ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਵਿਰਾਜੇ ਗਣਪਤੀ, ਪਿਛਲੇ ਕਈ ਸਾਲਾਂ ਤੋਂ ਅਦਾਕਾਰਾ ਸਥਾਪਿਤ ਕਰ ਰਹੀ ਹੈ ਮੂਰਤੀ
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਆਪਣੇ ਘਰ ਗਣਪਤੀ ਲੈ ਕੇ ਆਏ ਹਨ । 19 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਗਣਪਤੀ ਉਤਸਵ ਮਨਾਇਆ ਜਾ ਰਿਹਾ ਹੈ ਅਤੇ ਇਸ ਉਤਸਵ ਨੂੰ ਲੈ ਕੇ ਫ਼ਿਲਮੀ ਸਿਤਾਰਿਆਂ ‘ਚ ਵੀ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ ।
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਵਿਰਾਜੇ ਗਣਪਤੀ, ਪਿਛਲੇ ਕਈ ਸਾਲਾਂ ਤੋਂ ਅਦਾਕਾਰਾ ਸਥਾਪਿਤ ਕਰ ਰਹੀ ਹੈ ਮੂਰਤੀ
ਸ਼ਿਲਪਾ ਸ਼ੈੱਟੀ (Shilpa Shetty)ਅਤੇ ਰਾਜ ਕੁੰਦਰਾ ਆਪਣੇ ਘਰ ਗਣਪਤੀ ਲੈ ਕੇ ਆਏ ਹਨ । 19 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਗਣਪਤੀ ਉਤਸਵ ਮਨਾਇਆ ਜਾ ਰਿਹਾ ਹੈ ਅਤੇ ਇਸ ਉਤਸਵ ਨੂੰ ਲੈ ਕੇ ਫ਼ਿਲਮੀ ਸਿਤਾਰਿਆਂ ‘ਚ ਵੀ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ । ਸਲਮਾਨ ਖ਼ਾਨ ਵੀ ਆਪਣੇ ਘਰ ਗਣਪਤੀ ਜੀ ਨੂੰ ਸਥਾਪਿਤ ਕਰਦੇ ਹਨ ।
ਹੋਰ ਪੜ੍ਹੋ : ਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਯੁਵਰਾਜ ਹੰਸ, ਮਾਨਸੀ ਸ਼ਰਮਾ ਨੇ ਧੀ ਨੂੰ ਦਿੱਤਾ ਜਨਮ
ਜਦੋਂਕਿ ਸ਼ਿਲਪਾ ਸ਼ੈੱਟੀ ਵੀ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਗਣਪਤੀ ਜੀ ਨੂੰ ਸਥਾਪਿਤ ਕਰਦੀ ਆ ਰਹੀ ਹੈ । ਬੀਤੇ ਦਿਨ ਅਦਾਕਾਰਾ ਆਪਣੇ ਘਰ ਗਣਪਤੀ ਜੀ ਨੂੰ ਲੈ ਕੇ ਆਈ ।ਜਿਸਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਪਰ ਹਰ ਵਾਰ ਦੀ ਤਰ੍ਹਾਂ ਰਾਜ ਕੁੰਦਰਾ ਮੀਡੀਆ ਤੋਂ ਆਪਣਾ ਮੂੰਹ ਛਿਪਾਉਂਦੇ ਹੋਏ ਨਜ਼ਰ ਆਏ ।
ਸ਼ਿਲਪਾ ਲੈ ਕੇ ਆਉਂਦੀ ਹੈ ਈਕੋ ਫ੍ਰੈਂਡਲੀ ਗਣਪਤੀ
ਸ਼ਿਲਪਾ ਸ਼ੈਟੀ ਆਪਣੇ ਘਰ ਈਕੋ ਫ੍ਰੈਂਡਲੀ ਗਣਪਤੀ ਲੈ ਕੇ ਆਉਂਦੀ ਹੈ। ਸ਼ਿਲਪਾ ਸ਼ੈੱਟੀ ਹਰ ਸਾਲ ਇਸ ਤਿਉਹਾਰ ਨੂੰ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਉਂਦੀ ਹੈ । ਅਦਾਕਾਰਾ ਪਿਛਲੇ ਤੇਰਾਂ ਸਾਲ ਤੋਂ ਗਣਪਤੀ ਜੀ ਨੂੰ ਆਪਣੇ ਘਰ ਲਿਆਉਂਦੀ ਹੈ ।

ਸ਼ਿਲਪਾ ਸ਼ੈੱਟੀ ਆਪਣੀ ਫ਼ਿਲਮ ‘ਸੁੱਖੀ’ ਨੂੰ ਲੈ ਕੇ ਚਰਚਾ ‘ਚ
ਇਨ੍ਹੀਂ ਦਿਨੀਂ ਸ਼ਿਲਪਾ ਸ਼ੈੱਟੀ ਆਪਣੀ ਫ਼ਿਲਮ ‘ਸੁੱਖੀ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਜੋ ਕਿ ਕਾਫੀ ਮਜ਼ੇਦਾਰ ਹੈ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
