ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਵੇਖੋ ਕਿਵੇਂ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦੀ ਸੁੱਖੀ ਭੁੱਲ ਜਾਂਦੀ ਹੈ ਆਪਣੀ ਜ਼ਿੰਦਗੀ ਨੂੰ ਜਿਉਣਾ

ਸ਼ਿਲਪਾ ਸ਼ੈੱਟੀ ਦੀ ਨਵੀਂ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਘਰੇਲੂ ਔਰਤ ਆਪਣੇ ਪਰਿਵਾਰ ਦੇ ਸੁੱਖਾਂ ਲਈ ਅਤੇ ਤਕਲੀਫਾਂ ਨੂੰ ਦੂਰ ਕਰਨ ਦੇ ਵਿੱਚ ਏਨਾਂ ਕੁ ਰੁੱਝ ਜਾਂਦੀ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਵੀ ਚੇਤਾ ਭੁੱਲ ਜਾਂਦੀ ਹੈ ।

Reported by: PTC Punjabi Desk | Edited by: Shaminder  |  September 07th 2023 12:00 PM |  Updated: September 07th 2023 11:13 AM

ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਵੇਖੋ ਕਿਵੇਂ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦੀ ਸੁੱਖੀ ਭੁੱਲ ਜਾਂਦੀ ਹੈ ਆਪਣੀ ਜ਼ਿੰਦਗੀ ਨੂੰ ਜਿਉਣਾ

ਸ਼ਿਲਪਾ ਸ਼ੈੱਟੀ ਦੀ ਨਵੀਂ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਘਰੇਲੂ ਔਰਤ ਆਪਣੇ ਪਰਿਵਾਰ ਦੇ ਸੁੱਖਾਂ ਲਈ ਅਤੇ ਤਕਲੀਫਾਂ ਨੂੰ ਦੂਰ ਕਰਨ ਦੇ ਵਿੱਚ ਏਨਾਂ ਕੁ ਰੁੱਝ ਜਾਂਦੀ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਵੀ ਚੇਤਾ ਭੁੱਲ ਜਾਂਦੀ ਹੈ । ਪਰਿਵਾਰਕ ਜ਼ਿੰਮੇਵਾਰੀਆਂ ਉਸ ‘ਤੇ ਏਨੀਆਂ ਕੁ ਹਾਵੀ ਹੋ ਜਾਂਦੀਆਂ ਹਨ ਕਿ ਉਹ ਖੁਦ ਦੇ ਵੱਲ ਧਿਆਨ ਹੀ ਨਹੀਂ ਦੇ ਪਾਉਂਦੀ । 

ਹੋਰ ਪੜ੍ਹੋ :  ‘ਕੌਣ ਬਣੇਗਾ ਕਰੋੜਪਤੀ’ ਦੇ ਪਹਿਲੇ ਕਰੋੜਪਤੀ ਜਸਕਰਣ ਸਿੰਘ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ

ਆਪਣੀ ਜ਼ਿੰਦਗੀ ਜਿਉਣ ਦਾ ਕਰਦੀ ਹੈ ਫੈਸਲਾ 

ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁੱਖੀ ਆਪਣੇ ਪਰਿਵਾਰ ਦੀ ਹਰੇਕ ਜ਼ਿੰਮੇਵਾਰੀ ਨਿਭਾਉਂਦੀ ਹੈ। ਪਰ ਕਿਤੇ ਨਾ ਕਿਤੇ ਉਹ ਇਨ੍ਹਾਂ ਜ਼ਿੰਮੇਵਾਰੀਆਂ ‘ਚ ਏਨੀਂ ਕੁ ਗਲਤਾਨ ਹੋ ਜਾਂਦੀ ਹੈ ਕਿ ਖੁਦ ਨੂੰ ਭੁਲਾ ਬੈਠਦੀ ਹੈ । ਪਰ ਕਿਤੇ ਨਾ ਕਿਤੇ ਉਸ ਦੇ ਮਨ ‘ਚ ਇਹ ਖਿਆਲ ਜਦੋਂ ਉੱਠਦਾ ਹੈ ਕਿ ਉਹ ਆਪਣੇ ਵੱਲ ਤਾਂ ਧਿਆਨ ਹੀ ਨਹੀਂ ਦੇ ਰਹੀ ਤਾਂ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜਿਉਣ ਦਾ ਫੈਸਲਾ ਕਰਦੀ ਹੈ ।

ਬਸ ਫਿਰ ਇੱਥੇ ਹੀ ਕਹਾਣੀ ‘ਚ ਨਵਾਂ ਟਵਿਸਟ ਆਏਗਾ ਅਤੇ ਪਤਾ ਲੱਗੇਗਾ ਕਿ ਸੁੱਖੀ ਦਾ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਉਸ ਦੇ ਪਰਿਵਾਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ । ਇਹ ਸਭ ਵੇਖਣ ਨੁੰ ਮਿਲੇਗਾ ਬਾਈ ਸਤੰਬਰ ਨੂੰ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network