‘ਕੌਣ ਬਣੇਗਾ ਕਰੋੜਪਤੀ’ ਦੇ ਪਹਿਲੇ ਕਰੋੜਪਤੀ ਜਸਕਰਣ ਸਿੰਘ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ
ਤਰਨਤਾਰਨ ਦੇ ਛੋਟੇ ਜਿਹੇ ਪਿੰਡ ਖਾਲੜਾ ਦੇ ਜਸਕਰਣ ਸਿੰਘ ਨੇ ਬੀਤੇ ਦਿਨੀਂ ਇੱਕ ਕਰੋੜ ਰੁਪਏ ਜਿੱਤੇ ਸਨ । ਜਿਸ ਤੋਂ ਬਾਅਦ ਜਸਕਰਣ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਸਾਹਿਬ ਵੀ ਪੁੱਜੇ ਸਨ । ਹੁਣ ਉਨ੍ਹਾਂ ਨੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਹੈ ।
‘ਕੌਣ ਬਣੇਗਾ ਕਰੋੜਪਤੀ’ ਦੇ ਪਹਿਲੇ ਕਰੋੜਪਤੀ ਜਸਕਰਣ ਸਿੰਘ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ
ਤਰਨਤਾਰਨ ਦੇ ਛੋਟੇ ਜਿਹੇ ਪਿੰਡ ਖਾਲੜਾ ਦੇ ਜਸਕਰਣ ਸਿੰਘ (Jaskarn Singh)ਨੇ ਬੀਤੇ ਦਿਨੀਂ ਇੱਕ ਕਰੋੜ ਰੁਪਏ ਜਿੱਤੇ ਸਨ । ਜਿਸ ਤੋਂ ਬਾਅਦ ਜਸਕਰਣ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਸਾਹਿਬ ਵੀ ਪੁੱਜੇ ਸਨ । ਹੁਣ ਉਨ੍ਹਾਂ ਨੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਹੈ ।
ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੇ ਪਿਤਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਦਿੱਤੀ ਵਧਾਈ
ਜਿਸ ਦਾ ਇੱਕ ਵੀਡੀਓ ਭਾਈ ਹਰਜਿੰਦਰ ਸਿੰਘ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਈ ਸਾਹਿਬ ਜਸਕਰਣ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਮੌਕੇ ਜਸਕਰਣ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

ਜਸਕਰਣ ਨੇ ਜਿੱਤਿਆ ਇੱਕ ਕਰੋੜ
ਦੱਸ ਦਈਏ ਕਿ ਤਰਨਤਾਰਨ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ ਜਸਕਰਣ ਸਿੰਘ ਨੇ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ ੧੫ ਦੇ ਪਹਿਲੇ ਜੇਤੂ ਬਣੇ ਹਨ । ਜਿਨ੍ਹਾਂ ਨੇ ਇੱਕ ਕਰੋੜ ਰੁਪਏ ਜਿੱਤੇ ਹਨ । ਆਪਣੀ ਮਿਹਨਤ ਦੀ ਬਦੌਲਤ ਜਸਕਰਣ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਣ ‘ਚ ਕਾਮਯਾਬ ਹੋ ਸਕਿਆ ਹੈ ।

ਉਹ ਆਪਣੇ ਪਿੰਡ ਦਾ ਅਜਿਹਾ ਗ੍ਰੈਜੁਏਟ ਹੈ ਹੋ ਪੜ੍ਹਾਈ ਦੇ ਲਈ ਆਪਣੇ ਪਿੰਡ ਤੋਂ ਚਾਰ ਘੰਟੇ ਦਾ ਸਫ਼ਰ ਤੈਅ ਕਰਦਾ ਹੈ । ਉਹ ਸਿਵਲ ਸੇਵਾਵਾ ਲਈ ਟੈਸਟ ਦੇਣ ਦੀ ਤਿਆਰੀ ਕਰ ਰਿਹਾ ਹੈ । ਜਸਕਰਣ ਨੇ ਸਰਹੱਦੀ ਇਲਾਕੇ ਤੋਂ ਉੱਠ ਕੇ ਕਰੋੜਪਤੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧਦਾ ਰਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
