ਭਾਰਤ ‘ਚ ਸ਼ੁਭ ਨੇ ਵਿਰੋਧ ਦਰਮਿਆਨ ਹਾਸਲ ਕੀਤੀ ਉਪਲਬਧੀ, ਬਣਾਇਆ ਰਿਕਾਰਡ
ਪੰਜਾਬੀ ਗਾਇਕ ਸ਼ੁਭ (Shubh) ਇਨੀਂ ਦਿਨੀਂ ਸੁਰਖੀਆਂ ‘ਚ ਬਣੇ ਹੋਏ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ । ਜਿਸ ਤੋਂ ਬਾਅਦ ਗਾਇਕ ਦਾ ਕਾਫੀ ਵਿਰੋਧ ਹੋਇਆ ਸੀ ਅਤੇ ਉਨ੍ਹਾਂ ਦਾ ਮੁੰਬਈ ‘ਚ ਹੋਣ ਵਾਲਾ ਸ਼ੋਅ ਵੀ ਰੱਦ ਹੋ ਗਿਆ ਸੀ ।ਪਰ ਇਸੇ ਦੌਰਾਨ ਗਾਇਕ ਨੇ ਵਿਦੇਸ਼ ‘ਚ ਨਵਾਂ ਰਿਕਾਰਡ ਬਣਾਇਆ ਹੈ । ਸ਼ੁਭ ਦਾ ਲੰਡਨ ‘ਚ 29 ਅਕਤੂਬਰ ਨੂੰ ਸ਼ੋਅ ਸੀ ਜਿਸ ਦੇ ਲਈ ਆਡੀਟੋਰੀਅਮ ਬੁੱਕ ਸੀ ਅਤੇ ਇਸ ਲਈ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ । ਇਸ ਬਾਰੇ ਬ੍ਰਿਟ ਏਸ਼ੀਆ ਟੀਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਆਮਿਰ ਖ਼ਾਨ ਅਤੇ ਸੰਨੀ ਦਿਓਲ ਮਿਲ ਕੇ ਬਨਾਉਣ ਜਾ ਰਹੇ ਫ਼ਿਲਮ ‘ਲਾਹੌਰ 1947’
ਗਾਇਕ ਸ਼ੁਭ ਨੇ ਦਿੱਤੇ ਕਈ ਹਿੱਟ ਗੀਤ
ਗਾਇਕ ਸ਼ੁਭ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਆਪਣੇ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਦੁਨੀਆ ਦੇ ਹਰ ਕੋਨੇ ‘ਚ ਬੈਠੇ ਪੰਜਾਬੀਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਲੰਮੀ ਹੈ ।
ਜਿਸ ‘ਚ ਚੈੱਕ, ਬਾਲਰ, ਸਟਿਲ ਰੋਲਿਨ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਸ਼ੁਭ ਦਾ ਕੁਝ ਦਿਨ ਪਹਿਲਾਂ ਹੀ ਮੁੰਬਈ ‘ਚ ਲਾਈਵ ਸ਼ੋਅ ਹੋਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਦਾ ਗਲਤ ਨਕਸ਼ਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਕਾਫੀ ਲੋਕਾਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ।
- PTC PUNJABI