ਸ਼ਿਲਪਾ ਸ਼ੈੱਟੀ ਕਰ ਰਹੀ ਸੀ ਐਮੀ ਵਿਰਕ ਦੇ ਗੀਤ ‘ਵੰਗ ਦਾ ਨਾਪ’ ‘ਤੇ ਡਾਂਸ, ਡਾਂਸ ਕਰਦੀ ਕਰਦੀ ਫਰਸ਼ ‘ਤੇ ਡਿੱਗੀ, ਵੇਖੋ ਵੀਡੀਓ

ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਐਮੀ ਵਿਰਕ ਦਾ ਗੀਤ ਵੰਗ ਦਾ ਨਾਪ ਆਪਣੇ ਘਰ ਲੱਗੀ ਐਲਸੀਡੀ ‘ਤੇ ਸੁਣ ਰਹੀ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਉਹ ਡਾਂਸ ਸਟੈੱਪਸ ਵੀ ਉਸੇ ਤਰ੍ਹਾਂ ਕਰ ਰਹੀ ਸੀ । ਪਰ ਇਸੇ ਦੌਰਾਨ ਫਰਸ਼ ‘ਤੇ ਸ਼ਿਲਪਾ ਸ਼ੈੱਟੀ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਫਰਸ਼ ‘ਤੇ ਡਿੱਗ ਪੈਂਦੀ ਹੈ ।

Reported by: PTC Punjabi Desk | Edited by: Shaminder  |  September 27th 2023 03:49 PM |  Updated: September 28th 2023 10:06 AM

ਸ਼ਿਲਪਾ ਸ਼ੈੱਟੀ ਕਰ ਰਹੀ ਸੀ ਐਮੀ ਵਿਰਕ ਦੇ ਗੀਤ ‘ਵੰਗ ਦਾ ਨਾਪ’ ‘ਤੇ ਡਾਂਸ, ਡਾਂਸ ਕਰਦੀ ਕਰਦੀ ਫਰਸ਼ ‘ਤੇ ਡਿੱਗੀ, ਵੇਖੋ ਵੀਡੀਓ

ਸ਼ਿਲਪਾ ਸ਼ੈੱਟੀ (Shilpa Shetty) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਐਮੀ ਵਿਰਕ ਦਾ ਗੀਤ ਵੰਗ ਦਾ ਨਾਪ ਆਪਣੇ ਘਰ ਲੱਗੀ ਐਲਸੀਡੀ ‘ਤੇ ਸੁਣ ਰਹੀ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਉਹ ਡਾਂਸ ਸਟੈੱਪਸ ਵੀ ਉਸੇ ਤਰ੍ਹਾਂ ਕਰ ਰਹੀ ਸੀ । ਪਰ ਇਸੇ ਦੌਰਾਨ ਫਰਸ਼ ‘ਤੇ ਸ਼ਿਲਪਾ ਸ਼ੈੱਟੀ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਫਰਸ਼ ‘ਤੇ ਡਿੱਗ ਪੈਂਦੀ ਹੈ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । 

ਹੋਰ ਪੜ੍ਹੋ :  ਕਰਣ ਔਜਲਾ ਦੀ ਪਤਨੀ ਦੀਆਂ ਵਿਆਹ ਤੋਂ ਬਾਅਦ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਸ਼ਿਲਪਾ ਸ਼ੈੱਟੀ ਫ਼ਿਲਮ ‘ਸੁੱਖੀ’ ਨੂੰ ਲੈ ਕੇ ਚਰਚਾ ‘ਚ 

ਸ਼ਿਲਪਾ ਸ਼ੈੱਟੀ ਫ਼ਿਲਮ ‘ਸੁੱਖੀ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ਦੀ ਕਹਾਣੀ ਅਜਿਹੀ ਮਹਿਲਾ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਨਿਭਾਉਂਦੀ ਆਪਣੀ ਜ਼ਿੰਦਗੀ ਹੀ ਜਿਉਣਾ ਭੁੱਲ ਜਾਂਦੀ ਹੈ । 

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ 

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰਾਜ ਕੁੰਦਰਾ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਹੈ । ਰਾਜ ਕੁੰਦਰਾ ਦਾ ਸ਼ਿਲਪਾ ਸ਼ੈੱਟੀ ਦੇ ਨਾਲ ਦੂਜਾ ਵਿਆਹ ਹੈ । ਇਸ ਵਿਆਹ ਤੋਂ ਦੋਵਾਂ ਦੇ ਦੋ ਬੱਚੇ ਹਨ । ਬੇਟਾ ਵਿਆਨ ਅਤੇ ਧੀ ਸਮੀਸ਼ਾ । ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network