰਾਜ਼ਯੋਗ ਹਾਲਤ ਵਿੱਚ ਰੰਗੇ ਹੱਥੀਂ ਫੜਿਆ ਸੀ। ਦੋਹਾਂ ਦੇ ਇਸ ਰਿਸ਼ਤੇ ਕਰਕੇ ਦੋ ਪਰਿਵਾਰ ਬਰਬਾਦ ਹੋ ਗਏ ਸਨ, ਇਹੀ ਕਾਰਨ ਸੀ ਕਿ ਉਹ ਵੱਖ ਹੋ ਗਏ’।ਜਦੋਂ ਕਿ ਇਹਨਾਂ ਦੋਸ਼ਾਂ ਨੂੰ ਲੈ ਕੇ ਕਵਿਤਾ ਦਾ ਆਪਣਾ ਤਰਕ ਹੈ । ਕਵਿਤਾ ਦਾ ਕਹਿਣਾ ਏ ਕਿ ਸ਼ਿਲਪਾ ਸ਼ੈੱਟੀ ਨੇ ਉਸ ਦੇ ਪਤੀ ਨੂੰ ਫਸਾਇਆ ਸੀ । ਰਾਜ ਕੁੰਦਰਾ ਉਸ ਨੂੰ ਪਾਉਣ ਲਈ ਕਿਸੇ ਵੀ ਹੱਦ ਤੱਕ ਗਿਆ ਸੀ ਕਿਉਂਕਿ ਸ਼ਿਲਪਾ ਸ਼ੈੱਟੀ ਇੱਕ ਮਸ਼ਹੂਰ ਹਸਤੀ ਹੈ । 

   

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network